10 ਸਾਲ ਦੇ ਬੱਚੇ ਨਾਲ ਬਦਫੈਲੀ ਕਰਨ ਵਾਲਾ ਗ੍ਰਿਫ਼ਤਾਰ
Tuesday, Aug 29, 2023 - 05:25 PM (IST)

ਜ਼ੀਰਾ (ਗੁਰਮੇਲ, ਰਾਜੇਸ਼ ਢੰਡ) : ਕਥਿਤ ਰੂਪ ਵਿਚ 10 ਸਾਲ ਦੇ ਬੱਚੇ ਨਾਲ ਘਰ ਵਿਚ ਬਦਫੈਲੀ ਕਰਨ ਦੇ ਦੋਸ਼ ’ਚ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ’ਚ ਪੀੜਤ ਬੱਚੇ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਹ ਆਪਣੀ ਪਤਨੀ ਤੇ ਲੜਕੀ ਸਮੇਤ ਆਪਣੇ ਸਹੁਰੇ ਘਰ ਸਿੱਧਵਾਂ ਬੇਟ ਗਿਆ ਹੋਇਆ ਸੀ ਅਤੇ ਉਸਦਾ 10 ਸਾਲ ਦਾ ਲੜਕਾ ਘਰ ਵਿਚ ਇਕੱਲਾ ਸੀ।
ਮੁੱਦਈ ਅਨੁਸਾਰ ਜਦੋਂ ਉਹ ਵਾਪਸ ਆਇਆ ਤਾਂ ਉਸਦੇ ਲੜਕੇ ਨੇ ਦੱਸਿਆ ਕਿ ਉਸਦੇ ਚਚੇਰੇ ਭਰਾ ਯਾਦਵਿੰਦਰ ਸਿੰਘ ਉਰਫ ਜਸ਼ਨ ਨੇ ਉਨ੍ਹਾਂ ਦੇ ਘਰ ਦੇ ਕਮਰੇ ’ਚ ਲਿਜਾ ਕੇ ਉਸ ਨਾਲ ਬਦਫੈਲੀ ਕੀਤੀ। ਪੀੜਤ ਬੱਚੇ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਵੀ ਉਸਨੇ ਅਜਿਹਾ ਕੰਮ ਕੀਤਾ ਸੀ ਤੇ ਯਾਦਵਿੰਦਰ ਸਿੰਘ ਨੇ ਉਸਨੂੰ ਧਮਕੀ ਦਿੱਤੀ ਸੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਜਾਨੋਂ ਮਾਰ ਦੇਵੇਗਾ। ਪੁਲਸ ਵਲੋਂ ਮੁਲਜ਼ਮ ਖ਼ਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।