ਸਿਵਲ ਹਸਪਤਾਲ ਦੀ ਨਰਸ ’ਤੇ ਲਾਇਆ ਗਲਤ ਤਰੀਕੇ ਨਾਲ ਗਰਭਪਾਤ ਕਰਵਾਉਣ ਦਾ ਦੋਸ਼

Saturday, Apr 03, 2021 - 09:57 PM (IST)

ਸਿਵਲ ਹਸਪਤਾਲ ਦੀ ਨਰਸ ’ਤੇ ਲਾਇਆ ਗਲਤ ਤਰੀਕੇ ਨਾਲ ਗਰਭਪਾਤ ਕਰਵਾਉਣ ਦਾ ਦੋਸ਼

ਖੰਨਾ (ਸੁਖਵਿੰਦਰ ਕੌਰ)-ਸਿਵਲ ਹਸਪਤਾਲ ਖੰਨਾ ਦੀ ਮਹਿਲਾ ਕਰਮਚਾਰੀ ਵਲੋਂ ਗਲਤ ਤਰੀਕੇ ਨਾਲ ਗਰਭਪਾਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਨਰਸ ਵਲੋਂ ਪੀੜਤ ਪਰਿਵਾਰ ਤੋਂ ਬੱਚੇ ਦੇ ਸਹੀ ਸਲਾਮਤ ਜਨਮ ਕਰਵਾਉਣ ਲਈ 25000 ਦੀ ਮੰਗ ਕੀਤੇ ਜਾਣ ਦੀ ਜਾਣਕਾਰੀ ਵੀ ਮਿਲੀ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਉਕਤ ਨਰਸ ’ਤੇ ਗਲਤ ਢੰਗ ਨਾਲ ਗੈਰ-ਕਾਨੂੰਨੀ ਗਰਭਪਾਤ ਕਰਨ ਦੇ ਦੋਸ਼ ਵੀ ਲਾਏ ਹਨ। ਇਸ ਸਬੰਧੀ ਪੀੜਤ ਪਰਿਵਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਵਿਚ ਐੱਸ. ਐੱਸ. ਪੀ. ਖੰਨਾ ਨੂੰ ਇਕ ਦਰਖ਼ਾਸਤ ਵੀ ਦਿੱਤੀ ਗਈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ
ਐੱਸ. ਐੱਸ. ਪੀ. ਦਫਤਰ ਖੰਨਾ ਦੇ ਬਾਹਰ ਸੰਦੀਪ ਸਿੰਘ ਰੁਪਾਲੋਂ ਦੀ ਮੌਜੂਦਗੀ ਵਿਚ ਪੀੜਤਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਗਰਭਪਤੀ ਸੀ, ਇਲਾਜ ਲਈ ਕਈ ਡਾਕਟਰਾਂ ਦੇ ਚੱਕਰ ਕੱਟਣ ਮਗਰੋਂ ਥੱਕ ਹਾਰ ਕੇ ਅੰਤ ਉਹ ਕੁਝ ਲੋਕਾਂ ਦੇ ਕਹਿਣ ’ਤੇ ਸਿਵਲ ਹਸਪਤਾਲ ਖੰਨਾ ਦੀ ਇਕ ਨਰਸ ਕੋਲ ਆਪਣੀ ਪਤਨੀ ਨੂੰ ਲੈ ਗਿਆ। ਨਰਸ ਨੇ ਬੱਚੇ ਨੂੰ ਸਹੀ ਸਲਾਮਤ ਜਨਮ ਦਿਵਾਉਣ ਲਈ ਉਸ ਕੋਲੋਂ 25000 ਰੁਪਏ ਮੰਗੇ ਅਤੇ ਉਸਦੀ ਪਤਨੀ ਨੂੰ ਦਵਾਈ ਦਿੱਤੀ ਅਤੇ ਬੱਚੇ ਨੂੰ ਜਨਮ ਦਿਵਾਉਣ ਦੀ ਤਰੀਖ ਵੀ ਦੇ ਦਿੱਤੀ ਪਰ ਦਿੱਤੀ ਦਵਾਈ ਤੋਂ ਬਾਅਦ ਦੂਸਰੇ ਦਿਨ ਹੀ ਉਸਦੀ ਪਤਨੀ ਦੇ ਪੇਟ ਵਿਚ ਦਰਦ ਸ਼ੁਰੂ ਹੋ ਗਿਆ ਤਾਂ ਸਾਡੀ ਗੁਆਂਢਣ ਉਸਦੀ ਘਰਵਾਲੀ ਨੂੰ ਲੈ ਕੇ ਪਿੰਡ ਮਾਜਰੀ ਉਸ ਨਰਸ ਕੋਲ ਪਹੁੰਚੀ ਬਾਅਦ ਵਿਚ ਉਹ ਖੁਦ ਵੀ ਉਸ ਕੋਲ ਪਹੁੰਚ ਗਿਆ ਪਰ ਉਸ ਵਕਤ ਤੱਕ ਉਕਤ ਨਰਸ ਨੇ ਉਸਦੀ ਪਤਨੀ ਦਾ ਗਰਭਪਾਤ ਕਰ ਦਿੱਤਾ ਸੀ।

ਇਹ ਵੀ ਪੜ੍ਹੋ-ਧੱਕੇ ਨਾਲ ਕੋਰੋਨਾ ਟੈਸਟ ਕਰਨ ਵਾਲੀ ਸਿਹਤ ਵਿਭਾਗ ਦੀ ਟੀਮ ਨੂੰ ਕਿਸਾਨਾਂ ਨੇ ਘੇਰਿਆ
ਉਸਨੇ ਸਾਡੇ ਕੋਲੋਂ 15000 ਰੁਪਏ ਲੈ ਲਏ ਅਤੇ ਸਾਨੂੰ ਦਵਾਈ ਦੇ ਕੇ ਘਰ ਨੂੰ ਤੋਰ ਦਿੱਤਾ ਪਰ ਉਸਦੀ ਪਤਨੀ ਦੀ ਹਾਲਤ ਹੋਰ ਵਿਗੜਣ ’ਤੇ ਉਹ ਘਰਵਾਲੀ ਨੂੰ ਲੈ ਕੇ ਰਜਿੰਦਰਾ ਹਸਪਤਾਲ ਪਟਿਆਲਾ ਪਹੁੰਚ ਗਿਆ, ਜਿਥੋਂ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਪੀੜਤ ਪਤੀ ਨੇ ਦੱਸਿਆ ਕਿ ਉਥੇ ਡਾਕਟਰਾਂ ਨੇ ਕਿਹਾ ਕਿ ਗਲਤ ਦਵਾਈਆਂ ਦੇਣ ਕਰ ਕੇ ਅਤੇ ਗਲਤ ਤਰੀਕੇ ਨਾਲ ਗਰਭਪਾਤ ਕਰਨ ਕਾਰਣ ਉਸਦੀ ਘਰਵਾਲੀ ਦੀ ਬੱਚੇਦਾਨੀ ਖਰਾਬ ਹੋ ਗਈ ਹੈ ਉਹ ਹੁਣ ਕਦੇ ਵੀ ਮਾਂ ਨਹੀਂ ਬਣ ਸਕਦੀ ਅਤੇ ਉਸ ਦੀਆਂ ਦੋਵੇਂ ਕਿਡਨੀਆਂ ਪ੍ਰਭਾਵਤ ਹੋ ਚੁੱਕੀਆਂ ਹਨ। ਲਗਾਤਾਰ 2 ਮਹੀਨੇ ਉਸਦਾ ਚੰਡੀਗੜ੍ਹ ਤੋਂ ਇਲਾਜ ਚਲਦਾ ਰਿਹਾ।

ਇਹ ਵੀ ਪੜ੍ਹੋ-ਨਾਬਾਲਿਗਾ ਦੇ ਢਿੱਡ ’ਚ ਹੋਇਆ ਦਰਦ, ਚੈੱਕਅਪ ਕਰਵਾਉਣ ’ਤੇ ਨਿਕਲੀ ਗਰਭਵਤੀ
ਪੀੜਤ ਪਰਿਵਾਰ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਸ਼ਿਕਾਇਤ ਐੱਸ. ਐੱਸ. ਪੀ. ਖੰਨਾ ਅਤੇ ਐੱਸ. ਐੱਮ. ਓ. ਖੰਨਾ ਨੂੰ ਦੇਣ ਮਗਰੋਂ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਇਸ ਤੋਂ ਵੱਡੀ ਬੇਇਨਸਾਫੀ ਕੀ ਹੋ ਸਕਦੀ ਹੈ ਕਿ ਸਾਰਾ ਮਾਮਲਾ ਸਾਫ ਅਤੇ ਸਪੱਸ਼ਟ ਹੈ। ਦੋਸ਼ੀ ਨਰਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਬਲਕਿ ਦਰਖਾਸਤਕਾਰ ਦੇ ਖਿਲਾਫ ਹੀ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
ਹੁਣ ਇਹ ਸਾਰਾ ਮਾਮਲਾ ਐੱਸ. ਐੱਸ. ਪੀ. ਖੰਨਾ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿਉਂਕਿ ਉਕਤ ਨਰਸ ’ਤੇ ਪਹਿਲਾਂ ਇਕ ਮਾਮਲੇ ਵਿਚ ਲਈ ਰਿਸ਼ਵਤ ਦੀ ਪੜਤਾਲ ਸਿਵਲ ਹਸਪਤਾਲ ਖੰਨਾ ਵਲੋਂ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਐੱਸ. ਐੱਸ. ਪੀ. ਖੰਨਾ ਤੋਂ ਮੰਗ ਕੀਤੀ ਕਿ ਉਕਤ ਨਰਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਮੁਕੱਦਮਾ ਦਰਜ ਕੀਤਾ ਜਾਵੇ। ਇਸ ਮੌਕੇ ਲੁਕੇਸ਼ ਕੁਮਾਰ, ਭੁਪਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ, ਆਪਣਾ ਕੀਮਤੀ ਕੁਮੈਂਟ ਕਰ ਕੇ ਜ਼ਰੂਰ ਦੱਸੋ।


author

Sunny Mehra

Content Editor

Related News