ਟੀਚਰ ਨੇ 3 ਸਾਲਾ ਬੱਚੇ ਦੀ ਕੀਤੀ ਕੁੱਟਮਾਰ, ਮਾਂ ਨੇ ਸੋਸ਼ਲ ਮੀਡੀਆ ''ਤੇ ਲਾਈ ਗੁਹਾਰ

Wednesday, Jul 31, 2019 - 01:23 PM (IST)

ਟੀਚਰ ਨੇ 3 ਸਾਲਾ ਬੱਚੇ ਦੀ ਕੀਤੀ ਕੁੱਟਮਾਰ, ਮਾਂ ਨੇ ਸੋਸ਼ਲ ਮੀਡੀਆ ''ਤੇ ਲਾਈ ਗੁਹਾਰ

ਜਲੰਧਰ (ਜ.ਬ.)— ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ 3 ਸਾਲਾ ਬੱਚੇ ਨੂੰ ਟੀਚਰ ਵੱਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਬੱਚੇ ਦੀ ਮਾਂ ਨੇ ਬਿਆਨ ਕਰਦੇ ਹੋਏ ਭਾਵੁਕ ਸ਼ਬਦਾਂ 'ਚ ਲਿਖਿਆ ਕਿ ਮੈਂ ਆਪਣੇ ਬੱਚੇ ਨੂੰ ਪਾਇਲਟ ਬਣਾਉਣਾ ਚਾਹੁੰਦੀ ਸੀ ਅਤੇ ਰੋਜ਼ ਸਕੂਲ ਜਾਣ ਤੋਂ ਪਹਿਲਾਂ ਉਸ ਨੂੰ ਮੋਟੀਵੇਟ ਕਰਦੀ ਸੀ ਪਰ ਜਦ ਤੋਂ ਅਧਿਆਪਕ ਨੇ ਬੱਚੇ ਦਾ ਇਹ ਹਾਲ ਕੀਤਾ ਹੈ ਉਹ ਮੈਨੂੰ ਕਹਿੰਦਾ ਹੈ ਕਿ ਮਾਂ ਮੈਂ ਪਾਇਲਟ ਨਹੀਂ। ਬੱਚੇ ਦੀ ਮਾਂ ਨੇ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਨਿਆਂ ਦੀ ਗੁਹਾਰ ਲਾਈ। ਜਾਣਕਾਰੀ ਅਨੁਸਾਰ ਸਕੂਲ ਪ੍ਰਬੰਧਨ ਸਾਹਮਣੇ ਜਦ ਮਾਮਲਾ ਲਿਆਂਦਾ ਗਿਆ ਤਾਂ ਸਕੂਲ ਪ੍ਰਬੰਧਨ ਨੇ ਤਰੁੰਤ ਕਾਰਵਾਈ ਕਰਦੇ ਹੋਏ ਟੀਚਰ ਨੂੰ ਅਗਲੀ ਕਾਰਵਾਈ ਤਕ ਸਸਪੈਂਡ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਟੀਚਰ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਬੱਚਾ ਕਲਾਸ ਰੂਮ 'ਚ ਸੌਂ ਰਿਹਾ ਸੀ, ਉਸ ਨੇ ਸਿਰਫ ਛੁੱਟੀ ਸਮੇਂ ਉਸ ਨੂੰ ਜਗਾਇਆ ਸੀ, ਉਸ ਨੂੰ ਮਾਰਿਆ ਨਹੀਂ ਜਦਕਿ ਦੂਜੇ ਪਾਸੇ ਬੱਚੇ ਦੀ ਮਾਂ ਨੇ ਦੋਸ਼ ਲਗਾਇਆ ਕਿ ਸਕੂਲ ਦੀ ਟੀਚਰ ਡਾਲੀ ਉੱਪਲ ਨੇ ਉਸ ਦੇ 3 ਸਾਲ ਦੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ ਕਿਉਂਕਿ ਉਸ ਨੇ ਟੀਚਰ ਦੇ ਕਹਿਣ 'ਤੇ ਬੋਤਲ ਨੂੰ ਫਰਸ਼ 'ਤੇ ਨਹੀਂ ਰੱਖਿਆ ਸੀ। ਸਕੂਲ ਪ੍ਰਬੰਧਨ ਨੇ ਮਾਂ ਨੂੰ ਨਿਆਂ ਦਾ ਭਰੋਸਾ ਦਿੱਤਾ ਹੈ।


author

shivani attri

Content Editor

Related News