ਸਿਵਲ ਹਸਪਤਾਲ ਦੇ ਅੈਮਰਜੈਂਸੀ ਵਾਰਡ ’ਚ ਕੁੱਤਿਆਂ ਦੀ ਦਹਿਸ਼ਤ

Friday, Jul 27, 2018 - 06:30 AM (IST)

ਸਿਵਲ ਹਸਪਤਾਲ ਦੇ ਅੈਮਰਜੈਂਸੀ ਵਾਰਡ ’ਚ ਕੁੱਤਿਆਂ ਦੀ ਦਹਿਸ਼ਤ

ਜਲੰਧਰ,  (ਸ਼ੋਰੀ)-  ਇਨ੍ਹੀਂ ਦਿਨੀਂ ਸਿਵਲ ਹਸਪਤਾਲ ਦੇ ਅੈਮਰਜੈਂਸੀ ਵਾਰਡ ਵਿਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਪੂਰੀ ਤਰ੍ਹਾਂ ਨਾਲ ਕਾਇਮ ਹੈ। ਕੁੱਤੇ ਲੋਕਾਂ ਨੂੰ ਕੱਟ ਰਹੇ ਹਨ। ਅੈਮਰਜੈਂਸੀ ਵਾਰਡ ਦੇ ਮੁੱਖ ਗੇਟ ’ਤੇ ਵਾਰਡ ਅੰਦਰ ਕੁੱਤੇ ਘੁੰਮਦੇ ਸਾਫ ਦੇਖ ਜਾ ਸਕਦੇ ਹਨ।
ਇੰਨਾਂ ਹੀ ਨਹੀਂ ਹਸਪਤਾਲ ਵਿਚ ਦਰਜ਼ਨਾਂ ਦੇ ਹਿਸਾਬ ਨਾਲ ਆਵਾਰਾ ਕੁੱਤਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਇਨ੍ਹਾਂ ’ਤੇ ਨਕੇਲ ਨਹੀਂ ਕੱਸੀ ਜਾ ਰਹੀ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਗਾਇਨੀ ਵਾਰਡ ਵਿਚ ਅਾਵਾਰਾ ਕੁੱਤਾ ਨਵ-ਜੰਮੇ ਬੱਚੇ ਦਾ ਭਰੂਣ ਚੁੱਕ ਕੇ ਲੈ ਗਿਆ ਸੀ ਉਸ ਸਮੇਂ ਹਸਪਤਾਲ ਵਿਚ ਕਾਫੀ ਸਨਸਨੀ ਫੈਲ ਗਈ ਸੀ। ਨਵ-ਜੰਮੇ ਬੱਚੇ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਬੱਚੇ ਨੂੰ ਦਫਨਾਉਣਾ ਭੁੱਲ ਗਏ ਸਨ ਅਤੇ ਵਾਰਡ ਵਿਚ ਭਰੂਣ ਰੱਖਿਆ ਸੀ। ਜਿਸ ਨੂੰ ਕੁੱਤਾ ਲੈ ਕੇ ਭੱਜ ਗਿਆ ਸੀ।
 


Related News