ਬੱਚਿਆਂ ਨੂੰ ਉਠਾ ਰਹੀ ਵਿਆਹੁਤਾ ਨੂੰ ਸਹੁਰੇ ਨੇ ਮਾਰੀ ਚਪੇੜ, ਪਤੀ ਨੇ ਵੀ ਕੀਤੀ ਮਾਰ-ਕੁਟਾਈ

Sunday, Jun 27, 2021 - 05:19 PM (IST)

ਬੱਚਿਆਂ ਨੂੰ ਉਠਾ ਰਹੀ ਵਿਆਹੁਤਾ ਨੂੰ ਸਹੁਰੇ ਨੇ ਮਾਰੀ ਚਪੇੜ, ਪਤੀ ਨੇ ਵੀ ਕੀਤੀ ਮਾਰ-ਕੁਟਾਈ

ਗੁਰਦਾਸਪੁਰ (ਹਰਮਨ) - ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਇਕ ਵਿਆਹੁਤਾ ਦੀ ਮਾਰ ਕੁਟਾਈ ਕਰਨ ਦੇ ਦੋਸ਼ਾਂ ਹੇਠ ਪਤੀ, ਸਹੁਰੇ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਲਜਿੰਦਰ ਕੌਰ ਵਾਸੀ ਬੋਲੇਵਾਲ ਥਾਣਾ ਘੁਮਾਣ ਨੇ ਸ਼ਿਕਾਇਤ ਕੀਤੀ ਸੀ ਕਿ ਸਾਲ 2003 ਵਿੱਚ ਉਸ ਦਾ ਵਿਆਹ ਸਲਵਿੰਦਰ ਸਿੰਘ ਵਾਸੀ ਨਵੀਆਂ ਬਾਗੜੀਆਂ ਨਾਲ ਹੋਇਆ ਸੀ। ਉਸ ਦੇ ਘਰ ਦੋ ਮੁੰਡੇ ਅਤੇ ਇੱਕ ਕੁੜੀ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਧ ਵਿਸ਼ਵਾਸ : ਤਾਂਤਰਿਕ ਦੇ ਕਹਿਣ ’ਤੇ ਚਾਚਾ ਨੇ ਕੀਤਾ 15 ਦਿਨ ਦੀ ਭਤੀਜੀ ਦਾ ਕਤਲ

ਉਸ ਨੇ ਦੱਸਿਆ ਕਿ 17 ਜੂਨ ਨੂੰ ਉਹ ਆਪਣੇ ਬੱਚਿਆਂ ਨੂੰ ਉਠਣ ਵਾਸਤੇ ਕਹਿ ਰਹੀ ਸੀ ਕਿ ਉਸਦੇ ਸਹੁਰੇ ਨੇ ਉਸਦੇ ਚਪੇੜ ਮਾਰ ਦਿੱਤੀ। ਜਦੋਂ ਮੁਦਈਆ ਨੇ ਸਹੁਰੇ ਨੂੰ ਚਪੇੜ ਮਾਰਨ ਦਾ ਕਾਰਨ ਪੁੱਛਿਆ ਤਾਂ ਮੁਈਆ ਦੇ ਪਤੀ ਨੇ ਕਹੀ ਦੇ ਦਸਤੇ ਨਾਲ ਵਾਰ ਕਰਕੇ ਮੁਦਈਆ ਨੂੰ ਜ਼ਖ਼ਮੀ ਕਰ ਦਿੱਤਾ। ਇਸੇ ਦੌਰਾਨ ਚਾਚੇ ਸਹੁਰੇ ਦੇ ਮੁੰਡੇ ਨੇ ਵੀ ਮੁਦਈਆ ਦੀ ਮਾਰ ਕੁਟਾਈ ਕੀਤੀ। ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਪੁਲਸ ਨੇ ਪਤੀ, ਸਹੁਰੇ ਅਤੇ ਚਾਚੇ ਸਹੁਰੇ ਦੇ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।  

ਪੜ੍ਹੋ ਇਹ ਵੀ ਖ਼ਬਰ - ਕਾਰ ’ਚੋਂ ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਪੁੱਤ ਦੀ ਲਾਸ਼, 3 ਮਹੀਨੇ ਪਹਿਲਾਂ ਆਇਆ ਸੀ ਪੰਜਾਬ


author

rajwinder kaur

Content Editor

Related News