ਪਿੱਠ 'ਤੇ ਤੀਜੇ ਪੈਰ ਵਾਲੇ ਬੱਚੇ ਨੂੰ ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ, 8 ਘੰਟੇ ਦੀ ਸਰਜਰੀ ਮਗਰੋਂ ਹਟਾਇਆ ਇਕ ਪੈਰ

06/16/2021 9:50:09 AM

ਲੁਧਿਆਣਾ (ਸਹਿਗਲ) : ਸਥਾਨਕ ਦੀਪ ਹਸਪਤਾਲ ਵਿਚ ਡਾਕਟਰਾਂ ਦੀ ਮਾਹਿਰ ਟੀਮ ਨੇ ਤਿੰਨ ਪੈਰਾਂ ਵਾਲੇ ਬੱਚੇ ਦੀ ਸਰਜਰੀ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੰਦਿਆਂ ਤੀਜੇ ਪੈਰ ਨੂੰ ਹਟਾ ਦਿੱਤਾ ਹੈ। 8 ਘੰਟੇ ਤੱਕ ਚੱਲੀ ਇਸ ਸਰਜਰੀ ਤੋਂ ਬਾਅਦ ਬੱਚੇ ਦੀ ਹਾਲਤ ਸਥਿਤ ਦੱਸੀ ਜਾਂਦੀ ਹੈ। ਬੱਚੇ ਦੇ ਮਾਪਿਆਂ ਨੇ ਦੱਸਿਆ ਕਿ 11 ਅਪ੍ਰੈਲ ਨੂੰ ਉਨ੍ਹਾਂ ਦੇ ਇੱਥੇ ਬੱਚੇ ਨੇ ਜਨਮ ਲਿਆ ਪਰ ਉਸ ਦੀ ਪਿੱਠ ’ਤੇ ਇਕ ਤੀਜਾ ਪੈਰ ਵੀ ਸੀ, ਜਿਸ ਨੂੰ ਦੇਖ ਕੇ ਉਹ ਚਿੰਤਾ ਵਿਚ ਪੈ ਗਏ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਦੀਪ ਸਿੱਧੂ' ਦੀ ਅਚਾਨਕ ਵਿਗੜੀ ਸਿਹਤ, ਅਣਪਛਾਤੇ ਨੇ ਦਿੱਤਾ ਸ਼ੱਕੀ ਪਦਾਰਥ

ਕਈ ਹਸਪਤਾਲਾਂ ਵਿਚ ਡਾਕਟਰਾਂ ਦੀ ਸਲਾਹ ਤੋਂ ਬਾਅਦ ਪਤਾ ਲੱਗਾ ਕਿ ਇਸ ਗੁੰਝਲਦਾਰ ਸਰਜਰੀ ਲਈ ਲੱਖਾਂ ਰੁਪਇਆਂ ਦੀ ਲੋੜ ਹੈ। ਅਜਿਹੇ ਵਿਚ ਇਕ ਗੈਰ ਸਰਕਾਰੀ ਜੱਥੇਬੰਦੀ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੇ ਬੱਚੇ ਨੂੰ ਦੀਪ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 'ਕਲੈਟ' ਲਈ ਨਵੀਂ ਤਾਰੀਖ਼ ਦਾ ਐਲਾਨ, ਆਫਲਾਈਨ ਮੋਡ 'ਚ ਹੋਵੇਗੀ ਪ੍ਰੀਖਿਆ

ਦੀਪ ਹਸਪਤਾਲ ਦੇ ਪ੍ਰਮੁੱਖ ਡਾਕਟਰ ਬਲਦੀਪ ਨੇ ਦੱਸਿਆ ਕਿ ਚਾਰ ਡਾਕਟਰਾਂ ਦੀ ਟੀਮ, ਜਿਸ ਵਿਚ ਨਿਊਰੋ, ਸ਼ਿਸ਼ੂ ਰੋਗ, ਆਰਥੋ ਅਤੇ ਪਲਾਸਟਿਕ ਸਰਜਰੀ ਦੇ ਮਾਹਰ ਸ਼ਾਮਲ ਸਨ, ਨੇ ਉਕਤ ਬੱਚੇ ਦਾ ਆਪਰੇਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਗੁੰਝਲਦਾਰ ਸਰਜਰੀ ਸੀ, ਜਿਸ ਨੂੰ ਸਫ਼ਲਤਾ ਨਾਲ ਪੂਰਾ ਕਰ ਦਿੱਤਾ ਗਿਆ। ਫਿਲਹਾਲ ਬੱਚੇ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਐਕਸਟੈਂਸਿਵ ਇਲਾਜ ਵਿਚ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News