ਮਾਂ ਦੀ ਮਮਤਾ ਨੂੰ ਦਾਗ਼ ਲਾ ਇਸ਼ਕ 'ਚ ਅੰਨ੍ਹੀ ਜਨਾਨੀ ਪ੍ਰੇਮੀ ਨਾਲ ਭੱਜੀ, ਦੁੱਧ ਚੁੰਘਦੇ ਪੁੱਤ ਦੀ ਹੋਈ ਮੌਤ

10/26/2020 11:48:37 AM

ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੇ ਪਿੰਡ ਆਰਿਫ ਕੇ ਵਿਖੇ ਉਸ ਸਮੇਂ ਮਾਂ ਦੀ ਮਮਤਾ ਨੂੰ ਦਾਗ਼ ਲੱਗ ਗਿਆ, ਜਦੋਂ ਇਸ਼ਕ 'ਚ ਅੰਨ੍ਹੀ ਇਕ ਜਨਾਨੀ ਦੁੱਧ ਚੁੰਘਦੇ ਡੇਢ ਸਾਲ ਦੇ ਪੁੱਤ ਨੂੰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ, ਜਿਸ ਪਿੱਛੋਂ ਮਾਂ ਦਾ ਦੁੱਧ ਨਾ ਮਿਲਣ ਕਾਰਨ ਬੱਚੇ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ 'ਚ ਰਾਜ ਕੌਰ ਪਤਨੀ ਅਜੀਤ ਸਿੰਘ ਵਾਸੀ ਪਿੰਡ ਆਰਿਫ ਕੇ ਨੇ ਦੱਸਿਆ ਕਿ ਉਸ ਦਾ ਪੁੱਤ ਸੋਨੂੰ, ਗੀਤਾ ਉਰਫ ਜੋਤੀ ਨਾਲ ਕਰੀਬ 8-9 ਸਾਲ ਤੋਂ ਵਿਆਹਿਆ ਹੋਇਆ ਹੈ, ਜਿਨ੍ਹਾਂ ਦੇ 2 ਬੱਚੇ ਹਨ ਮਨਕੀਰਤ ਸਿੰਘ (6) ਤੇ ਸੁਖਮਨ ਸਿੰਘ (ਕਰੀਬ ਡੇਢ ਸਾਲ) ਹਨ।

ਇਹ ਵੀ ਪੜ੍ਹੋ : ਧੀ ਦੀ ਲਾਲਸਾ ਨੇ ਬਣਾਇਆ ਅਪਰਾਧੀ, ਮਾਸੂਮ ਬੱਚੀ ਨੂੰ ਕੀਤਾ ਅਗਵਾ, ਪੁਲਸ ਨੇ ਇੰਝ ਖੋਲ੍ਹਿਆ ਭੇਤ

ਰਾਜ ਕੌਰ ਨੇ ਦੱਸਿਆ ਕਿ ਗੀਤਾ ਦੇ ਆਪਣੇ ਗੁਆਂਢੀ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਅਵਤਾਰ ਸਿੰਘ ਨਾਲ ਨਾਜਾਇਜ਼ ਸਬੰਧ ਹੋਣ ਕਰਕੇ ਘਰੋਂ ਭੱਜ ਗਈ ਸੀ ਤੇ ਉਸ ਨੇ ਬੱਚੇ ਛੋਟੇ ਹੋਣ ਕਰਕੇ ਪੰਚਾਇਤ ਰਾਹੀਂ ਮਿੰਨਤ-ਤਰਲੇ ਕਰਕੇ ਉਹ ਗੀਤਾ ਨੂੰ ਵਾਪਸ ਲੈ ਆਏ। ਰਾਜ ਕੌਰ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਗੀਤਾ ਦੁਬਾਰਾ ਹਰਪ੍ਰੀਤ ਸਿੰਘ ਨਾਲ ਭੱਜ ਗਈ ਤੇ ਉਸ ਦਾ ਛੋਟਾ ਪੋਤਰਾ ਸੁਖਮਨ ਸਿੰਘ ਮਾਂ ਦਾ ਦੁੱਧ ਪੀਂਦਾ ਸੀ ਤੇ ਮਾਂ-ਮਾਂ ਕਰਕੇ ਰੋਂਦਾ ਰਹਿੰਦਾ ਸੀ।

ਇਹ ਵੀ ਪੜ੍ਹੋ : 'ਸਿੱਧੂ' ਬਾਰੇ ਮੀਡੀਆ ਸਾਹਮਣੇ ਖੁੱਲ੍ਹ ਕੇ ਬੋਲੇ 'ਕੈਪਟਨ', ਪਿਘਲਣ ਲੱਗੀ ਰਿਸ਼ਤੇ 'ਤੇ ਜੰਮੀ ਬਰਫ਼

ਰਾਜ ਕੌਰ ਨੇ ਦੱਸਿਆ ਕਿ ਮਿਤੀ 24 ਅਕਤੂਬਰ, 2020 ਨੂੰ ਉਸ ਨੇ ਸੁਖਮਨ ਨੂੰ ਮੰਜੇ ਨਾਲ ਬੰਨ੍ਹੀ ਹੋਈ ਝੋਲੀ 'ਚ ਪਾ ਦਿੱਤਾ, ਜੋ ਚੁੱਪ ਕਰ ਗਿਆ, ਜਦ ਪੌਣੇ ਘੰਟੇ ਬਾਅਦ ਉਹ ਦੁੱਧ ਪਿਆਉਣ ਲਈ ਉਸ ਨੂੰ ਉਠਾਉਣ ਗਈ ਤਾਂ ਸੁਖਮਨ ਸਿੰਘ 'ਚ ਸਾਹ ਸੱਤ ਨਹੀਂ ਸਨ ਅਤੇ ਜਦ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਕੇਂਦਰ ਨੇ ਰੋਕੀਆਂ ਪੰਜਾਬ ਦੀਆਂ 'ਮਾਲ ਗੱਡੀਆਂ', ਕਿਸਾਨਾਂ ਵੱਲੋਂ ਸਖ਼ਤ ਨਿਖੇਧੀ

ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਗੀਤਾ ਉਰਫ ਜੋਤੀ ਪੁੱਤਰੀ ਮਹਿੰਦਰ ਸਿੰਘ ਵਾਸੀ ਮੰਡੀ ਲਾਧੂ ਕਾ, ਜ਼ਿਲ੍ਹਾ ਫਾਜ਼ਿਲਕਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।



 


Babita

Content Editor

Related News