ਛੋਟਾ ਲੱਲਾ ਕਤਲਕਾਂਡ ''ਚ ਖਤਰਨਾਕ ਗੈਂਗਸਟਰ ਮੰਡਲ ਗ੍ਰਿਫਤਾਰ

Friday, Nov 15, 2019 - 12:33 PM (IST)

ਛੋਟਾ ਲੱਲਾ ਕਤਲਕਾਂਡ ''ਚ ਖਤਰਨਾਕ ਗੈਂਗਸਟਰ ਮੰਡਲ ਗ੍ਰਿਫਤਾਰ

ਲੁਧਿਆਣਾ (ਮਹੇਸ਼) : ਬਹੁ-ਚਰਚਿਤ ਵਿਜੇ ਸਿੱਧੂ ਉਰਫ ਛੋਟਾ ਲੱਲਾ ਕਤਲਕਾਂਡ ਕੇਸ ਵਿਚ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਰੰਗਦਾਰੀ ਵਸੂਲਣ ਦੇ ਮਾਮਲੇ 'ਚ ਨਾਮਜ਼ਦ ਕੀਤੇ ਖਤਰਨਾਕ ਗੈਂਗਸਟਰ ਅਮਰਜੀਤ ਸਿੰਘ ਉਰਫ ਮੰਡਲ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਇਕ ਦਰਜਨ ਦੇ ਕਰੀਬ ਸੰਗੀਨ ਅਪਰਾਧਕ ਕੇਸ ਦਰਜ ਹਨ। ਇਹ ਕੇਸ ਪੁਲਸ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਕੇਸ ਵਿਚ 2 ਮੁਕੱਦਮੇ ਦਰਜ ਕੀਤੇ ਗਏ ਹਨ। ਇਕ ਤਾਂ ਛੋਟਾ ਲੱਲਾ ਦੇ ਕਤਲ ਅਤੇ ਦੂਜਾ ਛੋਟਾ ਲੱਲਾ ਅਤੇ ਉਸ ਦੇ ਸਾਥੀਆਂ 'ਤੇ ਪਟਾਕਾ ਕਾਰੋਬਾਰੀ ਤੋਂ ਰੰਗਦਾਰੀ ਮੰਗਣ ਦਾ। ਇਸ ਕੇਸ ਵਿਚ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਕਛੂਆ ਚਾਲ ਚੱਲਦੇ ਹੋਏ ਘਟਨਾ ਤੋਂ ਕਰੀਬ 20 ਦਿਨ ਬਾਅਦ ਮੰਡਲ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਲੈ ਕੇ ਪੁੱਛÎਗਿੱਛ ਜਾਰੀ ਹੈ, ਜਦੋਂਕਿ ਇਸ ਕੇਸ ਵਿਚ 2 ਦੋਸ਼ੀ ਅਦਾਲਤ ਤੋਂ ਜ਼ਮਾਨਤ ਹਾਸਲ ਕਰ ਚੁੱਕੇ ਹਨ, ਜਿਨ੍ਹਾਂ ਨੂੰ ਸ਼ਾਮਲ ਤਫਤੀਸ਼ ਕਰ ਲਿਆ ਗਿਆ ਹੈ।

ਜਾਂਚ ਨਾਲ ਜੁੜੇ ਇਕ ਅਧਿਕਾਰੀ ਦਾ ਦਾਅਵਾ ਹੈ ਕਿ ਛੋਟਾ ਲੱਲਾ ਆਪਣੇ ਸਾਥੀਆਂ ਨਾਲ ਪਟਾਕਾ ਮਾਰਕੀਟ ਵਿਚ ਦੁਕਾਨਦਾਰ ਤੋਂ ਰੰਗਦਾਰੀ ਮੰਗਣ ਗਿਆ ਸੀ, ਜਿਸ ਦਾ ਵਿਰੋਧ ਕਰਨ 'ਤੇ ਦੁਕਾਨਦਾਰ ਨਾਲ ਉਸ ਦੀ ਝੜਪ ਹੋ ਗਈ ਅਤੇ ਉਸੇ ਦੌਰਾਨ ਉਸ ਦਾ ਕਤਲ ਕੀਤਾ ਗਿਆ। ਹੁਣ ਜਦੋਂਕਿ ਪੁਲਸ ਨੇ ਮੰਨ ਹੀ ਲਿਆ ਹੈ ਕਿ ਦੋਸ਼ੀ ਉੱਥੇ ਰੰਗਦਾਰੀ ਮੰਗਣ ਗਏ ਸਨ ਤਾਂ ਛੋਟਾ ਲੱਲਾ ਦੇ ਕਤਲ 'ਚ ਗ੍ਰਿਫਤਾਰ ਕੀਤੇ ਗਏ ਉਸ ਦੁਕਾਨਦਾਰ ਵਿਸ਼ਾਲ ਨੂੰ ਕੀ ਕਾਨੂੰਨੀ ਲਾਭ ਹੋਵੇਗਾ, ਇਸ 'ਤੇ ਪੁਲਸ ਨੇ ਹੁਣ ਤੱਕ ਚੁੱਪ ਧਾਰੀ ਹੋਈ ਹੈ ਅਤੇ ਜਿਸ ਇਲਾਕੇ ਵਿਚ ਸ਼ਰੇਆਮ ਘਟਨਾ ਵਾਪਰੀ, ਉਸ ਵਿਚ ਸਿਆਸੀ ਦਬਾਅ ਕਾਰਣ ਇਲਾਕਾ ਪੁਲਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।


author

Gurminder Singh

Content Editor

Related News