ਟਰੈਕਟਰ ਦੇ ਰੀਪਰ ''ਚ ਬੁਰੀ ਤਰ੍ਹਾਂ ਫਸਿਆ ਬੱਚਾ, ਪਿਤਾ ਸਾਹਮਣੇ ਤੜਫਦੇ ਨੇ ਤੋੜਿਆ ਦਮ

Monday, Oct 12, 2020 - 08:35 AM (IST)

ਟਰੈਕਟਰ ਦੇ ਰੀਪਰ ''ਚ ਬੁਰੀ ਤਰ੍ਹਾਂ ਫਸਿਆ ਬੱਚਾ, ਪਿਤਾ ਸਾਹਮਣੇ ਤੜਫਦੇ ਨੇ ਤੋੜਿਆ ਦਮ

ਦੇਵੀਗੜ੍ਹ (ਨੌਗਾਵਾਂ) : ਦੇਵੀਗੜ੍ਹ ਨੇੜੇ ਪਿੰਡ ਈਸਰਹੇੜੀ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਇਕ 15 ਸਾਲਾ ਬੱਚੇ ਦੀ ਟਰੈਕਟਰ ਪਿੱਛੇ ਲੱਗੇ ਰੀਪਰ ’ਚ ਆਉਣ ਕਾਰਣ ਮੌਤ ਹੋ ਗਈ।

ਇਹ ਵੀ ਪੜ੍ਹੋ : ...ਤੇ ਬਿਹਾਰ 'ਚ ਇਸ ਲਈ ਕੱਟਿਆ ਗਿਆ 'ਸਿੱਧੂ' ਦਾ ਪੱਤਾ, ਨਵਾਂ ਪੰਗਾ ਲੈਣ ਦੇ ਮੁੜ 'ਚ ਨਹੀਂ ਸੀ ਪਾਰਟੀ

ਪਿੰਡ ਦੇ ਨੰਬਰਦਾਰ ਕਰਮਜੀਤ ਸਿੰਘ ਈਸਰਹੇੜੀ ਨੇ ਦੱਸਿਆ ਕਿ ਨਾਇਬ ਸਿੰਘ ਪੁੱਤਰ ਰਾਮ ਸਿੰਘ ਝੋਨੇ ਵਾਲੇ ਖੇਤ ’ਚ ਆਪਣੇ ਟਰੈਕਟਰ ਨਾਲ ਪਰਾਲੀ ਦੇ ਕਰਚਿਆਂ ਦੀ ਕਟਾਈ ਕਰ ਰਿਹਾ ਸੀ ਕਿ ਉਸ ਦਾ ਬੇਟਾ ਜਸ਼ਨਪ੍ਰੀਤ ਸਿੰਘ (150 ਟਰੈਕਟਰ ਦੇ ਮਗਰਾਟ ’ਤੇ ਬੈਠਾ ਸੀ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਪੈਟਰੋਲ ਪੰਪ ਸਾਹਮਣੇ ਮਚੇ ਅੱਗ ਦੇ ਭਾਂਬੜ, ਪਰਾਲੀ ਨਾਲ ਭਰੀ ਟਰਾਲੀ ਸੜ ਕੇ ਸੁਆਹ

ਅਚਾਨਕ ਬੱਚੇ ਦਾ ਪੈਰ ਤਿਲਕ ਗਿਆ, ਜਿਸ ਕਾਰਣ ਬੱਚਾ ਟਰੈਕਟਰ ਦੇ ਟਾਇਰ ਅੱਗੇ ਡਿੱਗ ਗਿਆ। ਉਸ ਦੇ ਪਿਤਾ ਨੇ ਟਰੈਕਟਰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਬੱਚਾ ਰੀਪਰ ’ਚ ਬੜੀ ਬੁਰੀ ਤਰ੍ਹਾਂ ਫਸ ਗਿਆ, ਜਿਸ ਕਾਰਨ ਪਿਤਾ ਦੇ ਸਾਹਮਣੇ ਮੌਕੇ 'ਤੇ ਹੀ ਉਸ ਨੇ ਦਮ ਤੋੜ ਦਿੱਤਾ।


 


author

Babita

Content Editor

Related News