ਚੁੱਘ ਦੇ CM ਚੰਨੀ ਤੇ ਸਿੱਧੂ ’ਤੇ ਸ਼ਬਦੀ ਹਮਲੇ, ਕਿਹਾ-ਲਾਲ ਕਿਲ੍ਹਾ ਹਿੰਸਾ ਮਾਮਲੇ ’ਚ 2-2 ਲੱਖ ਵੰਡਣਾ ਗ਼ੈਰ-ਸੰਵਿਧਾਨਿਕ

11/13/2021 11:53:34 PM

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹਾ ਹਿੰਸਾ ’ਚ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦਾ ਸ਼ਿਕਾਰ ਹੋਏ  ਤੇ ਦੇਸ਼ ਵਿਰੋਧੀ ਕੇਸਾਂ ’ਚ ਫਸੇ ਕਿਸਾਨਾਂ ਨੂੰ ਮਦਦ ਲਈ ਦੋ-ਦੋ ਲੱਖ ਰੁਪਏ ਦੇ ਐਲਾਨ ’ਤੇ ਭੜਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇਸ ਨੂੰ ਗੈਰ-ਕਾਨੂੰਨੀ ਤੇ ਗੈਰ-ਸੰਵਿਧਾਨਿਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਤੋਂ ਇਕੱਠੇ ਕੀਤਾ ਟੈਕਸ ਤਿਰੰਗੇ ਦਾ ਅਪਮਾਨ ਕਰਨ ਵਾਲੇ ਤੇ ਜਿਨ੍ਹਾਂ ਦੇ ਦਿਮਾਗ ’ਚ ਖਾਨਾਜੰਗੀ ਸੀ, ਜਿਨ੍ਹਾਂ ’ਤੇ ਕ੍ਰਿਮੀਨਲ ਕੇਸ ਹਨ, ਨੂੰ ਵੰਡਣਾ ਗੈਰ-ਕਾਨੂੰਨੀ ਹੈ। ਉਨ੍ਹਾਂ ਚੰਨੀ ਤੇ ਸਿੱਧੂ ’ਤੇ ਵੱਡਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੀ ਸ਼ਾਂਤੀ ਨੂੰ ਲਗਾਤਾਰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੁੱਘ ਨੇ ਕਿਹਾ ਕਿ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਜਵਾਨ ’ਚ ਕੀ ਫਰਕ ਹੈ, ਨਾ ਹੀ ਬੀ. ਐੱਸ. ਐੱਫ. ਇਟਲੀ ਤੋਂ ਆਈ ਹੈ ਤੇ ਨਾ ਹੀ ਪਾਕਿਸਤਾਨ ਤੋਂ ਇਮਰਾਨ ਖਾਨ ਨੇ ਭੇਜੀ ਹੈ, ਇਹ ਹਿੰਦੋਸਤਾਨ ਦੇ ਬੇਟੇ ਹਨ।

ਇਹ ਵੀ ਪੜ੍ਹੋ : ਅਕਾਲੀ ਦਲ-ਬਸਪਾ ਸਰਕਾਰ ਬਣਨ ’ਤੇ ਕੀਤੀ ਜਾਵੇਗੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ : ਸੁਖਬੀਰ ਬਾਦਲ

ਪੰਜਾਬ ਦੀ ਏਕਤਾ ਤੇ ਬਾਰਡਰ ਦਾ ਮਸਲਾ ਹੈ, ਇਕ ਪਾਸੇ ਟਿਫਿਨ ਬੰਬ ਆ ਰਹੇ ਹਨ ਤੇ ਇਕ ਪਾਸੇ ਬੀ. ਐੱਸ. ਐੱਫ. ਖਿਲਾਫ ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ ਦੀ ਸਾਰੀਆਂ ਪਾਰਟੀਆਂ ਤੇ ਕਾਂਗਰਸ ਨੇ ਵੀ ਨਿਖੇਧੀ ਕੀਤੀ ਸੀ ਪਰ ਅੱਜ ਮੁੱਖ ਮੰਤਰੀ ਚੰਨੀ 2-2 ਲੱਖ ਕਿਸ ਗੱਲ ਦਾ ਦੇ ਰਹੇ ਹਨ। ਪੰਜਾਬ ਦੇ ਅੰਦਰ ਅਨੁਸੂਚਿਤ ਭਾਈਚਾਰੇ ਦੇ 128 ਵਿਅਕਤੀ ਬਟਾਲੇ ’ਚ ਮਰ ਗਏ ਕਾਂਗਰਸੀ ਲੀਡਰਾਂ ਦੀ ਨਕਲੀ ਸ਼ਰਾਬ ਪੀਣ ਨਾਲ, ਉਸ ਦੀ ਅਜੇ ਤਕ ਜਾਂਚ ਨਹੀਂ ਹੋਈ। ਉਨ੍ਹਾਂ 128 ਲੋਕਾਂ ਨੂੰ ਵੀ ਦਿਓ ਤੁਸੀਂ ਕੁਝ। ਉਨ੍ਹਾਂ ਸਿੰਘੂ ਬਾਰਡਰ ’ਤੇ ਮਾਰੇ ਗਏ ਨੌਜਵਾਨ ਦੀ ਗੱਲ ਕਰਦਿਆਂ ਕਿਹਾ ਕਿ ਜ਼ਿੰਦਾ ਕੱਟ ਕੇ ਮਾਰ ਦਿੱਤਾ ਗਿਆ, ਦੇ ਪਰਿਵਾਰ ਨੂੰ ਕੋਈ ਪੈਸਾ ਦਿੱਤਾ। ਅਸੀਂ ਯੂ. ਪੀ. ਤਾਂ ਚਲੇ ਗਏ ਭੁੱਖ ਹੜਤਾਲ ਰੱਖਣ ਤੇ ਮਾਰਚ ਕੱਢਣ ਪਰ ਪੰਜਾਬ ਦੇ 128 ਵਿਅਕਤੀਆਂ ਲਈ ਕੋਈ ਮਾਰਚ ਨਹੀਂ ਕਿਉਂਕਿ ਉਹ ਦਲਿਤ ਭਾਈਚਾਰੇ ਦੇ ਸਨ। ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਹੋ ਰਿਹਾ, ਉਨ੍ਹਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਨੌਕਰੀਆਂ ਕਿੱਥੋਂ ਮਿਲਣਗੀਆਂ, ਕਾਰਪੋਰੇਟ ਘਰਾਣੇ ਬਾਹਰ ਕੱਢੇ ਜਾ ਰਹੇ ਹਨ। ਤੁਸੀਂ ਕੀ ਚਾਹੁੰਦੇ ਹੋ ਪੰਜਾਬ ’ਚ। ਲਗਾਤਾਰ ਬਿਆਨ ਆ ਰਹੇ ਹਨ ਬੀ. ਐੱਸ. ਐੱਫ. ’ਤੇ, ਇੰਡਸਟਰੀ ਦੇ ਵਿਰੁੱਧ, ਸ਼ਾਂਤੀ ਦੇ ਵਿਰੁੱਧ, ਇਹ ਪੰਜਾਬ ਨੂੰ ਕਾਲੇ ਦੌਰ ਵੱਲ ਲਿਜਾ ਰਹੇ ਹਨ। ਚੰਨੀ ਤੇ ਸਿੱਧੂ ਤੁਹਾਡੇ ਇਨ੍ਹਾਂ ਕੰਮਾਂ ਕਾਰਨ ਪੰਜਾਬ ਦੀ ਜਨਤਾ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ। ਤੁਸੀਂ ਆਈ. ਐੱਸ. ਆਈ. ਤੇ ਇਮਰਾਨ ਖਾਨ ਦੇ ਹੱਥਾਂ ’ਚ ਨਾ ਖੇਡੋ। 


Manoj

Content Editor

Related News