ਕੈਪਟਨ ਨੇ ਕੀਤੀ ਸੁਰੇਸ਼ ਕੁਮਾਰ ਨਾਲ ਗੱਲ, ਅਸਤੀਫੇ ''ਤੇ ਅਜੇ ਵੀ ਦੁਚਿੱਤੀ

07/23/2020 8:28:07 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦਾ ਅਸਤੀਫਾ ਬੁੱਧਵਾਰ ਨੂੰ ਦਿਨ ਭਰ ਚਰਚਾ 'ਚ ਰਿਹਾ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਸੁਰੇਸ਼ ਕੁਮਾਰ ਨਾਲ ਗੱਲ ਕੀਤੀ। ਹਾਲਾਂਕਿ ਸੁਰੇਸ਼ ਕੁਮਾਰ ਦੁਬਾਰਾ ਕੰਮਕਾਜ ਸੰਭਾਲਣਗੇ, ਇਸ ’ਤੇ ਦੇਰ ਰਾਤ ਤੱਕ ਤਸਵੀਰ ਸਾਫ਼ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੇਸ਼ ਕੁਮਾਰ ਹਾਲੇ ਵੀ ਪ੍ਰਬੰਧਕੀ ਕਾਰਜ ਪ੍ਰਣਾਲੀ ਨੂੰ ਲੈ ਕੇ ਦੁਚਿੱਤੀ 'ਚ ਹਨ। ਖਾਸ ਤੌਰ ’ਤੇ ਸਰਕਾਰੀ ਫਾਈਲਾਂ ਦੀ ਆਵਾਜਾਈ ਨੂੰ ਲੈ ਕੇ ਸੁਰੇਸ਼ ਕੁਮਾਰ ਪੂਰੀ ਸਥਿਤੀ ਸਾਫ਼ ਕਰਨਾ ਚਾਹੁੰਦੇ ਹਨ। ਇਹ ਗੱਲ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵੀ ਦੱਸ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ
ਸੂਤਰਾਂ ਮੁਤਾਬਕ ਸੁਰੇਸ਼ ਕੁਮਾਰ ਸਰਕਾਰ ਦੀ ਇਸ ਗੱਲ ਨੂੰ ਲੈ ਕੇ ਭਰੋਸਾ ਲੈਣਾ ਚਾਹੁੰਦੇ ਹਨ ਕਿ ਕਾਂਗਰਸ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹ ਸਿਲਸਿਲਾ ਬਰਕਰਾਰ ਰਹੇ। ਖਾਸ ਤੌਰ ’ਤੇ ਸਰਕਾਰੀ ਫਾਈਲਾਂ ਦਾ ਸਿਸਟਮ ਪਹਿਲਾਂ ਵਰਗਾ ਹੋਵੇ। ਸੁਰੇਸ਼ ਕੁਮਾਰ ਦੇ ਅਸਤੀਫੇ ਦੌਰਾਨ ਵੀ ਇਹੀ ਗੱਲ ਸਭ ਤੋਂ ਜਿਆਦਾ ਚਰਚਾ 'ਚ ਸੀ ਕਿ ਪਿਛਲੇ ਦਿਨੀਂ ਸਰਕਾਰ ਦੇ ਪੱਧਰ ’ਤੇ ਕੀਤੇ ਗਏ ਵੱਡੇ ਪ੍ਰਬੰਧਕੀ ਫੇਰਬਦਲ ਤੋਂ ਬਾਅਦ ਸਰਕਾਰੀ ਫਾਈਲਾਂ ਉਨ੍ਹਾਂ ਦੇ ਤੱਕ ਨਹੀਂ ਪਹੁੰਚ ਰਹੀਆਂ ਸਨ। ਪ੍ਰਬੰਧਕੀ ਫੇਰਬਦਲ ਦੇ ਚੱਲਦੇ ਸਰਕਾਰ ਦੇ ਪੱਧਰ ’ਤੇ ਨੌਕਰਸ਼ਾਹੀ 'ਚ ਸ਼ਕਤੀ ਪ੍ਰਦਰਸ਼ਨ ਦੀ ਖੇਡ ਚਾਲੂ ਹੋ ਗਈ ਸੀ।

ਇਹ ਵੀ ਪੜ੍ਹੋ : ਹੁਣ GMCH-32 'ਚ ਵੀ ਹੋ ਸਕੇਗੀ 'ਓਪਨ ਹਾਰਟ ਸਰਜਰੀ', ਮਸ਼ੀਨ ਇੰਸਟਾਲ

ਉਸ ’ਤੇ ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਜਿਸ ਤਰ੍ਹਾਂ ਨਾਲ ਹਟਾਇਆ ਗਿਆ, ਉਹ ਵੀ ਸੁਰੇਸ਼ ਕੁਮਾਰ ਨੂੰ ਰਾਸ ਨਹੀਂ ਆਇਆ। ਇਸ ਲਈ ਹੁਣ ਸੁਰੇਸ਼ ਕੁਮਾਰ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਹੋਣਾ ਚਾਹੁੰਦੇ ਹਨ ਕਿ ਕਿਸੇ ਵੀ ਪੱਧਰ ’ਤੇ ਉਨ੍ਹਾਂ ਦਾ ਅਕਸ ਧੁੰਦਲਾ ਨਾ ਹੋਵੇ। ਸਿੱਧੇ ਤੌਰ ’ਤੇ ਕਿਹਾ ਜਾਵੇ ਤਾਂ ਸੁਰੇਸ਼ ਕੁਮਾਰ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹੋਣਾ ਚਾਹੁੰਦੇ ਹਨ ਕਿ ਜੋ ਕੁਝ ਪਿਛਲੇ ਕੁੱਝ ਸਮੇਂ ਦੌਰਾਨ ਇਕ ਸੀਨੀਅਰ ਅਧਿਕਾਰੀ ਦੇ ਅਕਸ ਨਾਲ ਹੋਇਆ, ਉਹ ਉਨ੍ਹਾਂ ਨਾਲ ਨਾ ਹੋਵੇ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਸੁਰੇਸ਼ ਕੁਮਾਰ ਕਿਸੇ ਵੀ ਧੜੇ ਦਾ ਮੋਹਰਾ ਨਹੀਂ ਬਣਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ : 16 ਸਾਲ ਪਹਿਲਾਂ ਵਿਆਹੇ ਜੋੜੇ ਦੀ ਆਪਸ 'ਚ ਨਾ ਨਿਭੀ, ਲੜਾਈ ਇਸ ਹੱਦ ਤੱਕ ਪੁੱਜੀ ਕਿ...

ਨਾਲ ਹੀ ਉਹ ਇਹ ਵੀ ਯਕੀਨੀ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਜੋ ਅੰਦਰਖਾਤੇ ਵਿਰੋਧ ਦੀ ਚੰਗਿਆੜੀ ਬਲਦੀ ਰਹਿੰਦੀ ਹੈ, ਉਹ ਜਨਤਕ ਤੌਰ ’ਤੇ ਮੁੱਦਾ ਨਾ ਬਣੇ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਸੁਰੇਸ਼ ਕੁਮਾਰ ਥੋੜ੍ਹੇ ਨਰਮ ਤਾਂ ਹੋਏ ਹਨ ਪਰ ਆਧਿਕਾਰਿਕ ਤੌਰ ’ਤੇ ਉਨ੍ਹਾਂ ਨੇ ਹਾਲੇ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਦੇ ਅਸਤੀਫੇ ’ਤੇ ਹਾਲੇ ਵੀ ਦੁਚਿੱਤੀ ਬਣੀ ਹੋਈ ਹੈ।



 


Babita

Content Editor

Related News