ਸਿਟੀ ਇੰਸਟੀਚਿਊਟ ਮਾਮਲਾ, ਅੱਤਵਾਦ ਦੇ ਮੌਤ ਦੇ ਸਾਏ ''ਚ ਪਲ-ਪਲ ਜੀਅ ਰਹੇ ਸਨ ਹਜ਼ਾਰਾਂ ਵਿਦਿਆਰਥੀ

10/11/2018 1:51:05 PM

ਜਲੰਧਰ (ਰਵਿੰਦਰ)— ਸੀ. ਟੀ. ਇੰਸਟੀਚਿਊਟ ਅੰਦਰ ਪਿਛਲੇ ਕਾਫੀ ਸਮੇਂ ਤੋਂ ਅੱਤਵਾਦ ਦੇ ਇੰਜੀਨੀਅਰ ਤਿਆਰ ਹੋ ਰਹੇ ਸਨ ਅਤੇ ਇੰਸਟੀਚਿਊਟ ਦੇ ਹੋਰ ਹਜ਼ਾਰਾਂ ਵਿਦਿਆਰਥੀ ਪਲ-ਪਲ ਮੌਤ ਦੇ ਸਾਏ ਹੇਠ ਜੀਅ ਰਹੇ ਸਨ। ਅੱਤਵਾਦ ਦੇ ਇਹ ਇੰਜੀਨੀਅਰ ਇੰਨੇ ਚਾਲਾਕ ਸਨ ਕਿ ਇਹ ਹਰ ਤਰ੍ਹਾਂ ਦੀ ਟਰੇਨਿੰਗ ਲੈ ਕੇ ਜਲੰਧਰ 'ਚ ਆਏ ਸਨ। 

PunjabKesari

ਡੇਢ ਮਿੰਟ 'ਚ ਅਸਾਲਟ ਰਾਈਫਲ ਕਰਦੇ ਸਨ ਅਨਲੋਡ ਅਤੇ ਲੋਡ
ਪਾਕਿਸਤਾਨ ਅਤੇ ਆਈ. ਐੱਸ. ਆਈ. ਨੂੰ ਲਾਈਕ ਕਰਨ ਵਾਲੇ ਇਹ ਸਟੂਡੈਂਟਸ ਸਿਰਫ ਡੇਢ ਮਿੰਟ 'ਚ ਹੀ ਅਸਾਲਟ ਰਾਈਫਲ ਨੂੰ ਅਨਲੋਡ ਅਤੇ ਲੋਡ ਕਰ ਲੈਂਦੇ ਸਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਧਮਾਕਾ ਕਰਨ ਦੀ ਸਪੈਸ਼ਲ ਟਰੇਨਿੰਗ ਦਿੱਤੀ ਗਈ ਸੀ। ਸਿਰਫ ਇਨ੍ਹਾਂ ਅੱਤਵਾਦ ਦੇ ਇੰਜੀਨੀਅਰਾਂ ਨੂੰ ਇੰਤਜ਼ਾਰ ਸੀ ਟਾਰਗੇਟ ਮਿਲਣ ਦਾ ਅਤੇ ਆਪਣੇ ਮਕਸਦ ਪੂਰੇ ਕਰਨ ਦਾ। ਇਕ ਅਨੁਮਾਨ ਮੁਤਾਬਕ ਸੀ. ਟੀ. ਇੰਸਟੀਚਿਊਟ 'ਚ ਹਜ਼ਾਰਾਂ ਦੇ ਕਰੀਬ ਵਿਦਿਆਰਥੀ ਆਪਣਾ ਭਵਿੱਖ ਸੰਵਾਰਨ ਇਥੇ ਆਏ ਹੋਏ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਪਲ-ਪਲ ਮੌਤ ਦੇ ਸਾਏ 'ਚ ਜੀਅ ਰਹੇ ਸਨ। ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਅੱਤਵਾਦੀਆਂ ਨੇ ਹਥਿਆਰ ਅਤੇ ਵਿਸਫੋਟਕ ਸਮੱਗਰੀ ਅੰਦਰ ਇਕੱਠੀ ਕਰ ਰੱਖੀ ਸੀ। ਖੁਦਾ ਨਾ ਖਾਸਤਾ ਜੇ ਸੀ. ਟੀ. ਇੰਸਟੀਚਿਊਟ ਹੀ ਇਨ੍ਹਾਂ ਦਾ ਟਾਰਗੇਟ ਹੁੰਦਾ ਸੀ ਤਾਂ ਹਜ਼ਾਰਾਂ ਦੇ ਘਰਾਂ ਦੇ ਚਿਰਾਗ ਇਨ੍ਹਾਂ ਦੇ ਟਾਰਗੇਟ ਬਣ ਜਾਣੇ ਸਨ।

PunjabKesari

ਕਸ਼ਮੀਰੀ ਵਿਦਿਆਰਥੀਆਂ 'ਚ ਦਹਿਸ਼ਤ
ਸੀ. ਟੀ. ਗਰੁੱਪ ਦੇ ਵੱਖ-ਵੱਖ ਸੰਸਥਾਨਾਂ 'ਚ 300 ਦੇ ਕਰੀਬ ਕਸ਼ਮੀਰੀ ਵਿਦਿਆਰਥੀ ਪੜ੍ਹਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਸਿੱਖਿਆ ਸੰਸਥਾਨਾਂ 'ਚ ਵੀ ਹਜ਼ਾਰਾਂ ਦੇ ਕਰੀਬੀ ਕਸ਼ਮੀਰੀ ਸਟੂਡੈਂਟ ਹਨ ਪਰ ਜਿਸ ਤਰ੍ਹਾਂ ਸੀ. ਟੀ. ਗਰੁੱਪ ਦੇ ਅੰਦਰੋਂ ਕਸ਼ਮੀਰੀ ਅੱਤਵਾਦੀ ਫੜੇ ਗਏ ਹਨ, ਉਸ ਕਾਰਨ ਹੋਰ ਕਸ਼ਮੀਰੀ ਵਿਦਿਆਰਥੀਆਂ 'ਚ ਇਕ ਡਰ ਬਣ ਗਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਹੁਣ ਬਿਨਾਂ ਕਾਰਨ ਜਾਂਚ ਏਜੰਸੀਆਂ ਦੇ ਨਿਸ਼ਾਨੇ 'ਤੇ ਆਉਣਾ ਪਵੇਗਾ ਅਤੇ ਉਨ੍ਹਾਂ ਦਾ ਅਕਸ ਵੀ ਖਰਾਬ ਹੋਵੇਗਾ। ਜ਼ਿਕਰਯੋਗ ਹੈ ਕਿ ਕਈ ਕਸ਼ਮੀਰੀ ਵਿਦਿਆਰਥੀ ਇਥੇ ਆਪਣਾ ਭਵਿੱਖ ਸੰਵਾਰਨ ਆਏ ਹਨ ਪਰ ਚੰਦ ਦੇਸ਼ ਵਿਰੋਧੀ ਤਾਕਤਾਂ ਕਾਰਨ ਇਨ੍ਹਾਂ ਸਾਰਿਆਂ ਦਾ ਨਾਂ ਬਦਨਾਮ ਹੋ ਰਿਹਾ ਹੈ।

ਸਾਰਾ ਦਿਨ ਸਿਰਫ ਇਕ ਪੁਲਸ ਮੁਲਾਜ਼ਮ ਅਤੇ 4 ਕਮਾਂਡੋਜ਼ ਨੇ ਦਿੱਤਾ ਪਹਿਰਾ
ਵਰਣਨਯੋਗ ਹੈ ਕਿ ਸਿਟੀ ਵਿਚੋਂ 3 ਅੱਤਵਾਦੀ ਫੜੇ ਜਾਣ ਦੇ ਬਾਵਜੂਦ ਸਰਕਾਰ ਨੇ ਉਚਿਤ ਕਦਮ ਨਹੀਂ ਚੁੱਕੇ। ਕਾਲਜ ਕੰਪਲੈਕਸ ਦੇ ਬਾਹਰ ਸਿਰਫ ਇਕ ਪੁਲਸ ਮੁਲਾਜ਼ਮ ਤੇ 4 ਕਮਾਂਡੋ ਦੀ ਡਿਊਟੀ ਲਗਾਈ ਗਈ  ਹੈ।


Related News