ਅੱਜ ਜਲੰਧਰ 'ਚ 'ਖੇਡਾਂ ਵਤਨ ਪੰਜਾਬ ਦੀਆਂ' ਦਾ CM ਮਾਨ ਕਰਨਗੇ ਉਦਘਾਟਨ, ਇਹ ਰਸਤੇ ਰਹਿਣਗੇ ਬੰਦ

Monday, Aug 29, 2022 - 12:18 PM (IST)

ਜਲੰਧਰ (ਸੁਧੀਰ)- 29 ਅਗਸਤ ਨੂੰ ਯਾਨੀ ਕਿ ਅੱਜ ਤੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਸ਼ੁਰੂ ਹੋਣ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਦੇ ਮੱਦੇਨਜ਼ਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸੇ ਲੜੀ ਤਹਿਤ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੀ ਮੌਜੂਦ ਸਨ। ਖੇਡਾਂ ਦਾ ਸ਼ੁੱਭ ਆਰੰਭ ਸ਼ਾਮ 4 ਵਜੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਹ ਖੇਡਾਂ 21 ਅਕਤੂਬਰ ਤੱਕ ਚੱਲਣਗੀਆਂ। ਇਸ ਦੌਰਾਨ ਸਟੇਡੀਅਮ 'ਚ ਮਸ਼ਾਲ ਯਾਤਰਾ ਕੱਢੀ ਜਾਵੇਗੀ। ਇਸ ਦੇ ਲਈ ਓਲੰਪਿਕ ਅਤੇ ਕਾਮਵੈਲਥ ਖੇਡਾਂ 'ਚ ਮੈਡਲ ਜਿੱਤ ਚੁਕੇ 13 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। 

PunjabKesari

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੀ ਪੰਜਾਬ ਸਪੋਰਟਸ ਸਕੂਲ ਦੀ ਟੀਮ ਵੱਲੋਂ ਵਾਲੀਵਾਲ ਖੇਡਦੇ ਨਜ਼ਰ ਆਉਣਗੇ। ਮੁੱਖ ਮੰਤਰੀ ਭਗਵੰਤ ਮਾਨ ਆਪਣੀ ਟੀਮ ’ਚ 6ਵੇਂ ਨੰਬਰ ਦੇ ਖਿਡਾਰੀ ਹੋਣਗੇ ਅਤੇ ਪੂਰਾ ਮੈਚ ਖੇਡਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੂੰ ਤੁਸੀਂ ਕਾਮੇਡੀਅਨ ਅਤੇ ਫਿਲਮੀ ਕਲਾਕਾਰ ਦੇ ਰੂਪ ’ਚ ਹੀ ਵੇਖਿਆ ਹੋਵੇਗਾ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ’ਚ ਵਾਲੀਵਾਲ ਮੈਚ ਖੇਡਦੇ ਨਜ਼ਰ ਆਉਣਗੇ ਅਤੇ ਲੋਕਾਂ ਦੇ ਦਿਲਾਂ ’ਤੇ ਰਾਜ ਕਰਨਗੇ। 

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਉਨ੍ਹਾਂ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨੂੰ ਫੀਲਡ ’ਚ ਰਹਿਣ ਅਤੇ ਸ਼ਹਿਰ ’ਚ ਨਾਕਾਬੰਦੀ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਆਲੇ-ਦੁਆਲੇ ਅਤੇ ਕੁਝ ਹੋਰ ਹਿੱਸਿਆਂ ’ਚ ਸਾਦੇ ਕੱਪੜਿਆਂ ਵਿਚ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀ. ਸੀ. ਆਰ. ਦਸਤੇ ਨੂੰ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: CM ਮਾਨ ਦੀ ਜਲੰਧਰ ਫੇਰੀ ਤੋਂ ਪਹਿਲਾਂ BMC ਚੌਂਕ ’ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਅਲਰਟ ’ਤੇ ਪੁਲਸ

PunjabKesari

ਦੁਪਹਿਰ 12 ਤੋਂ ਰਾਤ 10 ਵਜੇ ਤੱਕ ਇਹ ਰਸਤੇ ਹੋਣਗੇ ਬੰਦ
ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ਜਾ ਰਹੀਆਂ ਖੇਡਾਂ ਦੌਰਾਨ ਮੁੱਖ ਮੰਤਰੀ ਦੀ ਆਮਦ ਕਾਰਨ ਦੁਪਹਿਰ 12 ਤੋਂ ਰਾਤ 10 ਵਜੇ ਤੱਕ ਆਮ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ ਅਤੇ ਸਮਰਾ ਚੌਂਕ ਤੋਂ ਚੁਨਮੁਨ ਚੌਂਕ, ਸਿਟੀ ਹਸਪਤਾਲ ਤੋਂ ਮਿਲਕ ਬਾਰ ਚੌਂਕ, ਟੀ-ਪੁਆਇੰਟ ਏ. ਪੀ. ਜੇ. ਕਾਲਜ ਤੋਂ ਨਿਊ ਜਵਾਹਰ ਨਗਰ ਮਾਰਕੀਟ, ਮਸੰਦ ਚੌਂਕ ਤੋਂ ਮਿਲਕ ਬਾਰ ਚੌਂਕ, ਗੀਤਾ ਮੰਦਿਰ ਟਰੈਫਿਕ ਸਿਗਨਲ ਤੋਂ ਸਿਟੀ ਹਸਪਤਾਲ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਰਹਿਣਗੇ।

PunjabKesari

ਇਹ ਵੀ ਪੜ੍ਹੋ: ਭੋਗਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News