ਨਵੇਂ ਸਾਲ ''ਤੇ ''ਟ੍ਰਾਈਸਿਟੀ'' ''ਚ ਗੂੰਜੀਆਂ ਕਿਲਕਾਰੀਆਂ (ਤਸਵੀਰਾਂ)

Tuesday, Jan 02, 2018 - 01:00 PM (IST)

ਚੰਡੀਗੜ੍ਹ : ਨਵੇਂ ਸਾਲ ਦੇ ਪਹਿਲੇ ਦਿਨ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਦੀਆਂ ਕਿਲਕਾਰੀਆਂ ਗੂੰਜੀਆਂ। ਸੋਮਵਾਰ ਸ਼ਾਮ ਤੱਕ ਚੰਡੀਗੜ੍ਹ 'ਚ ਹੀ 40 ਬੱਚਿਆਂ ਦਾ ਜਨਮ ਹੋਇਆ। ਇਨ੍ਹਾਂ 'ਚ ਲੜਕਿਆਂ ਦੀ ਗਿਣਤੀ ਲੜਕੀਆਂ ਨਾਲੋਂ ਵੱਧ ਰਹੀ। ਸੈਕਟਰ-16 ਦੇ ਹਸਪਤਾਲ 'ਚ 21 ਡਲਿਵਰੀਆਂ ਹੋਈਆਂ। ਇੱਥੇ 13 ਲੜਕਿਆਂ ਅਤੇ 8 ਲੜਕੀਆਂ ਨੇ ਜਨਮ ਲਿਆ। ਇਸੇ ਤਰ੍ਹਾਂ ਪੀ. ਜੀ. ਆਈ. 'ਚ 4 ਬੱਚਿਆਂ ਦਾ ਜਨਮ ਹੋਇਆ, ਜਿਨ੍ਹਾਂ 'ਚੋਂ 3 ਲੜਕੀਆਂ ਅਤੇ ਇਕ ਲੜਕਾ ਹੈ। ਜੀ. ਐੱਮ. ਸੀ. ਐੱਚ.-32 ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ ਅਤੇ ਗੌਰਮਿੰਟ ਹਸਪਤਾਲ ਸੈਕਟਰ-45 'ਚ ਵੀ ਬੱਚਿਆਂ ਦਾ ਜਨਮ ਹੋਇਆ। ਇਸੇ ਤਰ੍ਹਾਂ ਮੋਹਾਲੀ ਦੇ ਸਰਕਾਰੀ ਹਸਪਤਾਲਾਂ 'ਚ ਵੀ ਕਿਲਕਾਰੀਆਂ ਗੂੰਜੀਆਂ। ਸਿਵਲ ਹਸਪਤਾਲ 'ਚ ਸ਼ਾਮ 5 ਵਜੇ ਤੱਕ ਇਕ ਬੱਚੇ ਨੇ ਜਨਮ ਲਿਆ। ਹਸਪਤਾਲ ਦੇ ਐੱਸ. ਐੱਮ. ਓ. ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਫੇਜ਼-2 ਵਾਸੀ ਸੋਨੀਆ ਨੇ ਬੇਟੇ ਨੂੰ ਜਨਮ ਦਿੱਤਾ ਹੈ। ਦੋ ਦਰਜਨ ਦੇ ਕਰੀਬ ਨਿਜੀ ਹਸਪਤਾਲਾਂ 'ਚ ਕਈ ਬੱਚਿਆਂ ਨੇ ਜਨਮ ਲਿਆ। ਪੰਚਕੂਲਾ 'ਚ 6 ਘਰਾਂ 'ਚ ਬੇਟੀਆਂ ਅਤੇ ਚਾਰ 'ਚ ਬੇਟਿਆਂ ਨੇ ਜਨਮ ਲਿਆ। ਸ਼ਹਿਰ ਦੇ ਨਾਗਰਿਕ ਹਸਪਤਾਲ 'ਚ ਪੈਦਾ ਹੋਏ ਨਵਜੰਮਿਆਂ ਨੂੰ ਲੈ ਕੇ ਪਰਿਵਾਰਕ ਮੈਂਬਰ ਕਾਫੀ ਖੁਸ਼ ਸਨ। ਡਲਿਵਰੀ ਲਈ ਬੱਦੀ ਤੋਂ ਜੀ. ਐੱਮ. ਸੀ. ਐੱਚ.-16 ਆਏ ਪਰ ਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਪਰਵੀਨ ਕੁਮਾਰੀ ਨੇ ਸੋਮਵਾਰ ਸਵੇਰੇ 4.30 ਵਜੇ ਬੇਟੇ ਨੂੰ ਜਨਮ ਦਿੱਤਾ। ਨਵੇਂ ਸਾਲ ਦੇ ਮੌਕੇ 'ਤੇ ਉਨ੍ਹਾਂ ਦੇ ਘਰ ਦੋਹਰੀਆਂ ਖੁਸ਼ੀਆਂ ਆਈਆਂ। 


Related News