ਸਵੱਛ ਭਾਰਤ ਮੁਹਿੰਮ ਵਿਸ਼ੇ 'ਤੇ ਬਣੀ ਛੋਟੀ ਫਿਲਮ ਨੇ ਸੂਬਾ ਪੱਧਰ 'ਤੇ ਪਹਿਲਾਂ ਤੇ ਕੌਮੀ ਪੱਧਰ 'ਤੇ ਕੀਤਾ ਦੂਜਾ ਸਥਾਨ ਹਾਸਲ

Sunday, Dec 03, 2017 - 02:02 PM (IST)

ਸਵੱਛ ਭਾਰਤ ਮੁਹਿੰਮ ਵਿਸ਼ੇ 'ਤੇ ਬਣੀ ਛੋਟੀ ਫਿਲਮ ਨੇ ਸੂਬਾ ਪੱਧਰ 'ਤੇ ਪਹਿਲਾਂ ਤੇ ਕੌਮੀ ਪੱਧਰ 'ਤੇ ਕੀਤਾ ਦੂਜਾ ਸਥਾਨ ਹਾਸਲ

ਝਬਾਲ (ਲਾਲੂਘੁੰਮਣ, ਬਖਤਾਵਰ) - ਸੂਬਾ ਪੱਧਰ 'ਤੇ ਪਹਿਲਾ ਅਤੇ ਕੌਮੀ ਪੱਧਰ 'ਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਸਵੱਛ ਭਾਰਤ ਮੁਹਿੰਮ 'ਤੇ ਬਣੀ ਛੋਟੀ ਫਿਲਮ ਦੇ ਅਦਾਕਾਰ ਰਾਜਬੀਰ ਸਿੰਘ ਚੀਮਾ ਨੂੰ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਅਗਨੀਹੋਤਰੀ ਨੇ ਕਿਹਾ ਕਿ ਸਰਹੱਦੀ ਖੇਤਰ ਜਿਸ ਨੂੰ ਬਹੁਤ ਪੱਛੜਿਆ ਇਲਾਕਾ ਮੰਨਿਆਂ ਜਾਂਦਾ ਹੈ ਦੇ ਪਿੰਡ ਠੱਠਗੜ ਦੇ ਵਸਨੀਕ ਇਸ ਨੌਜਵਾਨ ਰਾਜਬੀਰ ਸਿੰਘ ਚੀਮਾ ਵੱਲੋਂ ਬਣਾਈ ਗਈ ਫਿਲਮ ਜਿਸ ਨੇ ਕੌਮੀ ਪੱਧਰ 'ਤੇ ਦੂਜਾ ਸਥਾਨ ਹਾਸਲ ਕੀਤਾ ਹੈ 'ਤੇ ਜ਼ਿਲਾ ਤਰਨਤਾਰਨ ਹੀ ਨਹੀਂ ਬਲਕਿ ਪੂਰੇ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਰਾਜਬੀਰ ਚੀਮਾ ਵਰਗੇ ਪੇਂਡੂ ਖੇਤਰਾਂ 'ਚ ਬਹੁਤ ਹੁਨਰਮੰਦ ਬੱਚੇ, ਬੱਚੀਆਂ ਹਨ ਪਰ ਅਫਸੋਸ ਕਿ ਅਜਿਹੇ ਹੁਨਰਮੰਦਾ ਨੂੰ ਉਪਲਭੱਦੀਆਂ ਪ੍ਰਾਪਤ ਨਹੀਂ ਹੁੰਦੀਆਂ ਹਨ ਜਦਕਿ ਸ਼ਹਿਰੀ ਖੇਤਰਾਂ ਦੇ ਬੱਚੇ ਇਸ ਮੁਕਾਬਲੇ ਵਧੇਰੇ ਸੁਵਿਧਾਵਾਂ ਹੋਣ ਕਰਕੇ ਅੱਗੇ ਨਿਕਲ ਰਹੇ ਹਨ। ਉਨ੍ਹ੍ਹਾਂ ਨੇ ਕੇਂਦਰ ਸਰਕਾਰ ਤੋਂ ਸਰਹੱਦੀ ਖੇਤਰ ਵੱਲ ਧਿਆਨ ਦੇਣ ਦੀ ਮੰਗ ਕਰਦਿਆਂ ਰਾਜਬੀਰ ਸਿੰਘ ਚੀਮਾ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ। ਜ਼ਿਕਰਯੋਗ ਹੈ ਕਿ ਰਾਜਬੀਰ ਸਿੰਘ ਚੀਮਾ ਨੂੰ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਆ ਜਾ ਚੁੱਕਾ ਹੈ। ਇਸ ਮੌਕਦੇਵਗਨ ਅੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਅਨੀਤਾ ਤੇ ਹਰਦੀਪ ਗਿੱਲ ਨੇ ਵੀ ਰਾਜਬੀਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਇਕ ਛੋਟੇ ਜਹੇ ਪਿੰਡ ਠੱਠਗੜ ਦੇ ਵਾਸੀ ਕਿਸਾਨ ਕੁਲਦੀਪ ਸਿੰਘ ਦੇ ਹੋਣਹਾਰ ਪੁੱਤਰ ਨੇ ਆਪਣੇ ਮਾਤਾ ਪਿਤਾ ਦੇ ਨਾਲ ਪਿੰਡ ਦਾ ਹੀ ਨਹੀਂ ਪੂਰੇ ਪੰਜਾਬ ਦਾ ਨਾਂ ਭਾਰਤ 'ਚ ਰੁਸ਼ਨਾਇਆ ਹੈ। ਇਸ ਸਮੇਂ ਪਰਮਵੀਰ ਸਿੰਘ ਤਰਨਤਾਰਨ, ਚੇਅਰਮੈਨ ਖਜਾਨ ਸਿੰਘ ਸ਼ਾਹਪੁਰ, ਰਾਜਬੀਰ ਸਿੰਘ ਚੀਮਾ ਦੀ ਮਾਤਾ ਸਰਬਜੀਤ ਕੌਰ ਚੀਮਾ, ਦਾਦਾ ਦਲਬੀਰ ਸਿੰਘ, ਪਤਨੀ ਅਮਰਜੀਤ ਕੌਰ ਚੀਮਾ, ਜਗੀਰ ਸਿੰਘ ਠੱਠਗੜ, ਰਵੇਲ ਸਿੰਘ, ਕਾਬਲ ਸਿੰਘ, ਕਰਨਪ੍ਰੀਤ ਸਿੰਘ ਐਮਾਂ, ਗੁਰਮੀਤ ਸਿੰਘ ਅਤੇ ਅਭੀਨੂਰ ਸਿੰਘ ਆਦਿ ਪਿੰਡ ਵਾਸੀਆਂ ਹਾਜ਼ਰ ਸਨ।


Related News