ਮਿੱਡ-ਡੇ-ਮੀਲ ਲੈਣ ਤੋਂ ਬਾਅਦ ਬੱਚਿਆਂ ਨੂੰ ਧੋਣੇ ਪੈਂਦੇ ਨੇ ਭਾਂਡੇ!

Saturday, Dec 23, 2017 - 08:19 AM (IST)

ਨਾਭਾ (ਗੋਇਲ) - ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਮੁਢਲੀਆਂ ਸਹੂਲਤਾਂ ਦੇਣ ਦਾ ਸੱਚ ਉਦੋਂ ਫਿੱਕਾ ਪੈਂਦਾ ਨਜ਼ਰ ਆਇਆ ਜਦੋਂ ਨਾਭਾ ਦੇ ਇਕ ਸਰਕਾਰੀ ਸਕੂਲ ਵਿਚ ਮਿੱਡ-ਡੇ-ਮੀਲ ਲੈਣ ਤੋਂ ਬਾਅਦ ਬੱਚਿਆਂ ਨੂੰ ਖੁਦ ਹੀ ਭਾਂਡੇ ਧੋਣੇ ਪਏ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਭਾਂਡਿਆਂ ਵਿਚ ਬੱਚੇ ਮਿੱਡ-ਡੇ-ਮੀਲ ਲੈਂਦੇ ਹਨ, ਉਨ੍ਹਾਂ ਨੂੰ ਬੱਚਿਆਂ ਕੋਲੋਂ ਨਹੀਂ ਧੁਆਇਆ ਜਾ ਸਕਦਾ।  ਨਾਭਾ ਦੇ ਦੁਲੱਦੀ ਗੇਟ ਸਥਿਤ ਹਾਥੀਖਾਨੇ ਵੱਲ ਜਾਂਦੇ ਹੋਏ ਇਕ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਦੋਂ ਬੱਚਿਆਂ ਨੂੰ ਮਿੱਡ-ਡੇ-ਮੀਲ ਲੈਣ ਤੋਂ ਬਾਅਦ ਖੁਦ ਹੀ ਭਾਂਡੇ ਧੋਣੇ ਪਏ। ਇਸ ਸਬੰਧੀ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਿੱਡ-ਡੇ-ਮੀਲ ਲੈਣ ਤੋਂ ਬਾਅਦ ਬੱਚਿਆਂ ਵੱਲੋਂ ਵਰਤੇ ਗਏ ਭਾਂਡਿਆਂ ਨੂੰ ਆਮ ਤੌਰ 'ਤੇ ਕੁੱਕਾਂ ਵੱਲੋਂ ਹੀ ਧੋਤਾ ਜਾਂਦਾ ਹੈ। ਜਦੋਂ ਇਸ ਸਬੰਧੀ ਸਕੂਲ ਦੇ ਇਕ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਕਿਹਾ ਕਿ ਬੱਚੇ ਤਾਂ ਆਪਣੀ ਜੂਠ ਸਾਫ ਰਹੇ ਹਨ।


Related News