ਜਲੰਧਰ ’ਚ 21 ਮਹੀਨਿਆਂ ਦੇ ਬੱਚੇ ਨੂੰ ਹੋਈ ਭਿਆਨਕ ਬਿਮਾਰੀ, 16 ਕਰੋੜ ਰੁਪਏ ’ਚ ਹੋਵੇਗਾ ਇਲਾਜ
Wednesday, Apr 27, 2022 - 10:09 PM (IST)
ਜਲੰਧਰ (ਸੋਨੂੰ) : ਜਲੰਧਰ ਵਿਚ ਰਹਿਣ ਵਾਲੇ 21 ਮਹੀਨਿਆਂ ਦੇ ਮਾਸੂਮ ਨੂੰ ਇਕ ਭਿਆਨਕ ਬਿਮਾਰੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਇਹ ਬਿਮਾਰੀ ਸਪਾਈਨਲ ਮਸਕੂਲਰ ਏਟ੍ਰਾਫੀ ਹੈ। ਇਹ ਜੀਂਸ ਨਾਲ ਸੰਬੰਧਤ ਭਿਆਨਕ ਬਿਮਾਰੀ ਹੈ, ਜਿਸ ਨਾਲ ਨਰਵਸ ਸਿਸਟਮ ਖ਼ਤਮ ਹੋ ਜਾਂਦਾ ਹੈ। ਇਸ ਕਾਰਣ ਬੱਚਾ ਖੁਦ ਦਾ ਭਾਰ ਚੁੱਕਣ ਇਥੋਂ ਤੱਕ ਕੇ ਖੁਦ ਉੱਠ ਸਕਣ ਤੋਂ ਵੀ ਅਸਮਰੱਥ ਹੋ ਜਾਂਦਾ ਹੈ। ਭਾਰਤ ਵਿਚ ਫਿਲਹਾਲ ਇਸ ਭਿਆਨਕ ਬਿਮਾਰੀ ਦਾ ਇਲਾਜ ਨਹੀਂ ਹੈ ਪਰ ਯੂ. ਐੱਸ. ਏ. ਵਿਚ ਹੈ। ਇਥੇ ਇਲਾਜ ਵਿਚ ਇਸਤੇਮਾਲ ਹੋਣ ਵਾਲੇ ਇਕ ਟੀਕੇ ਦੀ ਕੀਮਤ 16 ਕਰੋੜ ਰਪੁਏ ਹੈ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਚਿੰਤਾਜਨਕ ਖ਼ਬਰ, ਹੋਰ ਡੂੰਘਾ ਹੋਇਆ ਬਿਜਲੀ ਸੰਕਟ
ਪਿਛਲੇ ਸਾਲ ਮੁੰਬਈ ਵਿਚ ਪੰਜ ਸਾਲ ਦੀ ਇਕ ਕੁੜੀ ਐੱਸ. ਐੱਮ. ਏ. ਦਾ ਸ਼ਿਕਾਰ ਹੋ ਗਈ ਸੀ, ਜਿਹੜਾ ਦੇਸ਼ ਦਾ ਪਹਿਲਾ ਮਾਮਲਾ ਸੀ। ਹੁਣ ਤਕ ਪੰਜਾਬ ਵਿਚ ਅਜਿਹਾ ਛੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਜਲੰਧਰ ਦਾ ਇਹ ਪਹਿਲਾ ਮਾਮਲਾ ਹੈ, ਜਿਹੜਾ ਖੁਰਲਾ ਕਿੰਗਰਾ ਇਲਾਕੇ ਦਾ ਸਾਹਮਣੇ ਆਇਆ ਹੈ। ਜਿੱਥੇ ਪਲੰਬਰ ਦਾ ਕੰਮ ਕਰਨ ਵਾਲੇ ਸੰਤੋਖ ਕੁਮਾਰ ਦੇ 21 ਮਹੀਨਿਆਂ ਦੇ ਬੇਟੇ ਰੇਯਾਂਸ਼ ਬੰਗਾ ਨੂੰ ਇਹ ਬਿਮਾਰੀ ਹੋਈ ਹੈ। ਪੁੱਤਰ ਦੇ ਇਲਾਜ ਲਈ ਸੰਤੋਖ ਕੁਮਾਰ ਏਮਜ਼ ਤਕ ਦੇ ਚੱਕਰ ਵੀ ਲਗਾ ਚੁੱਕਾ ਹੈ ਪਰ ਹੱਲ ਨਹੀਂ ਨਿਕਲਿਆ। ਬੱਚੇ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਕਈ ਵੱਡੇ ਵੱਡੇ ਹਸਪਤਾਲਾਂ ਤੱਕ ਪਹੁੰਚ ਕੀਤੀ ਅਤੇ ਮਾਹਰ ਡਾਕਟਰਾਂ ਨੂੰ ਬੱਚਾ ਦਿਖਾਇਆ ਪਰ ਕੋਈ ਫਾਇਦਾ ਨਹੀਂ ਹੋਇਆ। ਬੱਚੇ ਦੇ ਮਾਤਾ-ਪਿਤਾ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਬੱਚੇ ਦੇ ਪਿਤਾ ਨੇ ਕਿਹਾ ਕਿ 16 ਕਰੋੜ ਰੁਪਏ ਕਿਸੇ ਸਰਕਾਰ ਲਈ ਕੋਈ ਜ਼ਿਆਦਾ ਵੱਡੀ ਰਕਮ ਨਹੀਂ ਹੁੰਦੀ ਹੈ, ਲਿਹਾਜ਼ਾ ਸਮੇਂ ਰਹਿੰਦੇ ਸਾਡੀ ਦੀ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਬੱਚਾ ਪੈਰਾਂ ’ਤੇ ਖੜ੍ਹਾ ਹੋ ਸਕੇ।
ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਅੰਦਰ ਬੈਠਾ ਵਿਅਕਤੀ ਜਿਊਂਦਾ ਸੜਿਆ (ਵੀਡੀਓ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?