ਸਿਟੀ ਰੇਲਵੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਏ ’ਚ ਚੈਕਿੰਗ

Tuesday, Sep 03, 2019 - 12:54 AM (IST)

ਸਿਟੀ ਰੇਲਵੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਏ ’ਚ ਚੈਕਿੰਗ

ਜਲੰਧਰ,(ਗੁਲਸ਼ਨ)–ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਕਮਰਸ਼ੀਅਲ ਵਿਭਾਗ ਦੇ ਅਧਿਕਾਰੀਆਂ ਸੀ. ਐੱਮ. ਆਈ. ਦੀਪਕ, ਕੇ. ਪੀ. ਜੋਸਫ, ਪ੍ਰਦੀਪ ਕੁਮਾਰ, ਸੀ. ਆਈ. ਟੀ. (ਸਟੇਸ਼ਨ) ਸਚਿਨ ਰੱਤੀ, ਟੀ. ਟੀ. ਈ. ਸਰਵਣ ਸਿੰਘ ਵਲੋਂ ਸਿਟੀ ਰੇਲਵੇ ਸਟੇਸ਼ਨ ਕੰਪਲੈਕਸ ਵਿਚ ਚੈਕਿੰਗ ਕਰਨ ਤੋਂ ਇਲਾਵਾ ਸਰਕੂਲੇਟਿੰਗ ਏਰੀਏ ਵਿਚ ਵੀ ਚੈਕਿੰਗ ਕਰ ਕੇ ਸਫਾਈ ਵਿਵਸਥਾ ਦਾ ਜਾਇਜ਼ਾ ਲਿਆ ਗਿਆ। ਰਿਕਸ਼ਾ ਸਟੈਂਡ ’ਤੇ ਗੰਦਗੀ ਫੈਲੀ ਵੇਖ ਕੇ ਅਧਿਕਾਰੀਆਂ ਨੇ 500 ਰੁਪਏ ਜੁਰਮਾਨਾ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਨ੍ਹਾਂ ਨੂੰ ਸਫਾਈ ਰੱਖਣ ਲਈ ਚਿਤਾਵਨੀ ਦਿੱਤੀ ਜਾ ਚੁੱਕੀ ਹੈ। ਸੋਮਵਾਰ ਨੂੰ ਨਿਰੀਖਣ ਦੌਰਾਨ ਫਿਰ ਰਿਕਸ਼ਾ ਸਟੈਂਡ ’ਤੇ ਗੰਦਗੀ ਫੈਲੀ ਵੇਖ ਕੇ ਉਨ੍ਹਾਂ ਨੇ ਸਖਤ ਨਾਰਾਜ਼ਗੀ ਜਤਾਈ। ਸਫਾਈ ਕਰਮਚਾਰੀਆਂ ਤੋਂ ਪੂਰੇ ਰਿਕਸ਼ਾ ਸਟੈਂਡ ਦੀ ਸਫਾਈ ਕਰਵਾਉਣ ਤੋਂ ਬਾਅਦ ਸਾਰੇ ਰਿਕਸ਼ਿਆਂ ਨੂੰ ਇਕ ਲਾਈਨ ਵਿਚ ਖੜ੍ਹਾ ਕਰਵਾਇਆ। ਅਧਿਕਾਰੀਆਂ ਨੇ ਕਿਹਾ ਕਿ ਗੰਦਗੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

 


Related News