ਮੁੱਖ ਮੰਤਰੀ ਨੇ ਕੀਤਾ ਪਾਈਟੈਕਸ ਦਾ ਉਦਘਾਟਨ
Friday, Dec 08, 2017 - 12:26 PM (IST)
ਅੰਮ੍ਰਿਤਸਰ (ਕਮਲ/ਵਾਲੀਆ) - ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦਾ ਉਦਘਾਟਨ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਕੀਤਾ ਗਿਆ ਪਰ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰੀ ਗਿਣਤੀ ਵਿਚ ਲੋਕ ਇਥੇ ਦੌਰਾ ਕਰ ਚੁੱਕੇ ਸਨ। ਪਾਈਟੈਕਸ ਵਿਚ ਪਹਿਲੀ ਵਾਰ ਪੁੱਜੇ ਰਾਜਸਥਾਨ ਦੇ ਸਟਾਲ ਪੰਜਾਬੀਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸਥਾਨਕ ਰਣਜੀਤ ਐਵੀਨਿਊ ਵਿਖੇ ਵੀਰਵਾਰ ਤੋਂ ਸ਼ੁਰੂ ਹੋਏ 12ਵੇਂ ਪਾਈਟੈਕਸ ਮੇਲੇ ’ਚ ਝਾਰਖੰਡ, ਜੰਮੂ-ਕਸ਼ਮੀਰ, ਨਾਰਥ-ਈਸਟ ਅਤੇ ਛੱਤੀਸਗੜ੍ਹ ਤੋਂ ਇਲਾਵਾ ਰਾਜਸਥਾਨ ਸੂਬੇ ਵੱਲੋਂ ਵੱਧ-ਚੜ੍ਹ ਕੇ ਭਾਗ ਲਿਆ ਜਾ ਰਿਹਾ ਹੈ।
