ਗੁਰੂ ਨਗਰੀ ਅੰਮ੍ਰਿਤਸਰ 'ਚ ਇਸ ਬੀਮਾਰੀ ਕਾਰਨ ਦਹਿਸ਼ਤ 'ਚ ਲੋਕ, ਤੁਸੀਂ ਵੀ ਜਾਣ ਲਓ ਲੱਛਣ
Monday, Jul 31, 2023 - 05:08 PM (IST)
ਅੰਮ੍ਰਿਤਸਰ (ਦਲਜੀਤ) : ਡੇਂਗੂ ਦੇ ਨਾਲ-ਨਾਲ ਹੁਣ ਚਿਕਨਗੁਨੀਆ ਵੀ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ। ਚਿਕਨਗੁਨੀਆ ਦੇ ਲੱਛਣ ਵਾਲੇ ਮਰੀਜ਼ ਬਹੁਤ ਤੇਜ਼ੀ ਨਾਲ ਸਾਹਮਣੇ ਆਉਣ ਲੱਗੇ ਹਨ, ਜ਼ਿਲ੍ਹੇ ਦੇ ਜ਼ਿਆਦਾਤਰ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਉਕਤ ਬੀਮਾਰੀ ਇੰਨੀ ਖ਼ਤਰਨਾਕ ਹੈ ਕਿ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਵੀ ਕਈ ਮਹੀਨੇ ਉਨ੍ਹਾਂ ਦੇ ਜੋੜਾਂ ’ਚ ਭਿਆਨਕ ਦਰਦ ਮੌਜੂਦ ਰਹਿੰਦਾ ਹੈ। ਸਿਹਤ ਵਿਭਾਗ ਦੁਆਰਾ 10 ਚਿਕਨਗੁਨੀਆ ਦੇ ਮਾਮਲੇ ਰਿਪੋਰਟ ਕੀਤੇ ਗਏ ਹਨ ਜਦਕਿ ਪ੍ਰਾਈਵੇਟ ਹਸਪਤਾਲਾਂ ਅਤੇ ਡਾਕਟਰਾਂ ਕੋਲ ਅਜਿਹੇ ਲੱਛਣ ਵਾਲੇ ਮਰੀਜ਼ਾਂ ਦਾ ਅੰਕੜਾ ਸੈਂਕੜਿਆਂ ’ਚ ਹੈ। ਬੀਮਾਰੀ ਨੂੰ ਲੈ ਕੇ ਲੋਕਾਂ ’ਚ ਭਾਰੀ ਦਹਿਸ਼ਤ ਹੈ ਅਤੇ ਪੇਂਡੂ ਖੇਤਰ ’ਚ ਉਹ ਨੀਮ ਹਕੀਮ ਦੇ ਸਹਾਰੇ ਉਕਤ ਲੱਛਣ ਦਾ ਇਲਾਜ ਕਰਵਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ: 2 ਪ੍ਰਵਾਸੀਆਂ ਵੱਲੋਂ ਨਾਬਾਲਗਾ ਨਾਲ ਜਬਰ-ਜ਼ਿਨਾਹ, ਕੁੜੀ ਦੇ ਹੱਥ ਬੰਨ੍ਹ ਹੋਏ ਫ਼ਰਾਰ
ਜਾਣਕਾਰੀ ਅਨੁਸਾਰ ਚਿਕਨਗੁਨੀਆ ਇਕ ਵਾਇਰਸ ਹੈ ਜੋ ਇਨਫੈਕਟਿਡ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਚਿਕਨਗੁਨੀਆ ਆਮ ਤੌਰ ’ਤੇ ਘਰ ਦੇ ਬਾਹਰ ਅਤੇ ਦਿਨ ਦੇ ਸਮੇਂ ਫੈਲਦਾ ਹੈ। ਖ਼ਾਸ ਕਰ ਕੇ, ਤੜਕੇ ਸਵੇਰੇ ਜਾਂ ਦੁਪਹਿਰ ਬਾਅਦ ਹਨ੍ਹੇਰਾ ਹੋਣ ਤੋਂ ਪਹਿਲਾਂ ਮੱਛਰ ਬਹੁਤ ਜ਼ਿਆਦਾ ਐਕਟਿਵ ਹੁੰਦੇ ਹਨ ਅਤੇ ਇਸ ਲਈ, ਇਸ ਸਮੇਂ ਚਿਕਨਗੁਨੀਆ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਸ ਵਾਇਰਲ ਇੰਫੈਕਸ਼ਨ ਦੀ ਪਛਾਣ ਤੇਜ਼ ਬੁਖਾਰ ਨਾਲ ਮਾਸਪੇਸ਼ੀਆਂ ਅਤੇ ਜੋੜਾਂ ’ਚ ਦਰਦ ਨਾਲ ਹੁੰਦੀ ਹੈ। ਇਸ ਦੇ ਇਲਾਵਾ ਸਿਰ ਦਰਦ, ਚੱਕਰ, ਥਕਾਵਟ ਅਤੇ ਰੈਸ਼ੇਜ ਵਰਗੀਆਂ ਸਮੱਸਿਆਵਾਂ ਵੀ ਇਸ ਦੇ ਹੋਰ ਲੱਛਣ ਹੋ ਸਕਦੇ ਹਨ।
ਇਹ ਵੀ ਪੜ੍ਹੋ : ਹੁਣ ਟ੍ਰੈਫਿਕ ਚਲਾਨ ਹੋਣ 'ਤੇ ਜੁਰਮਾਨਾ ਭਰਨ ਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ
ਆਮ ਤੌਰ ’ਤੇ ਮੱਛਰ ਕੱਟਣ ਦੇ 3-7 ਦਿਨਾਂ ਦੇ ਦਰਮਿਆਨ ਚਿਕਨਗੁਨੀਆ ਦੀ ਸ਼ੁਰੂਆਤ ਹੁੰਦੀ ਹੈ। ਉਂਝ ਤਾਂ ਹਰ ਸਮੱਸਿਆ ਖ਼ੁਦ ਹੀ ਠੀਕ ਹੋ ਜਾਂਦੀ ਹੈ ਪਰ ਬਜ਼ੁਰਗਾਂ ਅਤੇ ਕਿਸੇ ਹੋਰ ਤਰ੍ਹਾਂ ਦੀ ਬੀਮਾਰੀ ’ਚ ਪੀੜਤ ਲੋਕਾਂ ਲਈ ਇਹ ਇੰਫੈਕਸ਼ਨ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਚਿਕਨਗੁਨੀਆ ਦਾ ਕੋਈ ਇਲਾਜ ਜਾਂ ਵੈਕਸੀਨ ਨਹੀਂ ਹੈ। ਹਾਲਾਂਕਿ, ਇਸ ਸਮੱਸਿਆ ਦਾ ਇਲਾਜ, ਇਸ ਦੇ ਲੱਛਣਾਂ ਵਰਗੇ ਬੁਖਾਰ, ਦਰਦ ਅਤੇ ਸੋਜ ਤੋਂ ਆਰਾਮ ਦੁਆਉਣ ਦੇ ਆਧਾਰ ’ਤੇ ਹੁੰਦਾ ਹੈ। ਓਧਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਿਹਤ ਵਿਭਾਗ ਦੁਆਰਾ ਚਿਕਨਗੁਨੀਆ ਦੇ 10 ਕੇਸ ਰਿਪੋਰਟ ਕੀਤੇ ਗਏ ਹਨ ਜਦਕਿ ਇਸ ਬੀਮਾਰੀ ਦੇ ਲੱਛਣ ਵਾਲੇ ਸੈਂਕੜੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ ਅਤੇ ਪ੍ਰਾਈਵੇਟ ਡਾਕਟਰ ਤੋਂ ਦਵਾਈ ਲੈ ਰਹੇ ਹਨ। ਇਹ ਬੀਮਾਰੀ ਇੰਨੀ ਭਿਆਨਕ ਹੈ ਕਿ ਇਸ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਵੀ ਮਰੀਜ਼ਾਂ ਦੇ ਜੋੜਾਂ ’ਚ ਕਾਫ਼ੀ ਮਹੀਨਿਆਂ ਤੱਕ ਦਰਦ ਰਹਿੰਦਾ ਹੈ। ਬੀਮਾਰੀ ਦੇ ਖ਼ਤਰਨਾਕ ਨਤੀਜਿਆਂ ਨੂੰ ਦੇਖਦੇ ਹੋਏ ਲੋਕਾਂ ’ਚ ਭਾਰੀ ਦਹਿਸ਼ਤ ਹੈ। ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਹਸਪਤਾਲਾਂ ’ਚ ਇਸ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਧਰਮੀ ਫੌ਼ਜੀਆਂ ਤੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਕਿਸਾਨ-ਮਜ਼ਦੂਰਾਂ ਲਈ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ
ਚਿਕਨਗੁਨੀਆ ਦੇ ਲੱਛਣ
ਚਿਕਨਗੁਨੀਆ ਦੇ ਲੱਛਣ ਅਤੇ ਸੰਕੇਤ 10-12 ਦਿਨਾਂ ਤੱਕ ਰਹਿੰਦੇ ਹਨ, ਜੋ ਹੌਲੀ-ਹੌਲੀ ਖ਼ੁਦ ਠੀਕ ਹੋਣ ਲੱਗਦੇ ਹਨ। ਬੁਖਾਰ ਅਤੇ ਜੋੜਾਂ ’ਚ ਨਾ ਸਹਿਣਯੋਗ ਦਰਦ ਦੇ ਇਲਾਵਾ ਚਿਕਨਗੁਨੀਆ ’ਚ ਕੁਝ ਹੋਰ ਵੀ ਸਮੱਸਿਆਵਾਂ ਮਹਿਸੂਸ ਹੋ ਸਕਦੀਆਂ ਹਨ। ਚਿਕਨਗੁਨੀਆ ਦੇ ਪ੍ਰਮੁੱਖ ਲੱਛਣ ਸਿਰ ਦਰਦ, ਥਕਾਵਟ, ਚੱਕਰ ਆਉਣਾ, ਉਲਟੀ (ਇੰਫੈਕਸ਼ਨ ਦੇ 2 ਤੋਂ 22 ਦਿਨ ਦੇ ਅੰਦਰ) ਆਦਿ। ਅਕਸਰ ਚਿਕਨਗੁਨੀਆ ਦੇ ਲੱਛਣਾਂ ਨੂੰ ਲੋਕ ਮੱਛਰਾਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਹੋਰ ਬੀਮਾਰੀਆਂ ਜਿਵੇਂ ਮਲੇਰੀਆ ਅਤੇ ਡੇਂਗੂ ਦੇ ਲੱਛਣ ਮੰਨ ਲੈਂਦੇ ਹਨ ਪਰ ਇਨ੍ਹਾਂ ਦਾ ਪ੍ਰਭਾਵ ਸਰੀਰ ’ਤੇ ਵੱਖਰੇ ਤਰੀਕੇ ਨਾਲ ਹੁੰਦਾ ਹੈ। ਜਿਵੇਂ ਇਸ ਵਿਚ ਹੋਣ ਵਾਲੇ ਬੁਖਾਰ ਦੀ ਗੰਭੀਰਤਾ ਹੋਰ ਬੀਮਾਰੀਆਂ ਤੋਂ ਵੱਖ ਹੁੰਦਾ ਹੈ। ਇਸੇ ਤਰ੍ਹਾਂ ਡੇਂਗੂ ’ਚ ਕਈ ਵਾਰ ਮਰੀਜ਼ ਨੂੰ ਬਲੀਡਿੰਗ ਵਰਗੇ ਲੱਛਣ ਵੀ ਦਿਖਾਈ ਦਿੰਦੇ ਹਨ। ਜਦਕਿ, ਮਲੇਰੀਆ ’ਚ ਮਰੀਜ਼ਾਂ ’ਚ ਤੇਜ਼ ਬੁਖਾਰ ਹੁੰਦਾ ਹੈ ਜੋ, ਸ਼ਾਮ ਨੂੰ ਕਾਫ਼ੀ ਵਧ ਜਾਂਦਾ ਹੈ। ਜਿਸ ਦੇ ਬਾਅਦ ਵਾਰ-ਵਾਰ ਅਤੇ ਜਲਦੀ-ਜਲਦੀ ਠੰਡ ਅਤੇ ਪਸੀਨਾ ਆਉਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ ਤਾਂ ਓਹੀ ਦੂਜੇ ਪਾਸੇ ਚਿਕਨਗੁਨੀਆ ’ਚ ਮਰੀਜ਼ਾਂ ਨੂੰ ਤੇਜ਼ ਬੁਖਾਰ ਦੇ ਨਾਲ ਤੇਜ਼ ਦਰਦ (ਖਾਸ ਕਰ ਜੋੜਾਂ ’ਚ ਨਾ ਸਹਿਣਯੋਗ ਦਰਦ) ਮਹਿਸੂਸ ਹੁੰਦਾ ਹੈ।
ਇਹ ਵੀ ਪੜ੍ਹੋ : ਇਹ ਵੀ ਪੜ੍ਹੋ : 'ਆਪ' ਵਿਧਾਇਕਾਂ ਖ਼ਿਲਾਫ਼ ਸ਼ਿਕਾਇਤਾਂ ਮਿਲਣ ਮਗਰੋਂ ਮੀਟਿੰਗਾਂ ਸ਼ੁਰੂ, ਹਾਈਕਮਾਨ ਕੋਲ ਪੁੱਜੇਗੀ 'ਰਿਐਲਿਟੀ'
ਵਿਭਾਗ ਵਲੋਂ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਜ਼ਿਲ੍ਹਾ ਮਲੇਰੀਆ ਅਧਿਕਾਰੀ ਡਾ. ਹਰਜੋਤ ਕੌਰ ਨੇ ਦੱਸਿਆ ਕਿ ਚਿਕਨਗੁਨੀਆ ਦੇ ਜ਼ਿਲ੍ਹੇ ’ਚ ਅਜੇ ਤੱਕ 10 ਕੇਸ ਰਿਪੋਰਟ ਹੋਏ ਹਨ। ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ’ਚ ਇਸ ਬੀਮਾਰੀ ਦਾ ਮੁਫ਼ਤ ਇਲਾਜ ਅਤੇ ਟੈਸਟ ਕੀਤਾ ਜਾਂਦਾ ਹੈ। ਵਿਭਾਗ ਦੁਆਰਾ ਉਨ੍ਹਾਂ ਮਰੀਜ਼ਾਂ ਦੀ ਹੀ ਇਸ ਬੀਮਾਰੀ ਦੇ ਸਬੰਧ ’ਚ ਪੁਸ਼ਟੀ ਕੀਤੀ ਜਾਂਦੀ ਹੈ ਜਿਸ ਦਾ ਵਿਸ਼ੇਸ਼ ਟੈਸਟ ਕੀਤਾ ਜਾਂਦਾ ਹੈ। ਵਿਭਾਗ ਦੁਆਰਾ ਗਾਈਡਲਾਈਨ ਜਾਰੀ ਕਰ ਕੇ ਸਪੱਸ਼ਟ ਕੀਤਾ ਗਿਆ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਕਿ ਉਹ ਵਿਭਾਗ ਦੇ ਨਿਯਮਾਂ ਦੀ ਪਾਲਨਾ ਕਰਨ ਜੇਕਰ ਉਨ੍ਹਾਂ ਕੋਲ ਕੋਈ ਵੀ ਚਿਕਨਗੁਨੀਆ ਦਾ ਕੋਈ ਕੇਸ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਸਿਹਤ ਵਿਭਾਗ ਨੂੰ ਦਿਓ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਚਿਕਨਗੁਨੀਆ ਦਾ ਲੱਛਣ ਸਾਹਮਣੇ ਆਉਂਦਾ ਹੈ ਤਾਂ ਉਹ ਆ ਕੇ ਸਰਕਾਰੀ ਹਸਪਤਾਲ ’ਚ ਆਪਣਾ ਮੁਫਤ ਟੈਸਟ ਕਰਵਾਉਣ।\
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8