ਮੁੱਖ ਮੰਤਰੀ ਚੰਨੀ ਨੂੰ ਫ਼ਿਰ ਆਇਆ ਹਾਈਕਮਾਨ ਦਾ ਸੱਦਾ, ਮੁੜ ਜਾਣਗੇ ਦਿੱਲੀ
Friday, Sep 24, 2021 - 04:05 PM (IST)
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਤੜਕਸਾਰ ਤੋਂ ਦਿੱਲੀ ਤੋਂ ਵਾਪਸ ਪਰਤੇ ਸਨ ਕਿ ਉਨ੍ਹਾਂ ਨੂੰ ਫ਼ਿਰ ਹਾਈਕਮਾਨ ਦਾ ਸੱਦਾ ਆਇਆ ਹੈ।ਅੱਜ ਸ਼ਾਮ ਸਾਢੇ ਚਾਰ ਵਜੇ ਮੁੱਖ ਮੰਤਰੀ ਚੰਨੀ ਦਿੱਲੀ ਲਈ ਰਵਾਨਾ ਹੋਣਗੇ। ਇਸ ਦੌਰਾਨ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਦਿੱਲੀ ਵਾਰ-ਵਾਰ ਗੇੜਾ ਲਗਾਉਂਦੇ ਰਹਿਣਗੇ ਤਾਂ ਕੈਬਿਨਟ ਦਾ ਵਿਸਥਾਰ ਕਦੋਂ ਹੋਵੇਗਾ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੇਕਰ ਕੈਬਨਿਟ ਦਾ ਵਿਸਥਾਰ ਹੋਣ ’ਚ ਦੇਰੀ ਹੋ ਰਹੀ ਹੈ, ਚੋਣਾਂ ਨੇੜੇ ਆ ਰਹੀਆਂ ਹਨ ਤਾਂ ਫ਼ਿਰ ਪੰਜਾਬ ਦੇ ਮਸਲੇ ਕਦੋਂ ਹੱਲ ਹੋਣਗੇ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਇਨ੍ਹਾਂ ਵੱਡੇ ਫ਼ੈਸਲਿਆਂ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦਿੱਲੀ ਤੋਂ ਲੈਣੀ ਹੋਵੇਗੀ ਮਨਜ਼ੂਰੀ
ਦੱਸ ਦੇਈਏ ਕਿ ਮੁੱਖ ਮੰਤਰੀ ਦੀ 4 ਦਿਨਾਂ ਦਿੱਲੀ ਦੀ ਇਹ ਤੀਜੀ ਫੇਰੀ ਹੈ।ਪਹਿਲੀ ਫੇਰੀ ਮੰਗਲਵਾਰ,ਦੂਜੀ ਫੇਰੀ ਵੀਰਵਾਰ ਅਤੇ ਤੀਜੀ ਫੇਰੀ ਤੋਂ ਅੱਜ ਮੁੱਖ ਮੰਤਰੀ ਤੜਕਸਾਰ ਪਰਤੇ ਹੀ ਸਨ ਕਿ ਹੁਣ ਫਿਰ ਹਾਈਕਮਾਨ ਵਲੋਂ ਮੁੱਖ ਮੰਤਰੀ ਨੂੰ ਦਿੱਲੀ ਬੁਲਾਇਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਹਾਈਕਮਾਨ ਨੇ ਦਿੱਲੀ ਬੁਲਾਇਆ ਹੈ।
ਇਹ ਵੀ ਪੜ੍ਹੋ : ਬਾਦਲ ਪਰਿਵਾਰ ਦੇ ਟਾਕਰੇ ਲਈ ਰਾਜਾ ਵੜਿੰਗ ਨੂੰ ਮੰਤਰੀ ਮੰਡਲ ’ਚ ਥਾਂ ਮਿਲਣੀ ਯਕੀਨੀ!