ਲੁਧਿਆਣਾ ਤੋਂ ਆਈ ਮੰਦਭਾਗੀ ਖ਼ਬਰ, ਟੋਭੇ ’ਚ ਨਹਾਉਂਦੇ 5 ਬੱਚੇ ਡੁੱਬੇ, 3 ਦੀਆਂ ਲਾਸ਼ਾਂ ਬਰਾਮਦ

Friday, May 14, 2021 - 08:53 PM (IST)

ਲੁਧਿਆਣਾ ਤੋਂ ਆਈ ਮੰਦਭਾਗੀ ਖ਼ਬਰ, ਟੋਭੇ ’ਚ ਨਹਾਉਂਦੇ 5 ਬੱਚੇ ਡੁੱਬੇ, 3 ਦੀਆਂ ਲਾਸ਼ਾਂ ਬਰਾਮਦ

ਲੁਧਿਆਣਾ (ਜਗਰੂਪ) : ਡੀਗੜ੍ਹ -ਲੁਧਿਆਣਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਮਾਨ ਗੜ੍ਹ ਦੇ ਟੋਭੇ ਵਿਚ ਪੰਜ ਬੱਚਿਆਂ ਦੇ ਡੁੱਬਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਬੱਚਿਆਂ ਨੂੰ ਬਚਾਉਣ ਆਇਆ ਨੌਜਵਾਨ ਵੀ ਟੋਭੇ ’ਚ ਡੁੱਬਣ ਕਾਰਣ ਮੌਤ ਦੇ ਮੂੰਹ ਵਿਚ ਚਲਾ ਗਿਆ। ਮਿਲੀ ਜਾਣਕਾਰੀ ਮੁਤਾਬਕ ਟੋਭੇ ਵਿਚ ਡੁੱਬੇ ਪੰਜ ਬੱਚਿਆਂ ਵਿਚੋਂ ਤਿੰਨ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਦੋ ਬੱਚਿਆਂ ਦੀ ਭਾਲ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮਾਨਗੜ੍ਹ ਦੇ ਟੋਭੇ ਵਿਚ ਨਹਾਉਂਦੇ ਹੋਏ ਚਾਰ ਬੱਚੇ ਡੁੱਬ ਗਏ ਜਦਕਿ ਇਸ ਦੌਰਾਨ ਇਕ ਹੋਰ ਬੱਚਾ ਉਨ੍ਹਾਂ ਨੂੰ ਬਚਾਉਂਦੇ ਹੋਏ ਟੋਭੇ ਵਿਚ ਡੁੱਬ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਪਰਤੇ ਨੌਜਵਾਨ ਦੀ ਵਿਆਹ ਤੋਂ 17 ਦਿਨ ਬਾਅਦ ਕੋਰੋਨਾ ਕਾਰਣ ਮੌਤ, ਰੋ-ਰੋ ਹਾਲੋ ਬੇਹਾਲ ਹੋਈ ਮਾਂ

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੂਮਕਲਾਂ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਆਖਣਾ ਹੈ ਕਿ 5 ਬੱਚਿਆਂ ’ਚੋਂ ਤਿੰਨ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਗੋਤਾਖੋਰਾਂ ਦੀ ਮਦਦ ਨਾਲ ਦੋ ਬੱਚਿਆਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਦਰਮਿਆਨ ਆਇਆ ਇਕ ਹੋਰ ਸੰਕਟ, ਮਾਹਰਾਂ ਨੇ ਦਿੱਤੀ ਚਿਤਾਵਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News