ਪਹਿਲੀ ਕਲਾਸ 'ਚ ਪੜ੍ਹਦੇ ਸਮਰ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ, ਸੁਣ ਤੁਸੀ ਵੀ ਕਰੋਗੇ ਸਿਫ਼ਤਾਂ
Friday, Apr 07, 2023 - 12:47 PM (IST)
ਮਮਦੋਟ (ਸ਼ਰਮਾ) : ਸਥਾਨਕ ਸਕੂਲ ਡੀ. ਏ. ਵੀ. ਐੱਚ. ਕੇ. ਕੇ. ਐੱਮ. ਪਬਲਿਕ ਸਕੂਲ ਮਮਦੋਟ ਵਿੱਚ ਪਹਿਲੀ ਜਮਾਤ ’ਚ ਪੜ੍ਹ ਰਹੇ ਵਿਦਿਆਰਥੀ ਸਮਰ ਨੇ ਸੜਕ ਤੋਂ ਲੱਭਿਆ ਹੋਇਆ ਪਰਸ ਵਾਪਸ ਕਰ ਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਨੂੰ ਹਨੇਰੀ ਆਉਣ ਦੇ ਦੌਰਾਨ ਸਮਰ ਆਪਣੇ ਪਿਤਾ ਦੇ ਨਾਲ ਦੁਕਾਨ ਵਿਚ ਬੈਠਾ ਸੀ ਕਿ ਅਚਾਨਕ ਇਸ ਬੱਚੇ ਦੀ ਨਜ਼ਰ ਸੜਕ 'ਤੇ ਡਿੱਗੇ ਪਏ ਇਕ ਪਰਸ ਉੱਪਰ ਪਈ। ਜਦੋਂ ਸਮਰ ਨੇ ਪਰਸ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ’ਚ 5000 ਨਕਦੀ, ਆਧਾਰ ਕਾਰਡ, ਪੈਨ ਕਾਰਡ, ਡਰਾਇਵਿੰਗ ਲਾਈਸੈਂਸ ਅਤੇ ਕੁਝ ਹੋਰ ਜ਼ਰੂਰੀ ਪਹਿਚਾਣ ਦੇ ਆਈ. ਡੀ. ਕਾਰਡ ਸਨ।
ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਤੋਂ ਬਾਅਦ ਹੁਣ ਨਵਾਂ ਦਾਅ ਖੇਡਣ ਦੀ ਤਿਆਰੀ 'ਚ 'ਆਪ'
ਜਿਸ ਤੋਂ ਬਾਅਦ ਉਸ ਨੇ ਪਰਸ ’ਚੋਂ ਫੋਟੋ ਨੂੰ ਵੇਖ ਕੇ ਆਪਣੇ ਪਿਤਾ ਨੂੰ ਦੱਸਿਆ ਕਿ ਇਸ ਅੰਕਲ ਨੂੰ ਮੈਂ ਵੇਖਿਆ ਹੋਇਆ ਹੈ ਅਤੇ ਇਨ੍ਹਾਂ ਦੇ ਬੱਚੇ ਮੇਰੇ ਨਾਲ ਪੜ੍ਹਦੇ ਹਨ। ਇਹ ਸੁਣ ਕੇ ਸਮਰ ਦੇ ਪਿਤਾ ਆਪਣੇ ਬੱਚੇ ਦੀ ਈਮਾਨਦਾਰੀ ਤੋਂ ਬਹੁਤ ਖੁਸ਼ ਹੋਏ। ਉਸ ਤੋਂ ਬਾਅਦ ਇਸ ਬੱਚੇ ਦੇ ਪਿਤਾ ਨੇ ਉਸ ਵਿਅਕਤੀ ਨੂੰ ਫੋਨ ਕਰ ਕੇ ਉਸਦਾ ਪਰਸ ਵਾਪਸ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਹ ਪੱਤਰਕਾਰ ਜੋਗਿੰਦਰ ਸਿੰਘ ਭੋਲਾ (ਪੱਤਰਕਾਰ) ਦਾ ਸੀ। ਇਸ ਮੌਕੇ ਜੋਗਿੰਦਰ ਸਿੰਘ ਭੋਲੇ ਨੇ ਗੁੰਮ ਹੋਇਆ ਪਰਸ ਮਿਲ ਜਾਣ ’ਤੇ ਇਸ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ। ਵੀਰਵਾਰ ਇਸ ਬੱਚੇ ਦੇ ਮਾਤਾ-ਪਿਤਾ ਨੂੰ ਬੁਲਾ ਕੇ ਬਾਕੀ ਬੱਚਿਆਂ ਨੂੰ ਈਮਾਨਦਾਰੀ ਦੀ ਮਿਸਾਲ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਇਸ ਬੱਚੇ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ ਸਾਥੀਆਂ ਦੀ ਰਿਹਾਈ ਸਬੰਧੀ ਦਾਖ਼ਲ ਪਟੀਸ਼ਨ ਹਾਈਕੋਰਟ ਵੱਲੋਂ ਖ਼ਾਰਜ, ਵਕੀਲ ਨੂੰ ਪਾਈ ਝਾੜ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।