ਇਸ ਬੀਬੀ ਨਾਲ ਜੋ ਬੀਤ ਰਹੀ, ਸੁਣ ਹਰ ਕੋਈ ਜ਼ਰੂਰ ਕਹੇਗਾ, ''ਭਲਾਈ ਦਾ ਕੋਈ ਜ਼ਮਾਨਾ ਨਹੀਂ ਰਿਹਾ''
Thursday, Oct 01, 2020 - 01:07 PM (IST)
ਲੁਧਿਆਣਾ (ਰਾਜ) : ਖਾਸੀ ਕਲਾਂ ਦੀ ਰਹਿਣ ਵਾਲੀ ਸੰਗੀਤਾ ਲਈ ਦੂਜਿਆਂ ਦੀ ਭਲਾਈ ਕਰਨਾ ਮੁਸੀਬਤ ਬਣ ਗਿਆ ਹੈ ਅਤੇ ਉਸ ਨਾਲ ਜੋ ਬੀਤ ਰਹੀ ਹੈ, ਉਸ ਨੂੰ ਸੁਣ ਹਰ ਕੋਈ ਇਹੀ ਕਹਿਣ ਲਈ ਮਜਬੂਰ ਹੋਵੇਗਾ ਕਿ ਭਲਾਈ ਦਾ ਕੋਈ ਜ਼ਮਾਨਾ ਨਹੀਂ ਰਿਹਾ। ਅਸਲ 'ਚ ਦਰੇਸੀ ਪੁਲਸ ਦੇ ਕਹਿਣ 'ਤੇ ਉਸ ਨੇ ਕੁੱਝ ਦੇਰ ਲਈ 2 ਬੇਸਹਾਰਾ ਬੱਚੇ ਆਪਣੇ ਨਾਲ ਰੱਖ ਲਏ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਚਾਕੂ ਤੇ ਪੱਥਰ ਮਾਰ ਕਤਲ ਕੀਤਾ ਪੇਂਟਰ, ਝਾੜੀਆਂ 'ਚੋਂ ਮਿਲੀ ਸੀ ਖੂਨ ਨਾਲ ਲੱਥਪਥ ਲਾਸ਼
ਉਸ ਸਮੇਂ ਪੁਲਸ ਨੇ ਕਿਹਾ ਸੀ ਕਿ ਇਕ ਮਹੀਨੇ ਬਾਅਦ ਉਹ ਇਨ੍ਹਾਂ ਬੱਚਿਆਂ ਨੂੰ ਜਾਂ ਤਾਂ ਰਿਸ਼ਤੇਦਾਰਾਂ ਦੇ ਸਪੁਰਦ ਕਰ ਦੇਵੇਗੀ ਜਾਂ ਫਿਰ ਉਨ੍ਹਾਂ ਨੂੰ ਕਿਸੇ ਐਨ. ਜੀ. ਓ. ਨੂੰ ਸੌਂਪ ਦੇਵੇਗੀ। ਹੁਣ 4 ਮਹੀਨੇ ਬੀਤ ਚੁੱਕੇ ਹਨ ਪਰ ਪੁਲਸ ਇਨ੍ਹਾਂ ਬੱਚਿਆਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਰਹੀ ਹੈ। ਜਿਸ ਏ. ਐਸ. ਆਈ. ਨੇ ਇਨ੍ਹਾਂ ਬੱਚਿਆਂ ਨੂੰ ਛੱਡਿਆ, ਉਸ ਦੀ ਬਦਲੀ ਹੋ ਚੁੱਕੀ ਹੈ। ਹੁਣ ਉਹ ਲਗਾਤਾਰ ਥਾਣੇ ਦੇ ਚੱਕਰ ਕੱਟ ਰਹੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸੰਗੀਤਾ ਦਾ ਕਹਿਣਾ ਹੈ ਕਿ ਤਾਲਾਬੰਦੀ 'ਚ ਉਸ ਦੇ ਪਤੀ ਦਾ ਕੰਮ ਬੰਦ ਹੋ ਗਿਆ ਹੈ। ਉਨ੍ਹਾਂ ਦੇ ਖੁਦ ਦੇ 2 ਬੱਚੇ ਹਨ ਅਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਅਜਿਹੇ 'ਚ ਇਨ੍ਹਾਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਹੋ ਗਿਆ ਹੈ।
ਇਹ ਵੀ ਪੜ੍ਹੋ : ਹਾਥਰਸ ਗੈਂਗਰੇਪ ਪੀੜਤਾ ਦੀ ਵਾਇਰਲ ਤਸਵੀਰ ਦਾ ਜਾਣੋ ਕੀ ਹੈ ਅਸਲ ਸੱਚ
ਕਤਲ ਦੀ ਦੋਸ਼ਣ ਜਨਾਨੀ ਦੇ ਹਨ ਦੋਵੇਂ ਬੱਚੇ
ਦਰੇਸੀ ਇਲਾਕੇ ਦੀ ਰਹਿਣ ਵਾਲੀ ਗੀਤਾ ਦੇ 4 ਬੱਚੇ ਸਨ। ਇਕ ਬੇਟਾ ਤੇ ਬੇਟੀ ਵੱਡੀ, ਜਦੋਂ ਕਿ 2 ਛੋਟੇ ਬੇਟੇ ਸਨ। ਗੀਤਾ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਕਿ ਉਸ ਦਾ ਪਤੀ ਵੱਡੀ ਧੀ 'ਤੇ ਬੁਰੀ ਨਜ਼ਰ ਰੱਖਦਾ ਸੀ। 24 ਮਈ ਨੂੰ ਗੀਤਾ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ। ਇਸ ਅਪਰਾਧ 'ਚ ਉਸ ਦਾ ਵੱਡਾ ਬੇਟਾ ਤੇ ਬੇਟੀ ਵੀ ਸ਼ਾਮਲ ਸਨ। ਇਸ ਲਈ ਚਾਰਾਂ ਨੂੰ ਥਾਣਾ ਦਰੇਸੀ ਦੀ ਪੁਲਸ ਨੇ ਕਤਲ ਦੇ ਕੇਸ 'ਚ ਨਾਮਜ਼ਦ ਕਰ ਕੇ ਜੇਲ੍ਹ ਭੇਜ ਦਿੱਤਾ ਸੀ।
ਇਹ ਵੀ ਪੜ੍ਹੋ : ਸਕੂਲ ਪ੍ਰੀਖਿਆ 'ਚ ਅਸ਼ਲੀਲ ਵੀਡੀਓ ਚੱਲਣ ਮਗਰੋਂ ਹੁਣ ਕੁੜੀਆਂ ਦੀ ਆਨਲਾਈਨ ਕਲਾਸ 'ਚ ਹੋਈ ਗੰਦੀ ਹਰਕਤ
ਉਸ ਤੋਂ ਬਾਅਦ ਉਸ ਦੇ ਬਾਕੀ 2 ਬੱਚੇ ਬੇਸਹਾਰਾ ਹੋ ਗਏ। ਰਿਸ਼ਤੇਦਾਰਾਂ ਨੇ ਵੀ ਉਨ੍ਹਾਂ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਫਿਰ ਪੁਲਸ ਨੇ ਗੀਤਾ ਦੀ ਪੁਰਾਣੀ ਗੁਆਂਢਣ ਨੂੰ ਮਕਾਨ ਮਾਲਕ ਰਾਹੀਂ ਫੋਨ ਕਰਕੇ ਬੁਲਾਇਆ ਅਤੇ ਦੋਵੇਂ ਬੱਚਿਆਂ ਨੂੰ ਬਹਾਨੇ ਨਾਲ ਉਸ ਨੂੰ ਸੌਂਪ ਦਿੱਤਾ।