ਸਾਦਿਕ ਵਿਖੇ ਚਰਚ ’ਚ ਕੁੜੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Friday, Dec 03, 2021 - 04:01 PM (IST)

ਸਾਦਿਕ ਵਿਖੇ ਚਰਚ ’ਚ ਕੁੜੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਾਦਿਕ (ਪਰਮਜੀਤ) : ਸਾਦਿਕ-ਸ੍ਰੀ ਮੁਕਤਸਰ ਰੋਡ ’ਤੇ ਬਣੇ ਚਰਚ ’ਚ ਇਕ ਕੁੜੀ ਵੱਲੋਂ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਾਦਿਕ ਨੂੰ ਜਾਣਕਾਰੀ ਦਿੰਦੇ ਹੋਏ ਅਨਿਲ ਜੋਸਫ ਪੁੱਤਰ ਪਾਈਆਵੋਰ ਜ਼ਿਲ੍ਹਾ ਕਨੌਰ ਕੇਰਲਾ ਹਾਲ ਆਬਾਦ ਸ੍ਰੀ ਮੁਕਤਸਰ ਸਾਹਿਬ ਰੋਡ ਸਾਦਿਕ ਨੇ ਦੱਸਿਆ ਕਿ ਸਾਦਿਕ ਵਿਖੇ ਬਣੀ ਜਲੰਧਰ ਡਾਇਓਸਿਸ ਚਰਚ ਵਿਖੇ ਉਹ ਬਤੌਰ ਇੰਚਾਰਚ ਪਿਛਲੇ 3 ਸਾਲ ਤੋਂ ਕੰਮ ਕਰ ਰਿਹਾ ਹੈ । ਉਸ ਕੋਲ ਕੇਰਲਾ ਦੀਆਂ 4 ਕੁੜੀਆਂ ਅਤੇ 2 ਮੁੰਡੇ ਕੰਮ ਕਰਦੇ ਹਨ ਤੇ ਸਾਰੇ ਵੱਖ-ਵੱਖ ਕਮਰਿਆਂ ’ਚ ਰਹਿੰਦੇ ਹਨ।

ਉਕਤ ਨੇ ਦੱਸਿਆ ਕਿ ਮੇਰੇ ਕੋਲ ਸਿਸਟਰ ਮੈਰੀ ਮਰਸੀ ਪੁੱਤਰੀ ਜੋਨੀ ਵਾਸੀ ਅਰਥਉਂਕਲ ਜ਼ਿਲ੍ਹਾ ਆਲਪੀ (ਕੇਰਲਾ) 3 ਸਾਲ ਤੋਂ ਸਾਦਿਕ ਦੀ ਸੰਸਥਾ ’ਚ ਸੇਵਾ ਕਰ ਰਹੀ ਸੀ । ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ । ਬੀਤੀ ਰਾਤ ਉਸ ਨੇ ਚਰਚ ’ਚ ਫਾਹ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਕਰੇਲਾ ’ਚ ਰਹਿੰਦੇ ਵਾਰਸਾਂ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਗਈ। ਥਾਣਾ ਸਾਦਿਕ ਵਿਖੇ ਏ. ਐੱਸ. ਆਈ. ਕਰਮਜੀਤ ਸਿੰਘ ਨੇ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News