ਕੇਂਦਰ ''ਚ ਕੌਂਸਲਿੰਗ, ਮਨੋਰੰਜਨ ਅਤੇ ਪੁਨਰਵਾਸ ਦੀਆਂ ਸਹੂਲਤਾਂ ਉਪਲਬਧ : ਸਿਵਲ ਸਰਜਨ

Friday, Feb 16, 2018 - 05:28 PM (IST)


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਸਰਕਾਰ ਵੱਲੋਂ ਪਿੰਡ ਥੇੜੀ ਵਿਖੇ ਸਥਾਪਿਤ ਪੂਨਰਵਾਸ ਕੇਂਦਰ ਨਸ਼ਾ ਛੱਡਣ ਵਾਲਿਆਂ ਨੂੰ ਨਵੀਂ ਜੀਵਨ ਜਾਂਚ ਸਿਖਾਉਣ 'ਚ ਸਹਾਈ ਹੋ ਰਿਹਾ ਹੈ। ਇਹ ਜਾਣਕਾਰੀ ਡਾ: ਸੁਖਪਾਲ ਸਿੰਘ ਸਿਵਲ ਸਰਜਨ ਨੇ ਇਸ ਸੰਬਧੀ ਇਕ ਬੈਠਕ ਦੀ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਇਸ ਬੈਠਕ ਵਿਚ ਵਿਭਾਗ ਸਮੂਹ ਸਟਾਫ਼ ਅਤੇ ਅਧਿਕਾਰੀਆਂ ਨੇ ਭਾਗ ਲਿਆ ਅਤੇ ਪੁਨਰਵਾਸ ਕੇਂਦਰ ਥੇੜ੍ਹੀ ਦੀ ਕਾਰ-ਗੁਜਾਰੀ ਸਬੰਧੀ ਚਰਚਾ ਕੀਤੀ। ਇਸ ਮੌਕੇ ਡਾ: ਸੁਖਪਾਲ ਸਿੰਘ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਬਾਦਲ ਨੂੰ ਕਿਹਾ ਕਿ ਸਿਵਲ ਹਸਪਤਾਲ ਵਿਖੇ ਨਸ਼ਾ ਛੱਡਣ ਲਈ ਆਉਣ ਵਾਲੇ ਵਿਅਕਤੀਆਂ ਦਾ ਨਸ਼ੇ ਦੇ ਬੁਰੇ ਪ੍ਰਭਾਵਾਂ ਦਾ ਦਵਾਈਆਂ ਨਾਲ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਪੁਨਰਵਾਸ ਕੇਂਦਰ ਥੇੜ੍ਹੀ ਭੇਜਿਆ ਜਾਵੇ। ਜਾਣਕਾਰੀ ਦਿੰਦਿਆਂ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਥੇੜ੍ਹੀ ਵਿਖੇ ਬਨਾਏ ਪੁਨਰਵਾਸ ਕੇਂਦਰ 'ਚ 50 ਵਿਅਕਤੀਆਂ ਨੂੰ ਇੱਕੋ ਸਮੇਂ ਰੱਖਣ ਦਾ ਪ੍ਰਬੰਧ ਕੀਤਾ। ਉਨ੍ਹਾਂ ਨੂੰ ਸਵੇਰੇ ਨਾਸ਼ਤਾ, ਦੁਪਹਿਰ ਅਤੇ ਰਾਤ ਦੇ ਖਾਣੇ ਚਾਹ ਆਦਿ ਤੋਂ ਇਲਾਵਾ ਖੇਡਾਂ ਮਨੋਰੰਜਨ, ਟੀ.ਵੀ., ਜਿਮ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ। ਕੋਈ ਵੀ ਐਂਮਰਜੈਂਸੀ ਹੋਣ ਤੇ 24 ਘੰਟੇ ਐਂਬੂਲੈਂਸ ਦਾ ਅਤੇ ਐਂਮਰਜੈਂਸੀ ਸੇਵਾਵਾਂ ਉਪਲਬਧ ਕਰਵਾਉਣ ਦੀ ਸਹੂਲਤ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀ ਮਾਨਸਿਕ ਸਮੱਸਿਆ ਤੋਂ ਪੀੜਤ ਹੁੰਦੇ ਹਨ। ਨਸ਼ੇ ਛੱਡਣਾ ਕੋਈ ਔਖਾ ਕੰਮ ਨਹੀਂ। ਇਸ ਲਈ ਸਾਨੁੰ ਆਪਣਾ ਨਿਸ਼ਚਾ ਦ੍ਰਿੜ ਕਰਨ ਦੀ ਜ਼ਰੂਰਤ ਹੁੰੰਦੀ ਹੈ। ਨਸ਼ਾ ਛੱਡਣ 'ਚ ਸਿਹਤ ਵਿਭਾਗ ਵੱਲੋਂ ਇਲਾਜ ਅਤੇ ਪੁਨਰਵਾਸ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਇਸ ਮੌਕੇ ਡਾ: ਸ਼ਤੀਸ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ, ਡਾ ਵਰੁਣ ਵਰਮਾ, ਗੁਰਤੇਜ ਸਿੰਘ ਜ਼ਿਲਾ ਮਾਸ ਮੀਡੀਆ ਅਫ਼ਸਰ, ਡਾ ਸੁਮਨ ਵਧਾਵਨ, ਰਵਨੀਤ ਕੌਰ ਕੌਂਸਲਰ ਆਦਿ ਹਾਜ਼ਰ ਸਨ। 
 


Related News