ਸਿਟੀ ਸੈਂਟਰ ਮਾਮਲਾ : ਸਾਬਕਾ ਐੱਸ. ਐੱਸ. ਪੀ. ਦੀ ਅਰਜ਼ੀ ਤੇ 16 ਅਗਸਤ ਨੂੰ ਹੋ ਸਕਦੈ ਫੈਸਲਾ

Thursday, Aug 09, 2018 - 03:12 PM (IST)

ਸਿਟੀ ਸੈਂਟਰ ਮਾਮਲਾ : ਸਾਬਕਾ ਐੱਸ. ਐੱਸ. ਪੀ. ਦੀ ਅਰਜ਼ੀ ਤੇ 16 ਅਗਸਤ ਨੂੰ ਹੋ ਸਕਦੈ ਫੈਸਲਾ

ਲੁਧਿਆਣਾ (ਮਹਿਰਾ) : ਜ਼ਿਲਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ 'ਚ ਸਾਬਕਾ ਐੱਸ. ਐੱਸ. ਪੀ. ਵਿਜੀਲੈਂਸ ਬਿਓਰੋ ਕੰਵਲਜੀਤ ਸਿੰਘ ਸੰਧੂ ਵਲੋਂ ਲਾਈ ਗਈ ਅਰਜ਼ੀ 'ਤੇ ਬੀਤੇ ਦਿਨ ਕੋਈ ਫੈਸਲਾ ਨਹੀ ਹੋਇਆ। ਸੁਣਵਾਈ ਸ਼ੁਰੂ ਹੁੰਦੇ ਹੀ ਕੰਵਲਜੀਤ ਸਿੰਘ ਸੰਧੂ ਦੇ ਵਕੀਲ ਨੇ ਅਦਾਲਤ ਤੋਂ ਕੇਸ ਨੂੰ ਅਗਲੀ ਤਰੀਕ ਤੱਕ ਰੋਕਣ ਦੀ ਬੇਨਤੀ ਕੀਤੀ, ਜਿਸ 'ਤੇ ਅਦਾਲਤ ਨੇ ਕੇਸ ਨੂੰ 16 ਅਗਸਤ ਲਈ ਟਾਲ ਦਿੱਤਾ।
ਸਰਕਾਰੀ ਪੱਖ ਵਲੋਂ ਪੰਜਾਬ ਦੇ ਪ੍ਰੋਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਵਿਜੇ ਸਿੰਗਲਾ ਤੇ ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਨੇ ਸਾਬਕਾ ਐੱਸ. ਐੱਸ. ਪੀ. ਵਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਕਿਹਾ ਸੀ ਕਿ ਸਾਬਕਾ ਐੱਸ. ਐੱਸ. ਪੀ. ਵਲੋਂ ਦਾਇਰ ਕੀਤੀ ਗਈ ਅਰਜ਼ੀ ਦਾ ਕੋਈ ਅਰਥ ਨਹੀਂ ਹੈ ਤੇ ਕਿਹਾ ਕਿ ਸਿਟੀ ਸੈਂਟਰ ਕੇਸ 'ਚ ਵਿਜੀਲੈਂਸ ਪੁਲਸ ਵਲੋਂ ਦਾਖਲ ਕੀਤੀ ਗਈ ਕੈਂਸਲੇਸ਼ਨ ਰਿਪੋਰਟ 'ਚ ਪੂਰੀ ਤਰ੍ਹਾਂ ਸੱਚ ਅਦਾਲਤ ਦੇ ਸਾਹਮਣੇ ਰੱਖਿਆ ਜਾ ਚੁੱਕਾ ਹੈ ਤੇ ਕੁਝ ਵੀ ਲੁਕੋਇਆ ਨਹੀਂ ਗਿਆ। ਉਨ੍ਹਾਂ ਨੇ ਸਾਬਕਾ ਐੱਸ. ਐੱਸ. ਪੀ. ਵਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਗਲਤ ਦੱਸਦੇ ਹੋਏ ਕਿਹਾ ਕਿ ਸਾਬਕਾ ਐੱਸ. ਐੱਸ. ਪੀ. ਮੀਡੀਆ 'ਚ ਪਬਲੀਸਿਟੀ ਹਾਸਲ ਕਰਨ ਦਾ ਯਤਨ ਕਰ ਰਹੇ ਹਨ।


Related News