ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੇ ਬਦਲਿਆ ਕਰਨਾਟਕ ਦੇ ਸ਼ਖਸ ਦਾ ਜੀਵਨ, ਬਣਿਆ ‘ਖਾਲਸਾ’
Monday, Mar 09, 2020 - 11:46 AM (IST)
ਫਤਿਹਗੜ੍ਹ ਸਾਹਿਬ (ਬਿਊਰੋ) - ਸਿੱਖ ਇਤਿਹਾਸਕ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਇਤਿਹਾਸਕ ਕੁਰਬਾਨੀਆਂ ’ਚ ਸਿੱਖਾਂ ਦੇ ਨਾਲ-ਨਾਲ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਪੁੱਤਰਾਂ ਦੀਆਂ ਕੁਰਬਾਨੀਆਂ ਵੀ ਸ਼ਾਮਲ ਹਨ, ਜੋ ਉਨ੍ਹਾਂ ਵਲੋਂ ਹੱਕ ਅਤੇ ਸੱਚ ਲਈ ਦਿੱਤੀਆਂ ਗਈਆਂ ਹਨ। ਆਪਣੇ ਇਸ ਅਣਮੁੱਲੇ ਇਤਿਹਾਸ ਨਾਲ ਜੁੜ ਕੇ ਅਸੀਂ ਵੀ ਇਕ ਚੰਗੇ ਇਨਸਾਨ ਬਣਨ ਦੇ ਨਾਲ-ਨਾਲ ਹੋਰਨਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣ ਸਕਦੇ ਹੈ। ਸਾਡੇ ਲਈ ਅਜਿਹਾ ਹੀ ਇਕ ਪ੍ਰੇਰਨਾ ਦਾ ਸਰੋਤ ਹੈ ‘ਅਮਨਦੀਪ ਸਿੰਘ ਖਾਲਸਾ’। ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੇ ‘ਅਮਨਦੀਪ ਸਿੰਘ ਖਾਲਸਾ’ ਦਾ ਜੀਵਨ ਬਦਲ ਕੇ ਰੱਖ ਦਿੱਤਾ। ਉਕਤ ਇਨਸਾਨ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੇ ਇਨਾਂ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਉਸ ਨੇ ਆਪਣਾ ਧਰਮ ਨੂੰ ਬਦਲ ਕੇ ਸਿੱਖ ਧਰਮ ਅਪਨਾ ਲਿਆ। ਦੱਸ ਦੇਈਏ ਕਿ ਅਮਨਦੀਪ ਸਿੰਘ ਖਾਲਸਾ ਉਹ ਇਨਸਾਨ ਹੈ, ਜਿਸ ਦੇ ਜੀਵਨ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੇ ਬਿਲਕੁਲ ਹੀ ਬਦਲ ਕਰ ਰਿੱਖ ਦਿੱਤਾ। ਅਮਨਦੀਪ ਖਾਲਸਾ ਕਰਨਾਟਕ ਦੇ ਬੰਗਲੌਰ ਦੇ ਰਹਿਣ ਵਾਲੇ ਹਨ ਅਤੇ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦਾ ਪਹਿਲਾ ਨਾਮ ‘ਮਹਾਦੇਵ ਰੈਡੀ’ ਸੀ।
‘ਅਮਨਦੀਪ ਸਿੰਘ ਖਾਲਸਾ’ ਨੇ ਜਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ ਤਾਂ ਉਹ ਜ਼ਿਆਦਾ ਪ੍ਰਭਾਵਿਤ ਹੋਏ। ਛੋਟੀ ਉਮਰ ਵਿਚ ਸਚਾਈ ’ਤੇ ਪਹਿਰਾ ਦੇਣ ਵਾਲੇ ਛੋਟੇ ਸਾਹਿਬਜ਼ਾਦਿਆਂ ਨੇ ਮਹਾਦੇਵ ਰੈਡੀ ਦੇ ਮਨ ’ਤੇ ਗਹਿਰਾ ਅਸਰ ਕਰ ਦਿੱਤਾ, ਜਿਸ ਸਦਕਾ ਉਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ। ਅੰਮ੍ਰਿਤ ਪਾਨ ਕਰਨ ਤੋਂ ਬਾਅਦ ਉਹ ਮਹਾਦੇਵ ਰੈਡੀ ਤੋਂ ਅਮਨਦੀਪ ਸਿੰਘ ਖਾਲਸਾ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਪੰਜਾਬੀ ਬੋਲੀ ਦੀ ਸਿਖਿਆ ਵੀ ਗ੍ਰਹਿਣ ਕੀਤੀ, ਜੋ ਗੁਰਬਾਣੀ ਨੂੰ ਪੜ੍ਹਨ ਲਈ ਬਹੁਤ ਜਰੂਰੀ ਹੈ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਖਾਲਸਾ ਸਾਰੇ ਸਮਾਜ ਨੂੰ ਇਕ ਚੰਗਾ ਸੁਨੇਹਾ ਦੇਣ ਅਤੇ ਨਸ਼ਾ ਮੁਕਤ ਕਰਨ ਦੇ ਲਈ 2008 ਤੋਂ ਸਾਈਕਲ ’ਤੇ ਸਵਾਰ ਹੋ ਕੇ ਪੂਰੇ ਦੇਸ਼ ਦੀ ਯਾਤਰਾ ਕਰ ਰਹੇ ਹਨ। ਜਿਸ ਸਦਕਾ ਉਨ੍ਹਾਂ ਨੇ ਹੁਣ ਤੱਕ 26 ਸੂਬਿਆਂ ਦੀ ਯਾਤਰੀ ਕਰ ਲਈ ਹੈ। ਆਪਣੀ ਇਸ ਯਾਤਰਾ ਦੇ ਦੌਰਾਨ ਉਨ੍ਹਾਂ ਨੇ 5000 ਦੇ ਕਰੀਬ ਲੋਕਾਂ ਨੂੰ ਨਸ਼ਾ ਮੁਕਤ ਕੀਤਾ ਹੈ।
ਦੱਸ ਦੇਈਏ ਕਿ 12 ਸਾਲ ਤੋਂ ਸ਼ੁਰੂ ਕੀਤੀ ਯਾਤਰਾ ਦੌਰਾਨ ਅਮਨਦੀਪ ਸਿੰਘ ਖਾਲਸਾ ਹੁਣ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਅਮਲੋਹ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਵਿਚ ਗਰੀਬ ਬੱਚਿਆਂ ਲਈ ਸਕੂਲ ਖੋਲਣੇਗੇ ਤਾਂਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਸਾਨੂ ਗੁਰੁ ਸਾਹਿਬ ਜੀ ਦੀਆਂ ਸਿਖਿਆਵਾਂ ’ਤੇ ਚੱਲ ਕੇ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ ਅਤੇ ਗੁਰੂ ਵਾਲੇ ਬਣਨਾ ਚਾਹੀਦਾ ਹੈ।