ਰੌਂਗਟੇ ਖੜ੍ਹੇ ਕਰਨ ਵਾਲੀ ਸੀ ਲੁਧਿਆਣਾ ਦੀ ਘਟਨਾ, ਬੱਚੇ ਚੀਕਦੇ ਰਹੇ, ਅੰਕਲ ਮਾਰ ਰਹੇ ਹਨ, ਵੱਢ ਦਿੱਤੇ ਦੋਵਾਂ ਦੇ ਗਲ਼ੇ

Sunday, Mar 07, 2021 - 10:17 PM (IST)

ਰੌਂਗਟੇ ਖੜ੍ਹੇ ਕਰਨ ਵਾਲੀ ਸੀ ਲੁਧਿਆਣਾ ਦੀ ਘਟਨਾ, ਬੱਚੇ ਚੀਕਦੇ ਰਹੇ, ਅੰਕਲ ਮਾਰ ਰਹੇ ਹਨ, ਵੱਢ ਦਿੱਤੇ ਦੋਵਾਂ ਦੇ ਗਲ਼ੇ

ਲੁਧਿਆਣਾ (ਰਾਜ)- ਜਮਾਲਪੁਰ ਦੀ ਰਾਜੀਵ ਗਾਂਧੀ ਕਾਲੋਨੀ ਵਿਚ ਹੋਈ ਵਾਰਦਾਤ ਇੰਨੀ ਭਿਆਨਕ ਸੀ ਕਿ ਕਿਸੇ ਦੇ ਵੀ ਰੌਂਗਟੇ ਖੜ੍ਹੇ ਕਰ ਦੇਵੇ। ਦਿਨ-ਦਿਹਾੜੇ ਮੌਕਾ ਦੇਖ ਕੇ ਸ਼ੈਲੇਂਦਰ ਮੀਨੂੰ ਦੇ ਕਮਰੇ ਵਿਚ ਚਲਾ ਗਿਆ, ਜਿੱਥੇ ਮੀਨੂੰ ਦੇ ਦੋਵੇਂ ਬੱਚੇ ਰਜਨੀਸ਼ ਅਤੇ ਮੁਨੀਸ਼ ਬੈਠੇ ਹੋਏ ਸਨ। ਕਮਰੇ ਦੇ ਅੰਦਰ ਜਾਂਦਿਆਂ ਹੀ ਸ਼ੈਲੇਂਦਰ ਨੇ ਕਮਰਾ ਅੰਦਰੋਂ ਬੰਦ ਕਰ ਲਿਆ। ਬੰਦ ਕਮਰੇ ਦੇ ਅੰਦਰ ਬੱਚੇ ਜ਼ੋਰ-ਜ਼ੋਰ ਨਾਲ ਚੀਕਣ ਲੱਗੇ ਕਿ ਸ਼ੈਲੇਂਦਰ ਅੰਕਲ ਮਾਰ ਰਹੇ ਹਨ, ਉਨ੍ਹਾਂ ਨੂੰ ਬਾਹਰ ਕੱਢੋ। ਬੱਚਿਆਂ ਦੇ ਚੀਕਣ ਦੀ ਆਵਾਜ਼ ਸੁਣ ਕੇ ਮੀਨੂੰ ਸਮੇਤ ਵਿਹੜੇ ਵਿਚ ਮੌਜੂਦ ਸਾਰੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਨਹੀਂ ਖੋਲ੍ਹਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮਸ਼ਹੂਰ ਆਂਟੀ ਦੇ ਦੇਹ ਵਪਾਰ ਦੇ ਅੱਡੇ 'ਤੇ ਪੁਲਸ ਦੀ ਰੇਡ, 10 ਕੁੜੀਆਂ ਸਣੇ 3 ਮੁੰਡੇ ਫੜੇ ਗਏ

PunjabKesari

ਪ੍ਰਤੱਖ ਦੇਖਣ ਵਾਲੇ ਬੱਚੇ ਦੇ ਚਾਚਾ ਰਵੀ, ਗੁਆਂਢੀ ਰਾਮ ਪੁਕਾਰ ਅਤੇ ਸੰਗੀਤਾ ਨੇ ਦੱਸਿਆ ਕਿ ਉਨ੍ਹਾਂ ਨੇ ਦਰਵਾਜ਼ਾ ਤੋੜਨ ਦਾ ਯਤਨ ਕੀਤਾ ਪਰ ਦਰਵਾਜ਼ਾ ਲੋਹੇ ਦਾ ਸੀ, ਇਸ ਲਈ ਟੁੱਟਿਆ ਨਹੀਂ। ਇਸ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ੇ ਨੂੰ ਕੱਟਣਾ ਸ਼ੁਰੂ ਕੀਤਾ। ਪਹਿਲਾਂ ਬੱਚਿਆਂ ਦੇ ਚੀਕਣ ਦੀ ਆਵਾਜ਼ ਆ ਰਹੀ ਸੀ ਪਰ ਕੁਝ ਦੇਰ ਬਾਅਦ ਆਵਾਜ਼ ਬੰਦ ਹੋ ਗਈ। ਇਕਦਮ ਸ਼ਾਂਤੀ ਹੋ ਗਈ। ਜਦੋਂ ਗੇਟ ਕੱਟ ਕੇ ਬੱਚੇ ਦਾ ਚਾਚਾ ਰਵੀ ਅੰਦਰ ਗਿਆ ਤਾਂ ਦੋਵੇਂ ਬੱਚੇ ਖੂਨ ਨਾਲ ਲੱਥਪਥ ਫਰਸ਼ ’ਤੇ ਡਿੱਗੇ ਪਏ ਹੋਏ ਸਨ, ਜਦੋਂਕਿ ਸ਼ੈਲੇਂਦਰ ਖੁਦ ਫਾਹੇ ਨਾਲ ਲਟਕਿਆ ਹੋਇਆ ਸੀ। ਉਸ ਨੇ ਤੁਰੰਤ ਪਹਿਲਾਂ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਾਤਲ ਪਹੁੰਚਾਇਆ ਪਰ ਉੱਥੇ ਪੁੱਜਣ ਤੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਇਹ ਵੀ ਪੜ੍ਹੋ : ਭਿਆਨਕ ਅੰਜਾਮ ਤਕ ਪਹੁੰਚੇ ਪ੍ਰੇਮ ਸੰਬੰਧ, ਪਹਿਲੀ ਪ੍ਰੇਮਿਕਾ ਲਈ ਦੂਜੀ ਨੂੰ ਦਿੱਤੀ ਦਰਦਨਾਕ ਮੌਤ

PunjabKesari

ਚਾਰ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ ਮੀਨੂੰ
ਪਤੀ ਸ਼ਿਵ ਸ਼ੰਕਰ ਨੇ ਦੱਸਿਆ ਕਿ ਉਹ ਫੈਕਟਰੀ ਵਿਚ ਕੰਮ ਕਰਦਾ ਹੈ। ਉਨ੍ਹਾਂ ਦੇ ਦੋ ਬੇਟੇ ਸਨ ਇਕ ਰਜਨੀਸ਼ ਅਤੇ ਦੂਜਾ ਮਨੀਸ਼। ਦੋਵੇਂ ਨੇੜਲੇ ਹੀ ਸਕੂਲ ਵਿਚ ਪੜ੍ਹਦੇ ਸਨ। ਵੱਡਾ ਬੇਟਾ ਰਜਨੀਸ਼ ਪਹਿਲੀ ਕਲਾਸ ਵਿਚ ਤਾਂ ਛੋਟਾ ਬੇਟਾ ਮਨੀਸ਼ ਐੱਲ. ਕੇ. ਜੀ. ਵਿਚ ਪੜ੍ਹਦਾ ਸੀ। ਮੀਨੂੰ ਆਪਣੇ ਪਰਿਵਾਰ ਨਾਲ ਚਾਰ ਸਾਲਾਂ ਤੋਂ ਉਕਤ ਵਿਹੜੇ ਵਿਚ ਰਹਿ ਰਹੀ ਸੀ। ਜਦੋਂਕਿ ਮੁਲਜ਼ਮ ਸ਼ੈਲੇਂਦਰ ਇਕ ਸਾਲ ਤੋਂ ਆਪਣੇ ਮਾਮੇ ਨਾਲ ਰਹਿ ਰਿਹਾ ਸੀ ਅਤੇ ਕਿਸੇ ਫੈਕਟਰੀ ਵਿਚ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਦੇ ਪੇਟ ਦਰਦ ਹੋਣ 'ਤੇ ਹਸਪਤਾਲ ਲੈ ਗਿਆ ਪਰਿਵਾਰ, ਡਾਕਟਰ ਦਾ ਖੁਲਾਸਾ ਸੁਣ ਉੱਡੇ ਹੋਸ਼

PunjabKesari

ਇਕਤਰਫਾ ਪਿਆਰ ’ਚ ਪਾਗਲ ਸੀ ਸ਼ੈਲੇਂਦਰ
ਸ਼ੈਲੇਂਦਰ ਸ਼ੁਰੂ ਤੋਂ ਹੀ ਮੀਨੂੰ ’ਤੇ ਗੰਦੀ ਨਜ਼ਰ ਰੱਖਦਾ ਸੀ। ਉਹ ਮੀਨੂੰ ਨਾਲ ਇਕਤਰਫਾ ਪਿਆਰ ਕਰਦਾ ਸੀ ਅਤੇ ਉਸ ਦੇ ਪਿਆਰ ਵਿਚ ਪਾਗਲ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਮੀਨੂੰ ਨੂੰ ਕਾਫੀ ਤੰਗ-ਪ੍ਰੇਸ਼ਾਨ ਕੀਤਾ ਸੀ। ਕੁਝ ਮਹੀਨੇ ਪਹਿਲਾਂ ਮੀਨੂੰ ਨੇ ਸਾਰੀ ਗੱਲ ਆਪਣੇ ਪਤੀ ਸ਼ਿਵ ਸ਼ੰਕਰ ਨੂੰ ਵੀ ਦੱਸੀ ਸੀ ਤਾਂ ਉਸ ਨੇ ਆਪਣੇ ਭਰਾ ਨੂੰ ਨਾਲ ਲੈ ਕੇ ਸ਼ੈਲੇਂਦਰ ਦੀ ਕੁੱਟਮਾਰ ਕੀਤੀ ਸੀ ਅਤੇ ਉਸ ਦੇ ਮਾਮੇ ਨੂੰ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ : ਫ਼ਤਿਹਗੜ੍ਹ ਸਾਹਿਬ 'ਚ ਤੜਕੇ ਤਿੰਨ ਵਜੇ ਵੱਡੀ ਵਾਰਦਾਤ, ਏ. ਟੀ. ਐੱਮ. ਪੁੱਟ ਕੇ ਲੈ ਗਏ ਲੁਟੇਰੇ

PunjabKesari

ਸ਼ਨੀਵਾਰ ਵੀ ਛੇੜਿਆ ਤਾਂ ਵਿਹੜਾ ਮਾਲਕ ਨੇ ਕਮਰਾ ਖਾਲੀ ਕਰਨ ਲਈ ਕਿਹਾ ਸੀ
ਸ਼ੈਲੇਂਦਰ ਵਾਰ-ਵਾਰ ਮੀਨੂੰ ਨੂੰ ਤੰਗ ਕਰਦਾ ਸੀ। ਸ਼ੁੱਕਰਵਾਰ ਸ਼ਾਮ ਨੂੰ ਵੀ ਉਸ ਨੇ ਮੀਨੂੰ ਨੂੰ ਤੰਗ ਕੀਤਾ ਸੀ ਤਾਂ ਮੀਨੂੰ ਅਤੇ ਉਸ ਦੇ ਪਤੀ ਨੇ ਵਿਹੜਾ ਮਾਲਕ ਨੂੰ ਸ਼ਿਕਾਇਤ ਕੀਤੀ ਸੀ ਤਾਂ ਵਿਹੜਾ ਮਾਲਕ ਨੇ ਸ਼ੈਲੇਂਦਰ ਨੂੰ ਕਮਰਾ ਖਾਲੀ ਕਰਨ ਲਈ ਕਹਿ ਦਿੱਤਾ ਸੀ ਅਤੇ ਸ਼ੈਲੇਂਦਰ ਨੇ ਕਿਹਾ ਕਿ ਉਹ 13 ਮਾਰਚ ਨੂੰ ਵਿਹੜਾ ਛੱਡ ਕੇ ਆਪਣੇ ਪਿੰਡ ਚਲਾ ਜਾਵੇਗਾ।

ਇਹ ਵੀ ਪੜ੍ਹੋ : ਖਮਾਣੋਂ ਦੇ ਹਰਜਿੰਦਰ ਸਿੰਘ ਦੀ ਕੈਨੇਡਾ 'ਚ ਮੌਤ

ਬੇਵੱਸ ਮਾਂ ਬੋਲੀ, ਮੇਰੇ ਬੱਚਿਆਂ ਦਾ ਕੀ ਕਸੂਰ, ਮੇਰੀ ਗੋਦ ਹੀ ਸੁੰਨੀ ਕਰ ਦਿੱਤੀ
ਮਾਂ ਮੀਨੂੰ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਹ ਰੋਂਦੇ ਹੋਏ ਕਹਿ ਰਹੀ ਸੀ ਕਿ ਉਸ ਦੇ ਬੱਚਿਆਂ ਦਾ ਕੀ ਕਸੂਰ ਸੀ। ਸ਼ੈਲੇਂਦਰ ਨੇ ਉਸ ਦੇ ਬੱਚਿਆਂ ਨੂੰ ਕਿਉਂ ਮਾਰਿਆ? ਉਸ ਦੀ ਗੋਦ ਹੀ ਸੁੰਨੀ ਹੋ ਗਈ। ਹੁਣ ਉਹ ਆਪਣੇ ਬੱਚੇ ਕਿੱਥੋਂ ਲੈ ਕੇ ਆਵੇਗੀ।

PunjabKesari

ਸ਼ੈਲੇਂਦਰ ਦੀ ਨਹੀਂ ਹੋਈ ਸੀ ਪੁਲਸ ਵੈਰੀਫਿਕੇਸ਼ਨ
ਸ਼ੈਲੇਂਦਰ ਆਪਣੇ ਮਾਮੇ ਨਾਲ ਹੀ ਕਮਰੇ ਵਿਚ ਰਹਿੰਦਾ ਸੀ। ਉਸ ਦੇ ਮਾਮੇ ਦੀ ਪੁਲਸ ਵੈਰੀਫਿਕੇਸ਼ਨ ਹੋਈ ਸੀ ਪਰ ਸ਼ੈਲੇਂਦਰ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਹੋਈ ਸੀ। ਉਹ ਨਾਈਟ ਡਿਊਟੀ ਕਰਦਾ ਸੀ ਅਤੇ ਸਾਰਾ ਦਿਨ ਇੱਧਰ-ਉੱਧਰ ਘੁੰਮਦਾ ਰਹਿਦਾ ਸੀ। ਏ. ਡੀ. ਸੀ. ਪੀ-4 ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਵਿਹੜਾ ਮਾਲਕ ’ਤੇ ਵੀ ਕਾਰਵਾਈ ਕੀਤੀ ਜਾਵੇਗੀ।

PunjabKesari

ਵਿਹੜੇ ਦੇ ਲੋਕਾਂ ਨੂੰ ਨਹੀਂ ਯਕੀਨ, ਸ਼ੈਲੇਂਦਰ ਅਜਿਹੀ ਵਾਰਦਾਤ ਕਰ ਦੇਵੇਗਾ
ਵਿਹੜੇ ਵਿਚ ਰਹਿਣ ਵਾਲੇ ਰਾਮ ਪੁਕਾਰ ਅਤੇ ਸੰਗੀਤਾ ਨੇ ਦੱਸਿਆ ਕਿ ਭੋਲਾ ਜਿਹਾ ਚਿਹਰਾ ਲੈ ਕੇ ਘੁੰਮਣ ਵਾਲੇ ਸ਼ੈਲੇਂਦਰ ਦੇ ਚਿਹਰੇ ਪਿੱਛੇ ਸ਼ੈਤਾਨ ਲੁਕਿਆ ਹੋਇਆ ਸੀ, ਇਹ ਉਨ੍ਹਾਂ ਨੂੰ ਨਹੀਂ ਪਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੈਲੇਂਦਰ ਮੀਨੂੰ ਨੂੰ ਤੰਗ ਕਰਦਾ ਸੀ। ਉਸ ਕਾਰਣ ਝਗੜਾ ਹੋਇਆ ਸੀ ਪਰ ਸ਼ੈਲੇਂਦਰ ਇਹੋ ਜਿਹਾ ਕਦਮ ਚੁੱਕੇਗਾ, ਉਨ੍ਹਾਂ ਨੂੰ ਇਸ ਗੱਲ ’ਤੇ ਯਕੀਨ ਨਹੀਂ ਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਇਹ ਅਫਸੋਸ ਰਹੇਗਾ ਕਿ ਉਹ ਬੱਚਿਆਂ ਨੂੰ ਬਚਾ ਨਹੀਂ ਸਕੇ।

ਇਹ ਵੀ ਪੜ੍ਹੋ : ਅਜਨਾਲਾ ਦੇ ਪਿੰਡ ਲੱਖੂਵਾਲ ਨੂੰ ਪੁਲਸ ਨੇ ਤੜਕੇ 3 ਵਜੇ ਪਾਇਆ ਘੇਰਾ, ਜਾਣੋ ਕੀ ਹੈ ਪੂਰਾ ਮਾਮਲਾ


author

Gurminder Singh

Content Editor

Related News