ਕੌਸਲ ਪ੍ਰਧਾਨ ਸਰਬਪੱਖ਼ੀ ਵਿਕਾਸ ਕਰਕੇ ਸ਼ਹਿਰ ਨੂੰ ਦੇਣਗੇ ਨਵੀਂ ਦਿਖ਼ – ਆਗੂ

Wednesday, Nov 08, 2017 - 02:42 PM (IST)

ਕੌਸਲ ਪ੍ਰਧਾਨ ਸਰਬਪੱਖ਼ੀ ਵਿਕਾਸ ਕਰਕੇ ਸ਼ਹਿਰ ਨੂੰ ਦੇਣਗੇ ਨਵੀਂ ਦਿਖ਼ – ਆਗੂ


ਜ਼ੀਰਾ (ਅਕਾਲੀਆਵਾਲਾ) - ਜ਼ੀਰਾ ਸ਼ਹਿਰ ਦੇ ਸਰਬਪੱਖ਼ੀ ਵਿਕਾਸ ਲਈ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਯੋਗ ਅਗਵਾਈ ਹੇਠ ਨਗਰ ਕੌਸਲ ਜ਼ੀਰਾ ਦੀ ਪ੍ਰਧਾਨ ਬੀਬੀ ਸਰਬਜੀਤ ਕੌਰ ਕੋਈ ਕਸਰ ਬਾਕੀ ਨਹੀਂ ਛੱਡਣਗੇ, ਕਿਉਕਿ ਕੌਸਲ ਪ੍ਰਧਾਨ ਦਾ ਮੁੱਖ ਟਿੱਚਾ ਸ਼ਹਿਰ ਦਾ ਸਰਬਪੱਖ਼ੀ ਵਿਕਾਸ ਕਰਨਾ ਹੈ ਅਤੇ ਉਹ ਸ਼ਹਿਰ ਨੂੰ ਨਵੀਂ ਦਿਖ਼ ਦੇਣਗੇ। ਜਿਸ ਦੇ ਤਹਿਤ ਸ਼ੇਰਾਵਾਲਾ ਚੌਕ ਤੱਕ ਖ਼ਰਾਬ ਹੋਏ ਡੀਵਾਈਡਰ ਦੀ ਮੁਰੰਮਤ ਕਰਨਾ ਹੈ। ਇਸ ਸਬੰਧੀ ਜਾਇਜਾ ਲੈਦਿਆ ਜੱਜ ਕੌਸਲ ਪ੍ਰਧਾਨ ਦੇ ਪਤੀ ਮਾਸਟਰ ਗੁਰਪ੍ਰੀਤ ਸਿੰਘ ਜੱਜ ਨੇ ਕਿਹਾ ਕਿ ਇਸ ਡੀਵਾਈਡਰ ਦੇ ਬਣਨ ਨਾਲ ਸ਼ਹਿਰ ਦੀ ਸੁੰਦਰਤਾ 'ਚ ਵਾਧਾ ਹੋਵੇਗਾ। ਇਸ ਮੌਕੇ ਬਲਾਕ ਪ੍ਰਧਾਨ ਡਾ ਰਛਪਾਲ ਸਿੰਘ ਹਾਜ਼ਰ ਸਨ। ਜਿਨ੍ਹਾਂ ਨੇ ਕੌਸਲ ਪ੍ਰਧਾਨ ਵਲੋ ਸ਼ੁਰੂ ਕੀਤੇ ਕੰਮਾਂ 'ਤੇ ਤਸੱਲੀ ਪ੍ਰਗਟ ਕਰਦਿਆ ਕਿਹਾ ਕਿ ਜਥੇਦਾਰ ਜ਼ੀਰਾ ਦਾ ਮੁੱਖ਼ ਟੀਚਾ ਸ਼ਹਿਰ ਨੂੰ ਸੁੰਦਰ ਬਣਾਉਣਾ ਹੈ। ਇਸ ਮੌਕੇ ਬੰਟੀ ਸੇਠੀ, ਮੋਹਿਤ ਖੁੱਲਰ, ਰੋਮੀ ਚੋਪੜਾ, ਪਵਨ ਕੁਮਾਰ ਅਨੇਜਾ ਸਾਬਕਾ ਐਮ. ਸੀ. ਆਦਿ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਬਜੀਤ ਕੌਰ ਪ੍ਰਧਾਨ, ਜਿਨ੍ਹਾਂ 'ਚ ਸ਼ਹਿਰ ਦਾ ਵਿਕਾਸ ਕਰਨ 'ਚ ਜਜ਼ਬਾ ਹੈ ਉਹ ਪ੍ਰਸ਼ੰਸਾ ਯੌਗ ਹਨ।


Related News