ਸਰਹੱਦ 'ਤੇ ਗੋਲੀਆਂ ਨਹੀਂ 'ਪੰਜਾਬੀ ਗਾਣੇ' ਚਲਾ ਰਿਹੈ 'ਚੀਨ', ਮਾਹਰਾਂ ਨੇ ਦੱਸੀ ਵਜ੍ਹਾ
Thursday, Sep 17, 2020 - 02:31 PM (IST)
ਲੁਧਿਆਣਾ (ਨਰਿੰਦਰ) : ਭਾਰਤ ਅਤੇ ਚੀਨ ਦੀ ਸਰਹੱਦ ਵਿਚਾਲੇ ਲਗਾਤਾਰ ਤਣਾਅ ਜਾਰੀ ਹੈ ਅਤੇ ਬੀਤੇ ਦਿਨੀਂ ਸੰਸਦ 'ਚ ਵੀ ਇਹ ਮਾਮਲਾ ਗੂੰਜਿਆ ਸੀ। ਹੁਣ ਚੀਨ ਨੇ ਨਵਾਂ ਪੈਂਤੜਾ ਸੁੱਟਦੇ ਹੋਏ ਸਰਹੱਦ 'ਤੇ ਗੋਲੀਆਂ ਦੀ ਥਾਂ ਪੰਜਾਬ ਗਾਣੇ ਵਜਾਉਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਖੰਡਰ ਪਲਾਟ 'ਚ ਧੀ ਦੀਆਂ ਚੀਕਾਂ ਸੁਣ ਕੰਬਿਆ ਮਾਂ ਦਾ ਕਾਲਜਾ, ਬੰਗਲੇ ਅੰਦਰ ਜਾਂਦੇ ਹੀ ਉੱਡ ਗਏ ਹੋਸ਼
ਲੁਧਿਆਣਾ ਤੋਂ ਰੱਖਿਆ ਮਾਹਿਰ ਦਰਸ਼ਨ ਸਿੰਘ ਢਿੱਲੋਂ ਨੇ ਇਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਚੀਨ ਵੱਲੋਂ ਸਰਹੱਦ 'ਤੇ ਪੰਜਾਬੀ ਗਾਣੇ ਇਸ ਕਰਕੇ ਵਜਾਏ ਜਾ ਰਹੇ ਹਨ ਤਾਂ ਜੋ ਸਰਹੱਦ 'ਤੇ ਤਾਇਨਾਤ ਫ਼ੌਜੀਆਂ ਦਾ ਧਿਆਨ ਭਟਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਚੀਨ ਦੀ ਪੁਰਾਣੀ ਰਣਨੀਤੀ ਹੈ ਅਤੇ ਚੀਨ ਗਾਣੇ ਚਲਾ ਕੇ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਸਾਡੇ ਨਾਲ ਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ ਮਰੀਜ਼ਾਂ' ਨੂੰ ਵੱਡੀ ਰਾਹਤ, ਪੰਜਾਬ ਦੀ ਤਰਜ਼ 'ਤੇ ਲਿਆ ਅਹਿਮ ਫ਼ੈਸਲਾ
ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਹਾਲਾਤ ਤਣਾਅਪੂਰਨ ਹਨ ਅਤੇ ਭਾਰਤੀ ਜਵਾਨ ਵੀ ਆਪਣੀ ਧਰਤੀ ਦੀ ਰੱਖਿਆ ਲਈ ਪੂਰੀ ਤਰ੍ਹਾਂ ਡਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਚੀਨ, ਭਾਰਤ ਨੂੰ 1962 ਦੀ ਜੰਗ ਯਾਦ ਕਰਵਾਉਣਾ ਚਾਹੁੰਦਾ ਹੈ ਪਰ ਸ਼ਾਇਦ ਉਹ ਇਹ ਭੁੱਲ ਗਿਆ ਹੈ ਕਿ ਉਦੋਂ ਭਾਰਤ ਦੀ ਉਹ ਪਹਿਲੀ ਲੜਾਈ ਸੀ, ਫ਼ੌਜ ਨਵੀਂ ਸੀ ਪਰ ਹੁਣ ਹਾਲਾਤ ਕਾਫੀ ਬਦਲ ਗਏ ਹਨ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਨੌਜਵਾਨ ਦੇ ਸਰੀਰ ਅੰਦਰ ਵੜੇ ਕਰੇਨ ਦੇ ਬਲੇਡ, ਤਸਵੀਰਾਂ ਦੇਖ ਕੰਬ ਜਾਵੇਗੀ ਰੂਹ
ਉਨ੍ਹਾਂ ਦੱਸਿਆ ਫਿਲਹਾਲ ਦੋਵੇਂ ਫ਼ੌਜਾਂ ਜੰਗ ਤੋਂ ਕਾਫ਼ੀ ਦੂਰ ਹਨ। ਉਨ੍ਹਾਂ ਕਿਹਾ ਕਿ ਚੀਨ ਦੀ ਸ਼ੁਰੂ ਤੋਂ ਇਹ ਰਣਨੀਤੀ ਰਹੀ ਹੈ ਕਿ ਉਹ ਆਪਣਾ ਦਬਦਬਾ ਦਿਖਾ ਕੇ ਜ਼ਮੀਨ 'ਤੇ ਕਬਜ਼ਾ ਕਰਦਾ ਹੈ ਪਰ ਭਾਰਤੀ ਜਵਾਨਾਂ ਵੱਲੋਂ ਵੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।