ਬਸੰਤ ਪੰਚਮੀ ਵਾਲੇ ਦਿਨ ਵਾਪਰਿਆ ਹਾਦਸਾ, ਪਤੰਗ ਚੜ੍ਹਾਉਂਦਾ ਬੱਚਾ ਦੂਜੀ ਮੰਜ਼ਿਲ ਤੋਂ ਡਿੱਗਿਆ

Thursday, Jan 26, 2023 - 12:02 PM (IST)

ਬਸੰਤ ਪੰਚਮੀ ਵਾਲੇ ਦਿਨ ਵਾਪਰਿਆ ਹਾਦਸਾ, ਪਤੰਗ ਚੜ੍ਹਾਉਂਦਾ ਬੱਚਾ ਦੂਜੀ ਮੰਜ਼ਿਲ ਤੋਂ ਡਿੱਗਿਆ

ਖੰਨਾ (ਵਿਪਨ) : ਅੱਜ ਜਿੱਥੇ ਲੋਕ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਹਨ, ਉੱਥੇ ਹੀ ਬੱਚਿਆਂ ਅਤੇ ਵੱਡਿਆਂ ਵੱਲੋਂ ਪਤੰਗਬਾਜ਼ੀ ਦਾ ਮਜ਼ਾ ਲਿਆ ਜਾ ਰਿਹਾ ਹੈ ਪਰ ਖੰਨਾ 'ਚ ਇਸ ਤਿਉਹਾਰ 'ਤੇ ਹਾਦਸਾ ਵਾਪਰ ਗਿਆ। ਇੱਥੇ ਪਤੰਗ ਚੜ੍ਹਾਉਂਦਾ ਇਕ ਬੱਚਾ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਗਣਤੰਤਰ ਦਿਹਾੜੇ ਦੇ ਪ੍ਰੋਗਰਾਮ 'ਚ CM ਮਾਨ ਬੋਲੇ ਮੈਂ 'ਦੁੱਖ ਮੰਤਰੀ', 'ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ (ਤਸਵੀਰਾਂ)

ਜਾਣਕਾਰੀ ਮੁਤਾਬਕ ਬੱਚਾ ਆਪਣੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਕਿ ਉਸ ਦੇ ਪੈਰ 'ਚ ਪਤੰਗ ਦੀ ਡੋਰ ਫੱਸ ਗਈ। ਇਸ ਕਰਾਨ ਉਹ ਦੂਜੀ ਮਜ਼ਿੰਲ ਤੋਂ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : CM ਮਾਨ ਨੇ 26 ਜਨਵਰੀ 'ਤੇ ਖ਼ੁਸ਼ ਕਰ ਦਿੱਤੇ ਬਠਿੰਡਾ ਵਾਸੀ, ਕਰ ਦਿੱਤਾ ਵੱਡਾ ਐਲਾਨ

ਉਸ ਨੂੰ ਤੁਰੰਤ ਖੰਨਾ ਦੇ ਟਰਾਮਾ ਸੈਂਟਰ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਕਾਰਨ ਪਰਿਵਾਰ ਬੇਹੱਦ ਦੁਖੀ ਹੋ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News