ਸਕੂਲ ਦੀ ਵੈਨ ਹੇਠਾਂ ਆਉਣ ਨਾਲ ਬੱਚੇ ਦੀ ਮੌਤ

Monday, Jan 08, 2018 - 05:47 PM (IST)

ਦੋਰਾਹਾ (ਵਿਨਾਇਕ) - ਹਲਕੇ ਦੇ ਸਤਨਾਮ ਨਗਰ ਮੁਹੱਲਾ 'ਚ ਸਕੂਲ ਤੋਂ ਘਰ ਵਾਪਸ ਆ ਰਹੇ 4 ਸਾਲ ਦੇ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਗੁਰੂ ਨਾਨਕ ਸੀ. ਸੈਂ. ਸਕੂਲ ਦਾ ਬੱਚਾ ਜਸਵੀਰ ਸਿੰੰਘ ਪੁੱਤਰ ਗੁਰਵਿੰਦਰ ਸਿੰਘ ਜਦੋਂ ਸਕੂਲ ਦੀ ਵੈਨ ਤੋਂ ਉਤਰਿਆਂ ਤਾਂ ਵੈਨ ਦੇ ਅੱਗੇ ਦੀ ਲੰਘ ਰਿਹਾ ਸੀ। ਵੈਨ ਵਾਲੇ ਨੇ ਬੱਚੇ ਨੂੰ ਵੇਖੇ ਬਿਨ੍ਹਾਂ ਸਕੂਲ ਵੈਨ ਚਲਾ ਦਿੱਤੀ, ਜਿਸ ਕਾਰਨ ਬੱਚਾ ਉਸਦੇ ਥੱਲੇ ਆ ਗਿਆ। ਇਸ ਮੌਕੇ ਬੱਚੇ ਦੀ ਮਾਂ ਅਤੇ ਦਾਦਾ ਨੇ ਬਹੁਤ ਰੌਲਾ ਪਾਇਆ ਪਰ ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ। ਖੂਨ ਨਾਲ ਲੱਥਪੱਥ ਹੋਏ ਬੱਚੇ ਨੂੰ ਉਸ ਦੀ ਮਾਂ ਗੋਦੀ 'ਚ ਚੁੱਕ ਕੇ ਹਸਪਤਾਲ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਮ੍ਰਿਤਕ ਬੱਚੇ ਦੇ ਦਾਦਾ ਜੀ ਨੇ ਦੱਸਿਆ ਕਿ ਕੁਝ ਦਿਨ ਬਾਅਦ ਉਹ ਉਸਦਾ ਜਨਮ ਦਿਨ ਮਨਾਉਣਾ ਚਾਹੁੰਦੇ ਸਨ। ਉਸ ਤੋਂ ਇਲਾਵਾ ਉਸਦੀਆਂ 2 ਵੱਡੀਆਂ ਭੈਣਾਂ ਹਨ। 

PunjabKesari

ਮੌਕੇ 'ਤੇ ਪਹੁੰਚੀ ਥਾਣਾ ਸਮਰਾਲਾ ਦੀ ਪੁਲਸ ਨੇ ਡਰਾਈਵਰ ਗੁਰਮੇਲ ਸਿੰਘ ਪੁੱਤਰ ਰੁਲਦਾ ਸਿੰਘ ਅਤੇ ਕਰਮ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ। ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਇਸ ਮੌਤ ਦਾ ਜ਼ਿੰਮੇਵਾਰ ਸਕੂਲ ਪ੍ਰਬੰਧ ਨੂੰ ਦੱਸਿਆ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਇਸੇ ਤਰ੍ਹਾਂ ਇਕ ਹੋਰ ਸਕੂਲ ਦੇ ਵਿਦਿਆਰਥੀ ਦੀ ਮੌਤ ਹੋ ਗਈ ਸੀ।

 


Related News