ਡੇਰਾ ਬਾਬਾ ਨਾਨਕ ਪਹੁੰਚੇ CM ਮਾਨ, ਵਿਰੋਧੀਆਂ ਦੇ ਵਿੰਨ੍ਹੇ ਨਿਸ਼ਾਨੇ

Sunday, Nov 03, 2024 - 06:29 PM (IST)

ਡੇਰਾ ਬਾਬਾ ਨਾਨਕ ਪਹੁੰਚੇ CM ਮਾਨ, ਵਿਰੋਧੀਆਂ ਦੇ ਵਿੰਨ੍ਹੇ ਨਿਸ਼ਾਨੇ

ਡੇਰਾ ਬਾਬਾ ਨਾਨਕ- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਕਲਾਨੌਰ 'ਚ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ । ਇਸ ਮੌਕੇ ਭਗਵੰਤ ਮਾਨ ਨੇ ਕਿਹਾ ਅਜੇ ਤਾਂ 75 ਸਾਲ ਪੁਰਾਣੀ ਗੰਢਾਂ ਖੋਲ੍ਹ ਰਹੇ ਹਾਂ ਜਿਸ 'ਚ ਸਭ ਤੋਂ ਪਹਿਲਾਂ ਵਿਧਾਇਕਾਂ ਦੀ ਪੈਨਸ਼ਨ ਵਾਲੀ ਗੰਢ ਖੋਲ੍ਹੀ ਹੈ। ਉਨ੍ਹਾਂ ਕਿਹਾ ਕਈ ਵਿਧਾਇਕ 4,5 ਵਾਰ ਜਿੱਤੇ ਦੀਆਂ ਪੈਨਸ਼ਨਾਂ ਲੈ ਰਹੇ ਸਨ, ਜਿਸ ਨੂੰ ਬੰਦ ਕਰ ਕੇ ਇਕ ਪੈਨਸ਼ਨ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਿਧਾਇਕਾਂ ਨੂੰ ਤਾਂ ਹਾਰਨ 'ਚ ਹੀ ਫਾਇਦਾ ਸੀ ਕਿਉਂਕਿ ਉਨ੍ਹਾਂ ਨੂੰ ਹਾਰ ਕੇ ਵੀ ਪੈਨਸ਼ਨ ਮਿਲਦੀ ਸੀ।

ਇਹ ਵੀ ਪੜ੍ਹੋ-  ਹਰੀਕੇ ਪੱਤਣ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਮੁੰਡੇ ਨਾਲ ਦਰਿੰਦਗੀ, ਮਾਮਲਾ ਕਰੇਗਾ ਹੈਰਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਾਰਜਕਾਰ ਦੌਰਾਨ  ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਈ ਗਰੰਟੀਆਂ ਤਾਂ ਦਿੱਤੀਆਂ ਵੀ ਨਹੀਂ ਸੀ ਉਹ ਵੀ ਪੂਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਫ਼ਤ ਬਿਜਲੀ ਵਾਲੀ ਗਰੰਟੀ ਵੀ ਪੂਰੀ ਕੀਤੀ ਹੈ ਅਤੇ ਅੱਜ ਪੂਰੇ ਪੰਜਾਬ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 45 ਹਜ਼ਾਰ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਦੇ 16 ਟੋਲ ਪਲਾਜ਼ੇ ਬੰਦ ਕਰਵਾਏ ਗਏ ਹਨ। ਇਸ ਦੌਰਾਨ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਬਾਰੇ ਕਿਹਾ ਕਿ ਇਹ ਟੋਲ ਪ੍ਰਤਾਪ ਬਾਜਵਾ ਨੇ ਲਗਵਾਏ ਸੀ। ਹੁਣ ਤੱਕ ਉਹ 16 ਟੋਲ ਪਲਾਜ਼ੇ ਬੰਦ ਕਰ ਚੁੱਕੇ ਹਾਂ। ਇਸ ਕਾਰਨ ਪੰਜਾਬੀਆਂ ਦੀ ਰੋਜ਼ਾਨਾ 62 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। 

ਇਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਤੁਸੀਂ ਆਪਣੀਆਂ ਮੁਸ਼ਕਿਲਾਂ ਆਉਣ ਵਾਲੇ ਵਿਧਾਇਕ ਗੁਰਦੀਪ ਰੰਧਾਵਾ ਨੂੰ ਦੱਸੋ, ਉਸ ਅਰਜ਼ੀ ਦੇ ਸਾਈਨ ਮੇਰੇ ਹੋਣਗੇ ਤਾਂ ਤੁਹਾਡੀਆਂ ਮੁਸ਼ਕਿਲਾਂ ਵੀ ਹੱਲ ਜ਼ਰੂਰ ਹੋਣਗੀਆਂ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਦੀਆਂ 13 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ 'ਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ 'ਤੇ ਵੀ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੈਂ ਜੋ ਵੀ ਕੰਮ ਕਰਦਾ ਹਾਂ, ਉਸ ਨੂੰ ਪੱਕੇ ਹੱਥੀਂ ਕਰਦਾ ਹਾਂ। ਕਲਾਨੌਰ ਦੀ ਫਾਈਲ ਵੀ ਕੋਲ ਹੀ ਪਈ ਹੈ।

ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ

ਇਸ ਤੋਂ ਇਲਾਵਾ ਉਨ੍ਹਾਂ ਨੇ ਸੁਖਬੀਰ ਬਾਦਲ ਬਾਰੇ ਬੋਲਦਿਆਂ ਕਿਹਾ ਕਿ ਕਈ ਲੋਕ ਤਾਂ ਕਹਿੰਦੇ ਸੀ ਸਾਡੇ ਬਿਨਾਂ ਪੱਤਾ ਤੱਕ ਨਹੀਂ ਹਿਲਦਾ ਅਤੇ ਅੱਜ ਉਹ ਆਪ ਹੀ ਚੋਣਾਂ 'ਚ ਖੜ੍ਹੇ ਨਹੀਂ ਹੋਏ। ਉਨ੍ਹਾਂ ਕਿਹਾ ਇਸ ਲਈ ਈਮਾਨਦਾਰੀ ਨਾਲ ਕੰਮ ਕਰੋ। ਜੇ ਤੁਹਾਡੇ ਨਾਲ ਜਾਣਗੇ ਤਾਂ ਕਰਮ ਹੀ ਜਾਣ ਕੇ ਅੱਜ-ਕੱਲ੍ਹ ਤਾਂ ਸਿਵਿਆਂ 'ਚ ਜਾਣ ਲਈ ਵੀ ਬੰਦੇ ਨਹੀਂ। ਉਨ੍ਹਾਂ ਕਿਹਾ ਕਿ ਜਿੰਨੇ ਮਰਜ਼ੀ ਹੀਰੇ-ਮੋਤੀ ਇਕੱਠੇ ਕਰੋ, ਪਰ ਕਫ਼ਨ 'ਤੇ ਜੇਬ ਨਹੀਂ ਹੁੰਦੀ ਅਤੇ ਵਿਰੋਧੀਆਂ ਨੂੰ ਸਿਕੰਦਰ ਦੀ ਵਸੀਅਤ ਪੜ੍ਹਨ ਦੀ ਸਲਾਹ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News