ਲੁਧਿਆਣਾ 'ਚ Teacher ਭਗਵਾਨ ਬਣਿਆ ਹੈਵਾਨ, LKG ਦੇ ਬੱਚੇ ਨੂੰ ਸਕੂਲ 'ਚ ਦਿੱਤੀ ਰੂਹ ਕੰਬਾਊ ਸਜ਼ਾ
Thursday, Sep 21, 2023 - 04:05 PM (IST)
ਲੁਧਿਆਣਾ (ਵੈੱਬ ਡੈਸਕ, ਵਿੱਕੀ, ਰਾਮ) : ਇੱਥੇ ਮੁਸਲਿਮ ਕਾਲੋਨੀ ਸ਼ੇਰਪੁਰ 'ਚ ਸਥਿਤ ਇਕ ਨਿੱਜੀ ਸਕੂਲ 'ਚ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਸਾਹਮਣੇ ਆਈ ਹੈ। ਦੋਸ਼ ਹੈ ਕਿ ਸਕੂਲ ਦੇ ਅਧਿਆਪਕ ਭਗਵਾਨ ਨੇ ਆਪਣੇ ਵਿਦਿਆਰਥੀਆਂ ਦੇ ਹੱਥ 'ਚ ਡੰਡੇ ਫੜ੍ਹਾ ਕੇ ਇਕ ਬੱਚੇ ਦੇ ਪੈਰਾਂ 'ਤੇ ਮਾਰੇ। ਮੋਤੀ ਨਗਰ ਥਾਣੇ 'ਚ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਦੋਸ਼ੀ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਹੁਕਮ
ਜਾਣਕਾਰੀ ਮੁਤਾਬਕ ਅਧਿਆਪਕ ਭਗਵਾਨ ਅਤੇ ਉਸ ਦਾ ਪਿਤਾ ਰਾਮ ਇਕਾਬਲ ਉਕਤ ਸਕੂਲ ਨੂੰ ਚਲਾਉਂਦੇ ਹਨ। ਬੀਤੇ ਦਿਨ ਸਕੂਲ ਦੇ ਇਕ ਬੱਚੇ ਤੋਂ ਕੋਈ ਛੋਟੀ ਜਿਹੀ ਗਲਤੀ ਹੋ ਗਈ। ਇਸ ਤੋਂ ਬਾਅਦ ਅਧਿਆਪਕ ਭਗਵਾਨ ਨੇ ਹੱਦਾਂ ਪਾਰ ਕਰਦੇ ਹੋਏ ਬੱਚੇ ਨੂੰ ਥਰਡ ਡਿਗਰੀ ਟਾਰਚਰ ਕੀਤਾ। ਬੱਚਾ ਰੋ-ਰੋ ਮੁਆਫ਼ੀ ਮੰਗਦਾ ਰਿਹਾ ਪਰ ਅਧਿਆਪਕ ਨੂੰ ਉਸ 'ਤੇ ਭੋਰਾ ਵੀ ਤਰਸ ਨਹੀਂ ਆਇਆ। ਬੱਚਾ ਵਾਰ-ਵਾਰ ਕਹਿੰਦਾ ਰਿਹਾ ਕਿ ਸਰ ਜੀ ਮੁਆਫ਼ ਕਰ ਦਿਓ ਪਰ ਬੇਰਹਿਮੀ ਅਧਿਆਪਕ ਦਾ ਦਿਲ ਇਕ ਵਾਰ ਵੀ ਨਾ ਪਿਘਲਿਆ ਅਤੇ ਉਹ ਲਗਾਤਾਰ ਉਸ ਦੇ ਪੈਰਾਂ 'ਤੇ ਡੰਡੇ ਮਾਰਦਾ ਰਿਹਾ।
ਇਹ ਵੀ ਪੜ੍ਹੋ : CBSE ਨੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਇਹ ਸਕੀਮ, ਜਾਣੋ Apply ਕਰਨ ਲਈ ਕੀ ਹਨ ਸ਼ਰਤਾਂ
ਜਦੋਂ ਇਹ ਪੂਰਾ ਮਾਮਲਾ ਪੀੜਤ ਬੱਚੇ ਦੇ ਮਾਪਿਆਂ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਮਾਮਲੇ ਦੀ ਸ਼ਿਕਾਇਤ ਮੋਤੀ ਨਗਰ ਥਾਣੇ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਪੀੜਤ ਬੱਚੇ ਦਾ ਮੈਡੀਕਲ ਟੈਸਟ ਕਰਾਇਆ। ਫਿਲਹਾਲ ਦੋਸ਼ੀ ਅਧਿਆਪਕ ਫ਼ਰਾਰ ਦੱਸਿਆ ਜਾ ਰਿਹਾ ਹੈ ਪਰ ਪੁਲਸ ਨੇ ਉਸ ਦੇ ਪਿਤਾ ਰਾਮ ਇਕਬਾਲ ਨੂੰ ਹਿਰਾਸਤ 'ਚ ਲੈ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8