ਖੋਆ ਬਣਾ ਰਹੇ ਪਿਤਾ ਦੀਆਂ ਨਿਕਲ ਗਈਆਂ ਧਾਹਾਂ, ਗਰਮ ਦੁੱਧ ਵਾਲੀ ਕੜਾਹੀ ''ਚ ਡਿਗਿਆ 3 ਸਾਲਾ ਪੁੱਤ

Friday, Jan 07, 2022 - 09:41 AM (IST)

ਖੋਆ ਬਣਾ ਰਹੇ ਪਿਤਾ ਦੀਆਂ ਨਿਕਲ ਗਈਆਂ ਧਾਹਾਂ, ਗਰਮ ਦੁੱਧ ਵਾਲੀ ਕੜਾਹੀ ''ਚ ਡਿਗਿਆ 3 ਸਾਲਾ ਪੁੱਤ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਂਨ ਪੈਂਦੇ ਪਿੰਡ ਬੱਦੋਵਾਲ ਵਿਖੇ ਘਰ 'ਚ ਖੋਆ ਬਣਾ ਰਹੇ ਪਿਤਾ ਦੀਆਂ ਉਸ ਵੇਲੇ ਧਾਹਾਂ ਨਿਕਲ ਗਈਆਂ ਜਦੋਂ ਉਸ ਦਾ 3 ਸਾਲਾ ਪੁੱਤ ਅਚਾਨਕ ਗਰਮ ਦੁੱਧ ਵਾਲੀ ਕੜਾਹੀ 'ਚ ਡਿਗ ਗਿਆ ਅਤੇ ਉਸ ਦੀ ਮੌਤ ਹੋ ਗਈ।  ਏ. ਐੱਸ. ਆਈ. ਸਤਪਾਲ ਸਿੰਘ ਤੋਂ ਮਿਲੀ ਜਾਣਕਾਰੀ ਗੁਰਜੰਟ ਸਿੰਘ ਪੁੱਤਰ ਮਨਜੀਤ ਸਿੰਘ  ਆਪਣੇ ਘਰ ਅੰਦਰ 10-15 ਕਿੱਲੋ ਦੁੱਧ ਨਾਲ ਖੋਆ ਬਣਾ ਰਿਹਾ ਸੀ।

ਇਹ ਵੀ ਪੜ੍ਹੋ : ਸੁਰੱਖਿਆ 'ਚ ਕੁਤਾਹੀ ਮਾਮਲੇ ਬਾਰੇ ਅਸ਼ਵਨੀ ਸ਼ਰਮਾ ਦਾ ਬਿਆਨ, 'ਦਿੱਲੀ 'ਚ ਰਚੀ ਗਈ ਸਾਜ਼ਿਸ਼'

ਉਸ ਦੇ ਕੋਲ ਹੀ ਉਸ ਦਾ 3 ਸਾਲ ਦਾ ਪੁੱਤਰ ਫਰਜ਼ੰਦ ਕੁਲਤੇਜ ਸਿੰਘ ਖੇਡ ਰਿਹਾ ਸੀ। ਅਚਾਨਕ ਗੁਰਜੰਟ ਸਿੰਘ ਕਮਰੇ ਅੰਦਰੋਂ ਕੋਈ ਚੀਜ਼ ਚੁੱਕਣ ਗਿਆ ਤਾਂ ਇੰਨੇ 'ਚ ਹੀ ਦਰਦਨਾਕ ਭਾਣਾ ਵਾਪਰ ਗਿਆ। ਉਸ ਦਾ ਮਾਸੂਮ ਪੁੱਤਰ ਦੁੱਧ ਵਾਲੀ ਗਰਮ ਕੜਾਹੀ ’ਚ ਜਾ ਡਿੱਗਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਬਾਰੇ 'ਕੈਪਟਨ' ਦਾ ਵੱਡਾ ਖ਼ੁਲਾਸਾ, 'ਮੈਨੂੰ ਆਇਆ ਸੀ ਇਮਰਾਨ ਖਾਨ ਦਾ ਮੈਸਜ'

ਜਦੋਂ ਉਹ ਭੱਜ ਕੇ ਆਇਆ ਤਾਂ ਉਦੋਂ ਤੱਕ ਦੇਰ ਹੋ ਚੁੱਕੀ ਸੀ। ਇਸ ਵਾਪਰੀ ਮੰਦਭਾਗੀ ਘਟਨਾ ਨਾਲ ਬੱਦੋਵਾਲ ’ਚ ਮਾਤਮ ਛਾ ਗਿਆ। ਪੁੱਤ ਦੀ ਮੌਤ ਮਗਰੋਂ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News