ਪੰਜਾਬ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦਾ ਸਪੱਸ਼ਟੀਕਰਨ, ਪਿਛਲੇ 10 ਸਾਲਾਂ ਦੇ ਗਿਣਵਾਏ ਕੰਮ

Wednesday, Feb 14, 2024 - 12:44 PM (IST)

ਪੰਜਾਬ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦਾ ਸਪੱਸ਼ਟੀਕਰਨ, ਪਿਛਲੇ 10 ਸਾਲਾਂ ਦੇ ਗਿਣਵਾਏ ਕੰਮ

ਚੰਡੀਗੜ੍ਹ : ਪੰਜਾਬ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਪੱਸ਼ਟੀਕਰਨ ਦਿੰਦੇ ਹੋਏ ਆਪਣੇ ਕੰਮ ਗਿਣਵਾਏ ਹਨ। ਕੇਂਦਰ ਦਾ ਕਹਿਣਾ ਹੈ ਕਿ ਜੇਕਰ ਇੰਨੇ ਸਾਰੇ ਕੰਮ ਹੋ ਗਏ ਹਨ ਤਾਂ ਫਿਰ ਪੰਜਾਬ 'ਚ ਕਿਸਾਨਾਂ ਵਲੋਂ ਅੰਦੋਲਨ ਕਿਉਂ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਮੁਤਾਬਕ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ। ਕਿਸਾਨਾਂ ਤੋਂ ਕਣਕ, ਝੋਨੇ ਅਤੇ ਕਪਾਹ ਨੂੰ ਕੇਂਦਰ ਸਰਕਾਰ 100 ਫ਼ੀਸਦੀ ਪੈਸੇ ਦੇ ਕੇ ਖ਼ਰੀਦਦੀ ਹੈ। ਇਸ ਦੇ ਨਾਲ ਹੀ ਪਿਛਲੇ 10 ਸਾਲਾਂ 'ਚ ਖੇਤੀ ਬਜਟ 'ਚ 5 ਗੁਣਾ ਵਾਧਾ ਹੋਇਆ ਹੈ।

PM ਕਿਸਾਨ ਸਮ੍ਰਿਧੀ ਕੇਂਦਰ ਕੀਤੇ ਸਥਾਪਿਤ

ਖੇਤੀ ਆਧਾਰਿਤ ਬੁਨਿਆਦੀ ਸਹੂਲਤ ਲਈ ਵੀ ਨਿਵੇਸ਼ 'ਚ ਵਾਧਾ ਹੋਇਆ ਹੈ। ਕਿਸਾਨਾਂ ਦੀ ਹਰ ਲੋੜ ਪੂਰੀ ਕਰਨ ਲਈ ਪੀ. ਐੱਮ. ਕਿਸਾਨ ਸਮ੍ਰਿਧੀ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਖਾਦ ਉਤਪਾਦਨ ਤੇ ਸਬਸਿਡੀ 'ਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿਮ ਕੋਟਡ ਯੂਰੀਆ ਦੀ ਉਪਲੱਬਧਤਾ ਵਧੀ ਹੈ ਅਤੇ ਯੂਰੀਆ ਕਿਤੇ ਹੋਰ ਨਹੀਂ ਜਾਂਦਾ ਸਗੋਂ, ਹੁਣ ਸਿੱਧਾ ਕਿਸਾਨ ਦੇ ਕੋਲ ਪਹੁੰਚਦਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਇੰਟਰਨੈੱਟ ਸੇਵਾ 'ਤੇ ਪਾਬੰਦੀ ਦੀ ਮਿਆਦ 'ਚ ਕੀਤਾ ਵਾਧਾ

PM ਕਿਸਾਨ ਸਨਮਾਨ ਨਿਧੀ ਯੋਜਨਾ
ਪੀ. ਐੱਮ. ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਮਿਲ ਰਹੇ ਹਨ। 2.8 ਲੱਖ ਕਰੋੜ ਦੀ ਸਨਮਾਨ ਨਿਧੀ ਵੰਡੀ ਗਈ ਹੈ। ਪ੍ਰਧਾਨ ਮੰਤਰੀ ਕਿਸਾਨ ਮਾਣਧਨ ਯੋਜਨਾ ਨਾਲ ਕਿਸਾਨਾਂ ਨੂੰ ਬੁਢਾਪੇ 'ਚ ਸਮਾਜਿਕ ਸੁਰੱਖਿਆ ਮਿਲ ਰਹੀ ਹੈ।

ਫ਼ਸਲ ਨੁਕਸਾਨ ਕਵਰ ਦਾ ਘੇਰਾ ਵਧਿਆ
ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨਾਲ ਫ਼ਸਲ ਨੁਕਸਾਨ ਕਵਰ ਦਾ ਘੇਰਾ ਵਧਿਆ ਹੈ। ਟੈਕਨਾਲੋਜੀ ਦੀ ਵਰਤੋਂ ਨਾਲ ਤੇਜ਼ ਰਫ਼ਤਾਰ ਨਾਲ ਬੀਮੇ ਪਾਸ ਹੋਣ ਲੱਗੇ ਹਨ। ਦੇਸ਼ ਭਰ 'ਚ 1389 ਮੰਡੀਆਂ ਈ-ਮਾਨ ਰਜਿਸਟਰਡ ਹਨ, ਜਿਸ ਨਾਲ ਕਰੋੜਾਂ ਕਿਸਾਨ ਆਪਣੀ ਫ਼ਸਲ ਮਨਪਸੰਦ ਮੰਡੀ 'ਚ ਆਨਲਾਈਨ ਵੇਚਣ ਲੱਗੇ ਹਨ।

ਇਹ ਵੀ ਪੜ੍ਹੋ : ਸਿੰਘੂ 'ਤੇ ਨਾ ਪਹੁੰਚਣ ਦਿੱਤਾ ਗਿਆ ਤਾਂ ਸ਼ੰਭੂ ਬਾਰਡਰ 'ਤੇ ਹੀ ਸਜਾ ਲਈ ਜਾਵੇਗੀ ਸਟੇਜ, ਆ ਗਿਆ ਸਾਰਾ ਸਾਮਾਨ (ਵੀਡੀਓ)

ਐੱਮ. ਐੱਸ. ਪੀ. 'ਚ ਇਤਿਹਾਸਕ ਵਾਧਾ
ਇਸ ਤੋਂ ਇਲਾਵਾ 22 ਫ਼ਸਲਾਂ ਦੇ ਐੱਮ. ਐੱਸ. ਪੀ. 'ਚ ਇਤਿਹਾਸਕ ਵਧਾ ਹੋਇਆ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਲਾਗਤ ਮੁੱਲ 'ਤੇ ਘੱਟੋ-ਘੱਟ 50 ਫ਼ੀਸਦੀ ਰਿਟਰਨ ਦੀ ਗਾਰੰਟੀ ਨੂੰ ਪੱਕਾ ਕਰਦੇ ਹੋਏ 22 ਫ਼ਸਲਾਂ ਦੀ ਐੱਮ. ਐੱਸ. ਪੀ. ਵਧਾਈ ਗਈ ਹੈ।

ਨਮੋ ਡਰੋਨ ਦੀਦੀ ਯੋਜਨਾ
ਨਮੋ ਡਰੋਨ ਦੀਦੀ ਯੋਜਨਾ ਨਾਲ ਡਰੋਨ ਦੀ ਖ਼ਰੀਦਦਾਰੀ 'ਤੇ 80 ਫ਼ੀਸਦੀ ਰਾਹਤ ਦਿੱਤੀ ਗਈ ਹੈ। ਔਰਤਾਂ ਦੀ ਸਥਾਨਕ ਖੇਤੀ ਸਪਲਾਈ ਲੜੀ 'ਚ ਸਾਂਝੇਦਾਰੀ ਹੈ।
ਧਰਤੀ ਪੁੱਤਰ ਭਾਰਤ ਰਤਨ
ਅੰਨਦਾਤਿਆਂ ਦਾ ਸਨਮਾਨ ਕਰਦੇ ਹੋਏ ਕਿਸਾਨ ਪੁੱਤਰ ਚੌਧਰੀ ਚਰਨ ਸਿੰਘ ਅਤੇ ਹਰੀ ਕ੍ਰਾਂਤੀ ਦੇ ਪ੍ਰੇਰਕ ਡਾ. ਸਵਾਮੀਨਾਥਨ ਨੂੰ ਭਾਰਤ ਰਤਨ ਨਾਲ ਨਿਵਾਜਿਆ ਗਿਆ ਹੈ। ਇਸ ਤੋਂ ਬਾਅਦ ਵੀ ਪੰਜਾਬ ਦੇ ਕਿਸਾਨਾਂ ਵਲੋਂ ਅੰਦੋਲਨ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News