'ਆਪ' ਇਸ ਵਾਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਕੇ ਪੰਜਾਬ ’ਚ ਲੜੇਗੀ ਚੋਣਾਂ : ਬਲਜਿੰਦਰ ਕੌਰ

Friday, Oct 29, 2021 - 12:29 PM (IST)

'ਆਪ' ਇਸ ਵਾਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਕੇ ਪੰਜਾਬ ’ਚ ਲੜੇਗੀ ਚੋਣਾਂ : ਬਲਜਿੰਦਰ ਕੌਰ

ਬਠਿੰਡਾ (ਕੁਨਾਲ ਬਾਂਸਲ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਠਿੰਡਾ ਪਹੁੰਚ ਰਹੇ ਹਨ। ਇਕ ਨਿੱਜੀ ਪੈਲੇਸ ’ਚ ਮੁੱਖ ਮੰਤਰੀ ਵਪਾਰੀਆਂ ਨਾਲ ਮੁਲਾਕਾਤ ਕਰਕੇ ਮੀਟਿੰਗ ਕਰਨਗੇ। ਜਿਸ ਦੇ ਬਾਅਦ ਕੇਜਰੀਵਾਲ ਆਪਣੀ ਟੀਮ ਵਲੋਂ ਹੀ ਲੋਕਾਂ ਨੂੰ ਸੰਬੋਧਿਤ ਕਰਨਗੇ। ਆਮ ਆਦਮੀ ਪਾਰਟੀ ਦੇ ਤਕਰੀਬਨ ਸਾਰੇ ਵਿਧਾਇਕ ਬਠਿੰਡਾ ਪਹੁੰਚ ਚੁੱਕੇ ਹਨ।

ਇਹ ਵੀ ਪੜ੍ਹੋ ਸੁਨਾਰੀਆ ਜੇਲ੍ਹ ’ਚੋਂ ਡੇਰਾ ਸਿਰਸਾ ਮੁਖੀ ਦਾ ਫ਼ਰੀਦਕੋਟ ਤੱਕ ਦਾ ਸਫ਼ਰ ਸਿਟ ਲਈ ਵੱਡੀ ਚੁਣੌਤੀ

ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ‘ਆਪ’ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਬਿਜਲੀ ਮੁਆਫ਼ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਖ਼ਰਾਬ ਹੋਈ ਕਪਾਹ ਦੀ ਫ਼ਸਲ ਨੂੰ ਲੈ ਕੇ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸੱਤਾਧਾਰੀ ਪਾਰਟੀ ਕਾਂਗਰਸ ਵਲੋਂ ਹੀ ਹੁਣ ਤੱਕ ਆਪਣੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਕੀਤਾ ਗਿਆ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਕੇ ਹੀ ਪੰਜਾਬ ’ਚ ਚੋਣ ਲੜੇਗੀ। 

ਇਹ ਵੀ ਪੜ੍ਹੋ :  ਖੁਲਾਸਾ: ਪੰਜਾਬ ਦੇ ਇਨ੍ਹਾਂ ਤਿੰਨ ਮੁੱਖ ਮੰਤਰੀਆਂ ਨੇ ਇਸ਼ਤਿਹਾਰਾਂ ’ਤੇ ਖਰਚ ਦਿੱਤੇ 240 ਕਰੋੜ ਰੁਪਏ


author

Shyna

Content Editor

Related News