ਚੀਨ ਨੇ 200 ਦੇਸ਼ਾਂ ਨੂੰ ਕੋਰੋਨਾ ਵਾਇਰਸ ਦਿੱਤਾ, ਭਾਰਤ ਨੇ ਵੈਕਸੀਨ ਦਿੱਤੀ : ਅੰਬੈਸਡਰ ਦੀਪਕ ਵੋਹਰਾ

Tuesday, Mar 14, 2023 - 07:34 PM (IST)

ਚੀਨ ਨੇ 200 ਦੇਸ਼ਾਂ ਨੂੰ ਕੋਰੋਨਾ ਵਾਇਰਸ ਦਿੱਤਾ, ਭਾਰਤ ਨੇ ਵੈਕਸੀਨ ਦਿੱਤੀ : ਅੰਬੈਸਡਰ ਦੀਪਕ ਵੋਹਰਾ

ਪਟਿਆਲਾ (ਰਾਜੇਸ਼ ਪੰਜੌਲਾ) : ਤਿੰਨ ਅਫ਼ਰੀਕੀ ਦੇਸ਼ਾਂ ਤੋਂ ਇਲਾਵਾ ਲਦਾਖ, ਅਟੋਨਮਸ ਪਹਾੜੀ ਵਿਕਾਸ ਕੌਂਸਲਾਂ, ਕਾਰਗਿਲ ਅਤੇ ਲੇਹ ਦੇ ਮਾਮਲਿਆਂ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਸਲਾਹਕਾਰ ਅੰਬੈਸਡਰ ਦੀਪਕ ਵੋਹਰਾ ਨੇ ਕਿਹਾ ਕਿ ਅੱਜ ਪੂਰਾ ਸੰਸਾਰ ਭਾਰਤ ਵੱਲ ਦੇਖ ਰਿਹਾ ਹੈ। ਜੀ-20 ਦੇਸ਼ਾਂ ਤੋਂ ਇਲਾਵਾ ਸਮੁੱਚੇ ਸੰਸਾਰ ’ਚ ਭਾਰਤ ਦੀ ਸਰਦਾਰੀ ਕਾਇਮ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੰਸਾਰ ਭਰ ’ਚ ਭਾਰਤ ਦਾ ਡੰਕਾ ਬੋਲ ਰਿਹਾ ਹੈ। ਭਾਰਤ ਦੀ ਮਹੱਤਤਾ ਇੰਨੀ ਵੱਧ ਗਈ ਹੈ ਕਿ ਰੂਸ-ਯੂਕ੍ਰੇਨ ਜੰਗ ਰੋਕਣ ਲਈ ਸੰਸਾਰ ਭਰ ਦੇ ਮੁਲਕ ਭਾਰਤ ਨੂੰ ਵਿਚੋਲਗੀ ਕਰਨ ਲਈ ਕਹਿ ਰਹੇ ਹਨ। ਡਾ. ਵੋਹਰਾ ਇਥੇ ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ (ਪੀ. ਐਮ. ਏ.) ਵਲੋਂ ਆਯੋਜਿਤ ਇਕ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਇਸ ’ਚ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ ਅਤੇ ਕੇਂਦਰ ਸਰਕਾਰ ਦੀਆਂ ਹੁਣ ਤੱਕ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਵੋਹਰਾਂ ਨੇ ਕਿਹਾ ਕਿ ਤੁਰਕੀ ’ਚ ਜ਼ਬਰਦਸਤ ਭੂਚਾਲ ਆਉਣ ਕਾਰਨ 40 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ।

PunjabKesari

ਭਾਰਤ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ 12 ਘੰਟੇ ’ਚ ਹੀ ਐੱਨ. ਡੀ. ਆਰ. ਐੱਫ. ਦੇ ਜਵਾਨਾਂ ਨੂੰ ਤੁਰਕੀ ’ਚ ਭੇਜਿਆ। ਬੇਸ਼ੱਕ ਯੂ. ਐੱਨ. ’ਚ ਤੁਰਕੀ ਭਾਰਤ ਦੇ ਖ਼ਿਲਾਫ਼ ਬੋਲਿਆ ਪਰ ਅਸੀਂ ਮਦਦ ਕਰਨ ਤੋਂ ਫਿਰ ਵੀ ਪਿੱਛੇ ਨਹੀਂ ਹਟੇ। ਭਾਰਤ ਨੇ ਹਮੇਸ਼ਾ ਹੀ ਗੁਆਂਢੀ ਮੁਲਕਾਂ ਨਾਲ ਬਿਹਤਰ ਸਬੰਧਾਂ ’ਤੇ ਜ਼ੋਰ ਦਿੱਤਾ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਮਿਲੀ ਧਮਕੀ ’ਤੇ ਵਿਧਾਨ ਸਭਾ ’ਚ ਬੋਲੇ ਵਿਧਾਇਕ ਦੇਵ ਮਾਨ

ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਨੂੰ ਜਦੋਂ ਵੀ ਜ਼ਰੂਰਤ ਪਈ ਭਾਰਤ ਨੇ ਉਥੇ ਜਾ ਕੇ ਮਦਦ ਕੀਤੀ। ਪਾਕਿਸਤਾਨ ਦੇ ਮੌਜੂਦਾ ਹਾਲਾਤ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਪਾਕਿਸਤਨ ਖੁੱਦ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ ਜਨਮਦਾਤਾ ਹੈ, ਜਿਸ ਦਾ ਖਮਿਆਜ਼ਾ ਹੀ ਉਸ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਭਾਰਤ ਦਾ ਹੈ। ਭਾਰਤ ਹੁਣ ਸੰਸਾਰ ਦੇ ਮਸਲੇ ਹੱਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਸੰਸਾਰ ਦੇ 200 ਦੇਸ਼ਾਂ ਨੂੰ ਕਰੋਨਾ ਦਾ ਵਾਇਰਸ ਦਿੱਤਾ ਜਦੋਂ ਕਿ ਭਾਰਤ ਨੇ ਸੰਸਾਰ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਵੈਕਸੀਨ ਬਣਾ ਕੇ ਦਿੱਤੀ। ਦੋਨਾਂ ਮੁਲਕਾਂ ਦੀ ਸੋਚ ਵਿਚ ਇਹੀ ਫਰਕ ਹੈ ਅਤੇ ਇਸੇ ਕਾਰਨ ਸੰਸਾਰ ਭਰ ਦੇ ਮੁਲਕ ਚੀਨ ਨੂੰ ਸੰਸਾਰ ਲਈ ਖਤਰਾ ਮੰਨ ਰਹੇ ਹਨ ਅਤੇ ਭਾਰਤ ਨੂੰ ਸੰਸਾਰ ਭਰ ਦੇ ਮਸਲੇ ਹੱਲ ਕਰਨ ਵਾਲਾ ਦੇਸ਼। ਇਸ ਮੌਕੇ ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਕਾਲੜਾ, ਸਕੱਤਰ ਸੰਜੇ ਗੁਪਤਾ, ਰਾਹੁਲ ਤਾਇਲ, ਦੀਪਕ ਕਟਾਰੀਆ, ਡਾ. ਰੀਤਇੰਦਰ ਕੌਰ, ਨਰੇਸ਼ ਗੁਪਤਾ, ਐੱਚ. ਪੀ. ਐੱਸ. ਲਾਂਬਾ, ਸਤਪਾਲ ਗੋਇਲ, ਪ੍ਰਵੇਸ਼ ਮੰਗਲਾ, ਸੀ. ਏ. ਅਜੇ ਅਲੀਪੁਰੀਆ, ਕੰਵਰਇੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ ਦੇ ਆਗੂ, ਸ਼ਹਿਰ ਦੇ ਨਾਮੀ ਵਪਾਰੀ, ਉਦਯੋਗਪਤੀ, ਸੀ. ਏ., ਡਾਕਟਰ, ਇੰਜੀਨੀਅਰ, ਵਕੀਲ ਹਾਜ਼ਰ ਸਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਹਰੇਕ ਪ੍ਰਵਾਸੀ ਪੰਜਾਬੀ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਚਨਬੱਧ : ਧਾਲੀਵਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News