ਚੀਫ ਸਕੱਤਰ ਵਿਵਾਦ ''ਤੇ ਭਾਜਪਾ ਦਾ ਕੈਪਟਨ ''ਤੇ ਹਮਲਾ

05/14/2020 12:43:30 PM

ਚੰਡੀਗੜ੍ਹ (ਸ਼ਰਮਾ) : ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁਘ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਵਾਦਾਂ ਨਾਲ ਭਰੀ ਹੋਈ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੇ 600 ਕਰੋੜ ਰੁਪਏ ਦੇ ਘਾਟੇ ਦਾ ਆਪਣੀ ਹੀ ਸਰਕਾਰ ਦੇ ਮੁੱਖ ਸਕੱਤਰ 'ਤੇ ਇਲਜ਼ਾਮ ਲਾਇਆ ਹੈ ਅਤੇ ਉਹ ਜਾਂਚ ਦੀ ਮੰਗ ਵੀ ਕਰ ਰਹੇ ਹਨ ਪਰ ਮੁੱਖ ਮੰਤਰੀ ਚੁੱਪ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਲਗਾਏ ਗਏ 600 ਕਰੋੜ ਦੇ ਨੁਕਸਾਨ ਦੇ ਦੋਸ਼ ਦੀ ਤੁਰੰਤ ਸੀ. ਬੀ. ਆਈ. ਵਲੋਂ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਨਤਾ ਸੱਚਾਈ ਜਾਣ ਸਕੇ। ਉਨ੍ਹਾਂ ਕਿਹਾ ਕਿ ਜੇ ਮੁੱਖ ਸੈਕਟਰੀ ਗਲਤ ਹੈ ਤਾਂ ਉਸ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ : ਕਾਂਗਰਸ 'ਚ ਵਧਿਆ ਕਲੇਸ਼, ਮੰਤਰੀ ਨੇ ਮੰਤਰੀ ਨੂੰ ਹੀ ਦਿੱਤੀ ਪਰਚੇ ਦੀ ਧਮਕੀ!

ਚੁਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਖਣ ਕਿ ਦੇਸ਼ ਦੇ ਬਾਕੀ ਸੂਬੇ ਕਿਸ ਤਰ੍ਹਾਂ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਹਨ ਅਤੇ ਪੰਜਾਬ ਕਿਵੇਂ ਲੜ ਰਿਹਾ ਹੈ। ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਸਾਰਾ ਸਿਸਟਮ ਰਿਮੋਟ 'ਤੇ ਹੈ ਅਤੇ ਮੁੱਖ ਮੰਤਰੀ ਆਪਣੇ ਅਲੀਸ਼ਾਨ ਫਾਰਮ ਹਾਊਸ 'ਚ ਹਨ, ਸਰਕਾਰੀ ਰਿਹਾਇਸ਼ ਜਾਂ ਸਰਕਾਰੀ ਦਫ਼ਤਰ 'ਚ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਜਿਹੀ ਪਹਿਲੀ ਸਰਕਾਰ ਆਈ ਹੈ, ਜਿਥੇ ਅਫਸਰਸ਼ਾਹੀ ਅਤੇ ਸੰਵਿਧਾਨਕ ਕੈਬਨਿਟ ਦੋਵੇਂ ਇਕ-ਦੂਜੇ 'ਤੇ ਭ੍ਰਿਸ਼ਟਾਚਾਰ ਦੇ ਸਾਧਨਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾ ਰਹੇ ਹਨ।

ਇਹ ਵੀ ਪੜ੍ਹੋ : ਚੀਫ ਸੈਕਟਰੀ ਵਿਵਾਦ ਭਖਿਆ, ਬਾਜਵਾ-ਵੜਿੰਗ ਤੇ ਰੰਧਾਵਾ ਨੇ ਕੈਪਟਨ ਤੋਂ ਮੰਗੀ ਜਾਂਚ​​​​​​​


Gurminder Singh

Content Editor

Related News