ਮੋਰਚਰੀ ''ਚੋਂ ਜ਼ਬਰਦਸਤੀ ਲਾਸ਼ ਨੂੰ ਲੈ ਕੇ ਜਾਣ ਦੇ ਮਾਮਲੇ ''ਚ ਭੜਕਿਆ ਸਿਵਲ ਹਸਪਤਾਲ ਦਾ ਸਟਾਫ

06/25/2020 4:03:50 PM

ਬਰਨਾਲਾ (ਵਿਵੇਕ ਸਿੰਧਵਾਨੀ) : ਬੀਤੇ ਦਿਨੀਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਅਤੇ ਹੋਰ ਡਾਕਟਰਾਂ ਨੂੰ ਉਨ੍ਹਾਂ ਦੇ ਕਮਰੇ ਵਿਚ ਬੰਦੀ ਬਣਾਉਣ ਦੇ ਰੋਸ ਵਜੋਂ ਸਿਵਲ ਹਸਪਤਾਲ ਦਾ ਸਮੂਹ ਸਟਾਫ ਜਿਸ 'ਚ ਡਾਕਟਰ, ਫਾਰਮਾਸਿਸਟ, ਨਰਸਾਂ ਅਤੇ ਦਰਜਾ ਚਾਰ ਦੇ ਕਰਮਚਾਰੀ ਹੜਤਾਲ ਕੀਤੀ ਹੈ। ਸਿਵਲ ਹਸਪਤਾਲ ਵਿਚ ਧਰਨਾ ਲਗਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਬੀਤੇ ਦਿਨੀਂ ਦੇ ਘਟਨਾਕ੍ਰਮ ਨੂੰ ਦੇਖਦਿਆਂ ਅੱਜ ਸਵੇਰ ਤੋਂ ਹੀ ਸਿਵਲ ਹਸਪਤਾਲ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਭਾਰੀ ਮਾਤਰਾ 'ਚ ਪੁਲਸ ਦੇ ਕਾਮੇ ਸਿਵਲ ਹਸਪਤਾਲ ਦੇ ਆਲੇ-ਦੁਆਲੇ ਖ਼ੜ੍ਹੇ ਹਨ। 

ਕੀ ਹੈ ਮਾਮਲਾ
ਬੀਤੇ ਦਿਨੀਂ ਸ਼ੱਕੀ ਹਾਲਤ 'ਚ ਬਰਨਾਲਾ ਨਿਵਾਸੀ ਕਿਸਾਨ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਉਸਦੀ ਲਾਸ਼ ਨੂੰ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਸੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ 'ਚ ਵੀ ਲਿਆ ਦਿੱਤੀ ਸੀ ਪਰ ਡਾਕਟਰਾਂ ਨੂੰ ਮ੍ਰਿਤਕ ਕਿਸਾਨ ਬਲਵਿੰਦਰ ਸਿੰਘ ਦੀ ਮੌਤ ਦਾ ਮਾਮਲਾ ਸ਼ੱਕੀ ਲੱਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਸ. ਐਮ. ਓ ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਨ ਲਈ ਤਿੰਨ ਡਾਕਟਰਾਂ ਦੀ ਟੀਮ ਜਿਸ 'ਚ ਡਾ. ਹਰੀਸ਼, ਡਾ. ਭਾਰਤੀ, ਡਾ. ਸਵੀਨਾ ਦਾਦੂ ਦਾ ਪੈਨਲ ਸ਼ਾਮਲ ਸੀ। ਡਾਕਟਰਾਂ ਦੇ ਪੈਨਲ ਨੇ ਰਿਕਮੈਂਡ ਕੀਤਾ ਕਿ ਫੋਰਸਿਕ ਮਾਹਰ ਡਾਕਟਰ ਨੂੰ ਮ੍ਰਿਤਕ ਦਾ ਪੋਸਟਮਾਰਟਮ ਕਰਨ ਲਈ ਬੁਲਾਇਆ ਜਾਵੇ। ਫਿਰ ਉਸ ਤੋਂ ਉਪਰੰਤ ਅਸੀਂ ਮ੍ਰਿਤਕ ਦਾ ਪੋਸਟਮਾਰਟਮ ਕਰਨ ਲਈ ਪਟਿਆਲੇ ਰੈਫਰ ਕਰ ਦਿੱਤਾ। ਬੀਤੀ ਦਿਨੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਸਟਾਫ ਨੂੰ ਕਮਰਿਆਂ 'ਚ ਬੰਦ ਕਰਕੇ ਹਸਪਤਾਲ ਦੀ ਮੋਰਚਰੀ ਦਾ ਜਿੰਦਾ ਤੋੜਕੇ ਲਾਸ਼ ਨੂੰ ਆਪਣੇ ਨਾਲ ਲੈ ਗਏ। ਦੇਰ ਰਾਤ ਪੁਲਸ ਨੇ ਫਿਰ ਤੋਂ ਲਾਸ਼ ਸਿਵਲ ਹਸਪਤਾਲ 'ਚ ਲਿਆਕੇ ਰੱਖੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬੀਤੀ ਦਿਨੀਂ ਧਰਨਾ ਵੀ ਲਗਾਇਆ ਸੀ ਅਤੇ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਡਾਕਟਰ ਪੋਸਟਮਾਰਟਮ ਕਰਨ 'ਚ ਦੇਰੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਲਾਸ਼ ਨਹੀਂ ਦੇ ਰਹੇ ਅਤੇ ਉਹ ਹਸਪਤਾਲ 'ਚ ਡਾਕਟਰਾਂ ਨੂੰ ਬੰਦ ਕਰਕੇ ਲਾਸ਼ ਨੂੰ ਮੋਰਚਰੀ 'ਚੋਂ ਚੁੱਕਕੇ ਲੈ ਗਏ ਸਨ।

PunjabKesari

ਸਿਵਲ ਹਸਪਤਾਲ ਵਿਚ ਡਾਕਟਰ ਨਹੀਂ ਹੈ ਸੁਰੱਖਿਅਤ
ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੇ ਐਸ. ਐਮ. ਓ  ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਕੱਲ• ਦੀ ਘਟਨਾ ਮਗਰੋਂ ਹੁਣ ਡਾਕਟਰ ਸਿਵਲ ਹਸਪਤਾਲ ਵਿਚ ਸੁਰੱਖਿਅਤ ਨਹੀਂ ਰਹੇ। ਪੁਲਸ ਦੀ ਹਾਜ਼ਰੀ 'ਚ ਦੋਸ਼ੀ ਹਸਪਤਾਲ ਤੋਂ ਲਾਸ਼ ਚੱਕ ਕੇ ਲੈ ਗਏ। ਅਜੇ ਤੱਕ ਪੁਲਸ ਨੇ ਦੋਸ਼ੀਆਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਕਿ ਅਸੀਂ ਲਿਖਤੀ ਤੌਰ 'ਤੇ ਕੱਲ•ਰਾਤ ਨੂੰ ਹੀ ਸ਼ਿਕਾਇਤ ਦੇ ਚੁੱਕੇ ਹਾਂ। ਜਦੋਂ ਤੱਕ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਾਡਾ ਸੰਘਰਸ਼ ਇੰਝ ਹੀ ਜਾਰੀ ਰਹੇਗਾ। ਇਸ ਮੌਕੇ ਤੇ ਡਾ. ਮਨਪ੍ਰੀਤ ਸਿੰਘ ਸਿੱਧੂ, ਡਾ. ਰਾਜ ਕੁਮਾਰ, ਡਾ. ਰਜਿੰਦਰ ਕੁਮਾਰ, ਡਾ. ਭਾਰਤੀ, ਰਛਪਿੰਦਰ ਹਨੀ, ਰਾਮੇਸ਼ ਕੁਮਾਰ ਆਦਿ ਵੀ ਹਾਜ਼ਰ ਸਨ। 

ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਹੁੰਦੇ ਰਹੇ ਪਰੇਸ਼ਾਨ
ਅੱਜ ਸਵੇਰ ਤੋਂ ਹੀ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਸਿਵਲ ਹਸਪਤਾਲ 'ਚ ਪਰੇਸ਼ਾਨ ਹੁੰਦੇ ਰਹੇ। ਕਈ ਮਰੀਜ਼ ਤਾਂ ਹਸਪਤਾਲ ਦੇ ਵਰਾਂਡੇ ਦੇ ਬਣੇ ਚਬੂਤਰਿਆਂ 'ਤੇ ਹੀ ਲੇਟੇ ਹੋਏ ਸਨ। ਡਾਕਟਰਾਂ ਨੇ ਓ. ਪੀ. ਡੀ. ਬੰਦ ਕੀਤੀ ਹੋਈ ਸੀ। ਮਰੀਜ਼ ਬੂਟਾ ਸਿੰਘ ਵਾਸੀ ਬੁਰਜਗਿੱਲ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਹਸਪਤਾਲ 'ਚ ਆਪਣਾ ਚੈੱਕਅਪ ਕਰਵਾਉਣ ਆਇਆ ਹੋਇਆ ਹੈ ਪਰ ਡਾਕਟਰਾਂ ਦੀ ਹੜਤਾਲ ਕਾਰਨ ਚੈਕਅਪ ਨਹੀਂ ਹੋ ਰਿਹਾ। ਇਸੇ ਤਰ੍ਹਾਂ ਨਾਲ ਹੋਰ ਵੀ ਸੈਂਕੜੇ ਮਰੀਜ਼ ਡਾਕਟਰਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਤੋਂ ਵਾਪਸ ਮੁੜ ਗਏ।  

PunjabKesari

ਖ਼ਬਰ ਲਿਖੇ ਜਾਣ ਤੱਕ ਨਹੀਂ ਹੋਇਆ ਸੀ ਪੋਸਟਮਾਰਟਮ
ਦੂਸਰੇ ਪਾਸੇ ਮ੍ਰਿਤਕ ਬਲਵਿੰਦਰ ਸਿੰਘ ਦੀ ਲਾਸ਼ ਅਜੇ ਵੀ ਸਿਵਲ ਹਸਪਤਾਲ ਵਿਚ ਹੀ ਪਈ ਸੀ ਕਿਉਂਕਿ ਡਾਕਟਰਾਂ ਨੇ ਉਸਦਾ ਇਹ ਕਹਿ ਕੇ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਤਾਂ ਇਸਨੂੰ ਰੈਫਰ ਕਰ ਦਿੱਤਾ ਹੈ। ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਜਦੋਂ ਅਸੀਂ ਮ੍ਰਿਤਕ ਨੂੰ ਰੈਫਰ ਕਰ ਚੁੱਕੇ ਹਾਂ ਫਿਰ ਅਸੀਂ ਇਸਦਾ ਪੋਰਟਮਾਰਟਮ ਕਿਵੇਂ ਕਰ ਦੇਈਏ। ਹਸਪਤਾਲ ਦੇ ਡਾਕਟਰਾਂ ਦੀ ਸਿਵਲ ਸਰਜਨ ਨਾਲ ਬੰਦ ਕਮਰੇ ਵਿਚ ਬੈਠਕ ਵੀ ਹੋਈ ਪਰ ਇਹ ਬੈਠਕ ਕਿਸੇ ਸਿੱਟੇ 'ਤੇ ਨਹੀਂ ਪੁੱਜ ਸਕੀ ਅਤੇ ਇਸ ਮਾਮਲੇ 'ਤੇ ਰੇੜਕਾ ਜਾਰੀ ਰਿਹਾ। 

ਜਾਂਚ ਤੋਂ ਬਾਅਦ ਕਰਦੇ ਹਾਂ ਕਾਰਵਾਈ
ਜਦੋਂ ਇਸ ਸਬੰਧ ਵਿਚ ਥਾਣਾ ਸਿਟੀ 1 ਦੇ ਪੁਲਸ ਅਧਿਕਾਰੀ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਦੋਸ਼ੀ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


Anuradha

Content Editor

Related News