ਚੀਨ ''ਚੋਂ ਪੁੱਤ ਦੀ ਲਾਸ਼ ਲਿਆਉਣ ਲਈ ਮਾਪਿਆਂ ਨੇ ਸੰਨੀ ਦਿਓਲ ਨੂੰ ਲਿਖੀ ਚਿੱਠੀ

11/30/2019 12:29:10 PM

ਕਲਾਨੌਰ/ਗੁਰਦਾਸਪੁਰ (ਮਨਮੋਹਨ, ਵਿਨੋਦ) : ਚੀਨ ਦੇ ਵੀਅਤਨਾਮ ਮਰਚੈਂਟ ਨੇਵੀ 'ਚ ਤਾਇਨਾਤ ਪੰਜਾਬੀ ਨੌਜਵਾਨ ਦੀ ਸਮੁੰਦਰ ਵਿਚ ਡੁੱਬਣ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬੇਟੇ ਨੂੰ ਨਸਲੀ ਭੇਦਭਾਵ, ਕੇਸ ਕਟਵਾਉਣ ਅਤੇ ਸ਼ਰਾਬ ਪੀਣ ਲਈ ਜ਼ੋਰ ਪਾਇਆ ਜਾਂਦਾ ਸੀ, ਜਿਸ ਕਾਰਣ ਉਸ ਦਾ ਕਤਲ ਕਰ ਕੇ ਲਾਸ਼ ਨੂੰ ਸਮੁੰਦਰ 'ਚ ਸੁੱਟ ਦਿੱਤਾ ਗਿਆ ਹੈ। ਪਰਿਵਾਰ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਉਨ੍ਹਾਂ ਦੇ ਬੇਟੇ ਲਕਸ਼ਮਣ ਦੀ ਲਾਸ਼ ਭਾਰਤ ਵਾਪਸ ਲਿਆਂਦੀ ਜਾਵੇ। ਉਨ੍ਹਾਂ ਨੇ ਐੱਮ. ਪੀ. ਸੰਨੀ ਦਿਓਲ ਨੂੰ ਇਸ ਸਬੰਧੀ ਚਿੱਠੀ ਲਿਖੀ ਹੈ।
PunjabKesari
ਜਾਣਕਾਰੀ ਅਨੁਸਾਰ ਲਕਸ਼ਮਣ ਸਿੰਘ (22) ਪੁੱਤਰ ਜਸਵੰਤ ਸਿੰਘ ਨਿਵਾਸੀ ਦੋਸਤਪੁਰ ਅੰਮ੍ਰਿਤਧਾਰੀ ਸਿੱਖ ਸੀ। ਪਿਤਾ ਨੇ ਦੱਸਿਆ ਕਿ 24 ਨਵੰਬਰ ਨੂੰ ਲਛਮਣ ਨੇ ਆਪਣੇ ਤਾਇਆ ਜੀ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਇੱਥੇ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਹੈ। ਲਛਮਣ ਦੇ ਭਰਾ ਨੇ ਦੱਸਿਆ ਕਿ ਫਰਵਰੀ 2020 'ਚ ਉਸ ਨੇ ਛੁੱਟੀ 'ਤੇ ਘਰ ਆਉਣਾ ਸੀ। ਪਰਿਵਾਰ ਵੱਲੋਂ ਉਸ ਦੇ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਭਾਰਤ ਅਤੇ ਚੀਨ ਦੀ ਸਰਕਾਰ ਤੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ।


Baljeet Kaur

Content Editor

Related News