ਸਰਹੱਦ ਪਾਰ: ਬਾਗ ਤੋਂ ਸੰਤਰੇ ਚੋਰੀ ਕਰਨ ਦੇ ਸ਼ੱਕ ''ਚ ਈਸਾਈ ਵਿਅਕਤੀ ਦਾ ਬੇਰਹਿਮੀ ਨਾਲ ਕਤਲ
Wednesday, Feb 08, 2023 - 06:40 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਰਾਜ ਪੰਜਾਬ ਦੇ ਕਸਬਾ ਖਾਨੇਵਾਲ ’ਚ ਇਕ ਈਸਾਈ ਵਿਅਕਤੀ ਦਾ ਇਸ ਲਈ ਕੁੱਟ-ਕੁੱਟ ਕੇ ਕਤਲ ਕਰ ਦਿੱਤਾ, ਕਿਉਂਕਿ ਬਾਗ ਮਾਲਿਕ ਨੂੰ ਸ਼ੱਕ ਸੀ ਕਿ ਨੌਜਵਾਨ ਨੇ ਬਾਗ ਸੰਤਰੇ ਤੋਂ ਚੋਰੀ ਕੀਤੇ ਹਨ। ਸੂਤਰਾਂ ਅਨੁਸਾਰ ਮਿ੍ਤਕ ਇਮਾਨੂੰਏਲ ਮਸੀਹ ਵਾਸੀ ਖਾਨੇਵਾਲ ਦਾ ਰਹਿਣ ਵਾਲਾ ਸੀ।
ਪਿੰਡ ਖਾਨੇਵਾਲ ’ਚ ਇਕ ਵਸੀਮ ਨਾਮ ਦੇ ਵਿਅਕਤੀ ਦਾ ਬਾਗ ਸੀ ਅਤੇ ਵਸੀਮ ਨੂੰ ਸ਼ੱਕ ਸੀ ਕਿ ਇਮਾਨੂੰਏਲ ਮਸੀਹ ਨੇ ਉਸ ਦੇ ਬਾਗ ਤੋਂ ਸੰਤਰੇ ਚੋਰੀ ਕੀਤੇ ਹਨ। ਇਸ ਸਬੰਧੀ ਵਸੀਮ ਆਪਣੇ ਚਾਰ ਸਾਥੀਆਂ ਨਾਲ ਇਮਾਨੂੰਏਲ ਦੇ ਘਰ ਗਿਆ ਅਤੇ ਬਾਗ ’ਚ ਚੋਰੀ ਕਰਨ ਦਾ ਦੋਸ਼ ਲਗਾ ਕੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ। ਇਸ ਕਾਰਨ ਇਮਾਨੂੰਏਲ ਮਸੀਹ ਦੀ ਮੌਤ ਹੋ ਗਈ। ਉਕਤ ਵਿਅਕਤੀ ਆਪਣੇ ਪਿੱਛੇ ਪਤਨੀ ਅਤੇ 6 ਬੱਚੇ ਛੱਡ ਗਿਆ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।