ਬੁੱਢੇ ਨਾਲੇ ਦੇ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਸ਼ਹਿਰ ਦੇ ਉਦਯੋਗਪਤੀਆਂ ਨੇ ਘਪਲੇ ਦਾ ਪੁਲੰਦਾ ਦੱਸਿਆ
Saturday, Nov 21, 2020 - 01:33 PM (IST)
ਲੁਧਿਆਣਾ (ਗੁਪਤਾ) : ਲੁਧਿਆਣਾ ਲਈ ਨਰਕ ਬਣ ਚੁੱਕੇ ਬੁੱਢੇ ਨਾਲੇ ਦੇ ਵਿਕਾਸ ਲਈ ਸਰਕਾਰ ਵੱਲੋਂ ਬਣਾਏ ਗਏ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਸ਼ਹਿਰ ਦੇ ਉਦਯੋਗਪਤੀਆਂ ਨੇ ਇਕ ਵੱਡਾ ਘਪਲਾ ਕਰਾਰ ਦਿੰਦੇ ਹੋਏ ਇਸ ਕੇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਤਰਕਾਰਾਂ ਨੂੰ ਬੁੱਢਾ ਨਾਲਾ ਇਲਾਕੇ ਦਾ ਦੌਰਾ ਕਰਵਾਉਂਦੇ ਹੋਏ ਲੁਧਿਆਣਾ ਦੇ ਉਦਯੋਗਪਤੀਆਂ ਦੀ ਇਕ ਵੱਡੀ ਐਸੋਸੀਏਸ਼ਨ ਬਹਾਦਰਕੇ ਟੈਕਸਟਾਈਲ ਐਂਡ ਨਿਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਤਰੁਣ ਜੇਨ ਬਾਵਾ, ਹੌਜ਼ਰੀ ਉਦਯੋਗ ਦੇ ਨੇਤਾ ਦਰਸ਼ਨ ਡਾਬਰ, ਉਦਯੋਪਤੀ ਰਾਜੀਵ ਜੈਨ, ਸੰਜੇ ਜੈਨ ਅਮਰ ਸੰਨਸ, ਬ੍ਰਿਜਮੋਹਨ, ਸੰਜੂ ਧੀਰ, ਹਰਕਰਾਤ ਰਾਣਾ, ਜੌਲੀ ਮਿੱਤਲ ਅਤੇ ਵਿੱਕੀ ਆਦਿ ਨੇ ਕਿਹਾ ਕਿ ਸਰਕਾਰ ਦੇ ਇਸ ਬਣਾਏ ਗਏ ਪ੍ਰਾਜੈਕਟ ਸਬੰਧੀ ਨਾ ਤਾਂ ਸ਼ਹਿਰ ਦੇ ਪ੍ਰਤੀਨਿਧੀਆਂ ਨੂੰ ਕੋਈ ਜਾਣਕਾਰੀ ਹੈ, ਨਾ ਹੀ ਕਿਸੇ ਇੰਡਸਟਰੀ ਦੇ ਵਿਕਅਤੀ ਤੋਂ ਸਰਕਾਰੀ ਪ੍ਰਤੀਨਿਧੀਆਂ ਨੇ ਕਿਸੇ ਤਰ੍ਹਾਂ ਦੀ ਕੋਈ ਰਾਏ ਲਈ ਹੈ। ਇਸ ਦੇ ਉਲਟ ਸਰਕਾਰ ਦੇ ਜਿਸ ਅਧਿਕਾਰੀ ਨੇ 650 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਬਣਾਇਆ ਹੈ, ਉਸ ਪ੍ਰਾਜੈਕਟ ਨੂੰ ਸਿਰਫ਼ 325 ਕਰੋੜ ਰੁਪਏ 'ਚ ਉਦਯੋਗਪਤੀ ਪੂਰਾ ਕਰਵਾਉਣ ਲਈ ਤਿਆਰ ਹਨ।
ਇਹ ਵੀ ਪੜ੍ਹੋ : ਪਾਣੀਆਂ ਦੇ ਮਸਲੇ 'ਤੇ ਕਾਰਵਾਈ ਲਈ ਬੈਂਸ ਭਰਾਵਾਂ ਵਲੋਂ ਸੂਬਾ ਸਰਕਾਰ ਨੂੰ 3 ਮਹੀਨੇ ਦਾ ਅਲਟੀਮੇਟਮ
ਬੁੱਢੇ ਨਾਲੇ ਦੀ ਸਾਰੀ ਸਥਿਤੀ ਦਾ ਨਿਰੀਖਣ ਕਰਵਾਉਂਦੇ ਹੋਏ ਉਦਯੋਗਪਤੀਆਂ ਨੇ ਕਿਹਾ ਕਿ ਪੂਜਾ ਪ੍ਰਾਜੈਕਟ ਘਪਲੇ ਦਾ ਇਕ ਪੁਲੰਦਾ ਹੈ ਅਤੇ ਉਹ ਕਿਸੇ ਕੀਮਤ 'ਤੇ ਪਬਲਿਕ ਦੇ ਟੈਕਸ ਦੇ 650 ਕਰੋੜ ਰੁਪਏ ਵਿਅਰਥ ਨਹੀਂ ਜਾਣ ਦੇਣਗੇ। ਉਦਯੋਗਪਤੀਆਂ ਨੇ ਕਿਹਾ ਕਿ ਉਹ ਪ੍ਰਾਜੈਕਟ ਦਾ ਵਿਰੋਧ 'ਚ ਨਹੀਂ ਹਨ ਪਰ ਬਣਾਏ ਗਏ ਗਲਤ ਪ੍ਰਾਜੈਕਟ ਅਤੇ 650 ਕਰੋੜ ਰੁਪਏ ਦੀ ਰਾਸ਼ੀ ਵਿਅਰਥ ਗਵਾਏ ਜਾਣ ਦੇ ਵਿਰੋਧ ਵਿਚ ਹਨ। ਮੌਜੂਦਾ ਰੂਪ 'ਚ ਇਹ ਇਕ ਵੱਡਾ ਵਿੱਤੀ ਸਕੈਂਡਲ ਹੈ, ਜਿਸ ਨੂੰ ਉਹ ਕਿਸੇ ਕੀਮਤ 'ਤੇ ਸਿਰੇ ਨਹੀਂ ਚੜ੍ਹਨ ਦੇਣਗੇ। ਸਰਕਾਰ ਨੂੰ ਸਹੀ ਰੂਪ 'ਚ ਇੰਜੀਨੀਅਰਾਂ ਅਤੇ ਸ਼ਹਿਰ ਵਾਸੀਆਂ ਦੀ ਰਾਏ ਲੈ ਕੇ ਇਸ ਪ੍ਰਾਜੈਕਟ ਨੂੰ ਕਾਰਜਸ਼ੀਲ ਕਰਨਾ ਚਾਹੀਦਾ ਹੈ ਤਾਂ ਕਿ ਸਹੀ ਅਰਥਾਂ ਵਿਚ ਬੁੱਢੇ ਨਾਲੇ ਦਾ ਵਿਕਾਸ ਹੋ ਸਕੇ।
ਇਹ ਵੀ ਪੜ੍ਹੋ : ਵਿਆਹ 'ਚ ਡੀ. ਜੇ. 'ਤੇ ਭੰਗੜੇ ਦੌਰਾਨ ਪਿਆ ਭੜਥੂ, ਖੂਨ ਨਾਲ ਲਥਪਥ ਹੋ ਜ਼ਮੀਨ 'ਤੇ ਡਿੱਗਾ ਬੱਚਾ