‘ਸਿਟਕੋ’ ਮਨਾ ਰਿਹਾ ਗੋਲਡਨ ਜੁਬਲੀ, Guests ਨੂੰ ਦਿੱਤੇ ਜਾ ਰਹੇ ਕਈ ਆਫ਼ਰ

Monday, Apr 10, 2023 - 10:16 AM (IST)

‘ਸਿਟਕੋ’ ਮਨਾ ਰਿਹਾ ਗੋਲਡਨ ਜੁਬਲੀ, Guests ਨੂੰ ਦਿੱਤੇ ਜਾ ਰਹੇ ਕਈ ਆਫ਼ਰ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਆਪਣੀ ਗੋਲਡਨ ਜੁਬਲੀ ਮਨਾ ਰਿਹਾ ਹੈ। ਇਸ ਦੇ ਤਹਿਤ ਵਿਭਾਗ ਵਲੋਂ ਆਪਣੇ ਰੈਗੂਲਰ ਗੈਸਟ ਨੂੰ ਕਈ ਤਰ੍ਹਾਂ ਦੇ ਆਫ਼ਰ ਦਿੱਤੇ ਜਾ ਰਹੇ ਹਨ। ਵਿਭਾਗ ਅਨੁਸਾਰ 30 ਅਪ੍ਰੈਲ ਤੱਕ ਉਨ੍ਹਾਂ ਨੇ ਇਹ ਆਫ਼ਰ ਦੇਣ ਦਾ ਫ਼ੈਸਲਾ ਲਿਆ ਹੈ। ਨਾਲ ਹੀ ਵਿਭਾਗ ਵਲੋਂ ਆਪਣੇ ਯਾਦਗਾਰ ਪਲ ਸਾਂਝੇ ਕਰਨ ਸਬੰਧੀ ਮੁਕਾਬਲੇ ਵੀ ਸ਼ੁਰੂ ਕੀਤੇ ਗਏ ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤਾ ਹੈਲਪ ਲਾਈਨ ਨੰਬਰ

ਇਸ ਦੇ ਤਹਿਤ ਲੋਕ ਵਿਭਾਗ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ’ਤੇ ਪੁਰਾਣੀ ਫੋਟੋ ਅਪਲੋਡ ਕਰ ਸਕਦੇ ਹਨ। ਹਰ ਹਫ਼ਤੇ ਜੇਤੂਆਂ ਨੂੰ ‘ਸਿਟਕੋ’ ਦੀ ਪ੍ਰਾਪਰਟੀ ਵਿਚ ਰੁਕਣ ਦਾ ਮੌਕਾ ਮਿਲੇਗਾ ਅਤੇ ਉਹ ਬੁਫ਼ੇ ਦਾ ਲੁਤਫ਼ ਵੀ ਲੈ ਸਕਣਗੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਕਮਿਸ਼ਨਰੇਟ ਥਾਣਿਆਂ ’ਚ ਲੱਗੇਗੀ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ

ਇਸ ਤੋਂ ਇਲਾਵਾ ਨੌਜਵਾਨਾਂ ਲਈ ਵੀ ਮੁਕਾਬਲੇ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿਚ ਉਹ ਆਪਣੇ ਵਿਚਾਰ ਦੇ ਸਕਦੇ ਹਨ ਕਿ ਕਿਵੇਂ ‘ਸਿਟਕੋ’ ਆਪਣੀਆਂ ਜਾਇਦਾਦਾਂ ਦਾ ਨਵੀਨੀਕਰਣ ਕਰ ਸਕਦਾ ਹੈ। ਸਭ ਤੋਂ ਚੰਗੇ ਸੁਝਾਵਾਂ ਵਾਲੇ ਨੌਜਵਾਨਾਂ ਨੂੰ ਰੂਮ ਸਟੇਅ ਅਤੇ ਫੂਡ ਵਾਊਚਰ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News