ਜ਼ਰੂਰੀ ਖ਼ਬਰ : ''ਕਲੈਟ'' ਲਈ ਨਵੀਂ ਤਾਰੀਖ਼ ਦਾ ਐਲਾਨ, ਆਫਲਾਈਨ ਮੋਡ ''ਚ ਹੋਵੇਗੀ ਪ੍ਰੀਖਿਆ

06/16/2021 9:21:26 AM

ਲੁਧਿਆਣਾ (ਵਿੱਕੀ) : ਨੈਸ਼ਨਲ ਲਾਅ ਯੂਨੀਵਰਸਿਟੀ (ਸੀ. ਐੱਨ. ਐੱਲ. ਯੂ.) ਦੇ ਕੰਸੋਰਟੀਅਮ ਨੇ ਕਾਮਨ ਲਾਅ ਐਡਮਿਸ਼ਨ ਟੈਸਟ (ਕਲੈਟ)-2021 ਦੀ ਨਵੀਂ ਪ੍ਰੀਖਿਆ ਲਈ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਨਵੇਂ ਸ਼ਡਿਊਲ ਮੁਤਾਬਕ ‘ਕਲੈਟ’ 2021 ਪ੍ਰੀਖਿਆ 23 ਜੁਲਾਈ ਨੂੰ ਦੁਪਹਿਰ 2 ਤੋਂ 4 ਵਜੇ ਤੱਕ ਲਈ ਜਾਵੇਗੀ। ਕਲੈਟ-2021 ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ 15 ਜੂਨ ਤੱਕ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਦੀਪ ਸਿੱਧੂ' ਦੀ ਅਚਾਨਕ ਵਿਗੜੀ ਸਿਹਤ, ਅਣਪਛਾਤੇ ਨੇ ਦਿੱਤਾ ਸ਼ੱਕੀ ਪਦਾਰਥ
ਘਰ ਕੋਲ ਮਿਲੇਗਾ ਐਗਜ਼ਾਮ ਸੈਂਟਰ
ਅਧਿਕਾਰਿਤ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਇਕ ਨੋਟਿਸ ਮੁਤਾਬਕ ਐਗਜ਼ਾਮ ਸੈਂਟਰਾਂ ’ਤੇ ਜਾਣ ਲਈ ਲੰਬੀ ਦੂਰੀ ਤੋਂ ਬਚਣ ਦੇ ਮੱਦੇਨਜ਼ਰ ਬਿਨੈਕਾਰਾਂ ਨੂੰ ਭਰੇ ਹੋਏ ਅਰਜ਼ੀ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼ ਤੋਂ ਬਾਅਦ ਆਪਣੀ ਪਸੰਦ ਦਾ ਐਗਜ਼ਾਮ ਸੈਂਟਰ ਚੁਣਨ ਦੀ ਆਪਸ਼ਨ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਉਨ੍ਹਾਂ ਦੀ ਸਹੂਲਤ ਮੁਤਾਬਕ ਚੁਣੇ ਗਏ ਪਹਿਲੇ ਜਾਂ ਦੂਜੇ ਐਗਜ਼ਾਮ ਸੈਂਟਰ ’ਤੇ ਬੁਲਾਇਆ ਜਾਵੇਗਾ। ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੰਸੋਰਟੀਅਮ ਦੀ ਅਧਿਕਾਰਿਤ ਵੈੱਬਸਾਈਟ ਨੂੰ ਨਿਯਮ ਨਾਲ ਚੈੱਕ ਕਰਦੇ ਰਹਿਣ। 

ਇਹ ਵੀ ਪੜ੍ਹੋ : CBSE 12ਵੀਂ ਜਮਾਤ ਦੇ ਨਤੀਜੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖ਼ਬਰ
ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਕਲੈਟ ਇਕ ਨੈਸ਼ਨਲ ਲੈਵਲ ਐਂਟਰੈਂਸ ਟੈਸਟ ਹੈ, ਜੋ ਦੇਸ਼ ਭਰ ਦੀਆਂ 22 ਨੈਸ਼ਨਲ ਲਾਅ ਯੂਨੀਵਰਸਿਟੀਆਂ ਵੱਲੋਂ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਲਾਅ ਪ੍ਰੋਗਰਾਮ ਕੋਰਸ ’ਚ ਦਾਖ਼ਲੇ ਲਈ ਲਿਆ ਜਾਂਦਾ ਹੈ। ਆਰੀਅਨਸ ਕਾਲਜ ਆਫ ਲਾਅ ਰਾਜਪੁਰਾ ਵੀ ਹੁਣ ਐੱਲ. ਐੱਲ. ਬੀ. (3 ਸਾਲ) ਅਤੇ ਬੀ. ਏ.-ਐੱਲ. ਐੱਲ. ਬੀ. (5 ਸਾਲ) ਪ੍ਰੋਗਰਾਮ ਵਿਚ ਦਾਖਲੇ ਲਈ ‘ਕਲੈਟ’ ਸਕੋਰ ਦੀ ਵਰਤੋਂ ਕਰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News