ਜੇਕਰ ਤੁਸੀਂ ਵੀ 'ਮੁਰਗਾ' ਖਾਣ ਦੇ ਸ਼ੌਕੀਨ ਹੋ ਤਾਂ ਇਕ ਵਾਰ ਇਸ ਖ਼ਬਰ 'ਤੇ ਜ਼ਰੂਰ ਮਾਰ ਲਓ ਝਾਤ

Monday, Jun 19, 2023 - 12:51 PM (IST)

ਜੇਕਰ ਤੁਸੀਂ ਵੀ 'ਮੁਰਗਾ' ਖਾਣ ਦੇ ਸ਼ੌਕੀਨ ਹੋ ਤਾਂ ਇਕ ਵਾਰ ਇਸ ਖ਼ਬਰ 'ਤੇ ਜ਼ਰੂਰ ਮਾਰ ਲਓ ਝਾਤ

ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ ਦੀ ਆਬਾਦੀ 35 ਲੱਖ ਤੋਂ ਟੱਪ ਗਈ ਹੈ। ਇਥੇ ਅੱਧ ਦੇ ਨੇੜੇ-ਤੇੜੇ ਲੋਕ ਮਾਸਾਹਾਰੀ ਹਨ ਕਿਉਂਕਿ ਹਰ ਰੋਜ਼ ਚੌਂਕਾਂ-ਚੌਰਾਹਿਆਂ, ਹੋਟਲਾਂ, ਦੁਕਾਨਾਂ, ਰੇਸਤਰਾਂ, ਰੈਸਟੋਰੈਂਟਾਂ ਤੇ ਰੇਹੜੀਆਂ ਆਦਿ ਥਾਵਾਂ ’ਤੇ ਲੋਕ ਨਾਨ ਵੈੱਜ ਖਾਂਦੇ ਆਮ ਹੀ ਦੇਖੇ ਜਾਂਦੇ ਹਨ। ਇਨ੍ਹਾਂ 'ਚ ਜ਼ਿਆਦਾਤਰ ਨੌਜਵਾਨ ਪੀੜ੍ਹੀ ਤੇ ਸਰਮਾਏਦਾਰ ਲੋਕਾਂ ਤੋਂ ਇਲਾਵਾ ਪਰਵਾਸੀ ਵੀਰ ਵੀ ਵੱਡੀ ਗਿਣਤੀ 'ਚ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਭਲਕੇ ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹ ਲਓ

ਲੁਧਿਆਣਾ 'ਚ ਜਿਸ ਤਰੀਕੇ ਨਾਲ ਨਾਨ ਵੈੱਜ ਵੇਚਣ ਵਾਲੇ ਸੱਜਣ ਮੁਰਗੇ ਦਾ ਮੀਟ ਜਾਂ ਮੁਰਗਿਆਂ ਦੀਆਂ ਹੋਰ ਵੱਖ-ਵੱਖ ਡਿੱਸ਼ਾਂ ਜਿਵੇਂ ਬਟਰ ਚਿਕਨ, ਚਿੱਲੀ ਚਿੱਕਨ, ਤੰਦੂਰੀ ਚਿਕਨ, ਫਰਾਈ, ਤੰਗੜੀ, ਲੈਮਨ ਚਿਕਨ ਪਤਾ ਨਹੀਂ ਹੋਰ ਕਿੰਨੀਆਂ ਵੈਰਾਇਟੀਆਂ ਗਾਹਕਾਂ ਨੂੰ ਪਰੋਸਦੇ ਹਨ। ਸਿਰਫ  ਲੁਧਿਆਣਾ 'ਚ ਹੀ ਨਹੀਂ, ਆਲੇ-ਦੁਆਲੇ ਦੇ ਕਸਬਿਆਂ ਮੁੱਲਾਂਪੁਰ, ਸਾਹਨੇਵਾਲ, ਜਗਰਾਓਂ, ਮਾਛੀਵਾੜਾ, ਸਮਰਾਲਾ, ਰਾਏਕੋਟ ਤੇ ਕਈ ਹੋਰ ਥਾਵਾਂ ’ਤੇ ਇਹ ਤਾਂ ਲਾਈਵ ਚਿਕਨ ਹੱਥੋਂ-ਹੱਥੀ ਤਿਆਰ ਹੋ ਕੇ ਪਰੋਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਰੱਖਿਆ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਦੌਰੇ 'ਤੇ, ਰੈਲੀ ਨੂੰ ਕਰਨਗੇ ਸੰਬੋਧਨ
ਕਿੱਥੋਂ ਆਉਂਦਾ ਹੈ ਮੁਰਗਾ?
ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਮੁਰਗਾ ਕਿੱਥੋਂ ਆਉਂਦਾ ਹੈ ਅਤੇ ਕਿਹੜੇ ਡਾਕਟਰਾਂ ਦੀ ਟੀਮ ਜਾਂ ਲੈਬ ਵਿਚੋਂ ਇਨ੍ਹਾਂ ਦੇ ਸਿਹਤਮੰਦ ਜਾਂ ਬੀਮਾਰ ਹੋਣ ਦੇ ਟੈਸਟ ਦੀ ਕਲੀਨ ਚਿੱਟ ਕੌਣ ਦਿੰਦਾ ਹੈ? ਇਹ ਉਪਰੋਕਤ ਸਵਾਲ ਬਹੁਤ ਵੱਡੇ ਸ਼ੰਕੇ ਖੜ੍ਹੇ ਕਰਦਾ ਹੈ ਕਿਉਂਕਿ ਪਿਛਲੇ ਦਿਨੀਂ ਲੁਧਿਆਣਾ ਦੇ ਐੱਮ. ਪੀ. ਬਿੱਟੂ ਨੇ ਸਲਾਟਰ ਹਾਊਸ ਦਾ ਦੌਰਾ ਕੀਤਾ ਅਤੇ ਉੱਥੇ ਤਾਇਨਾਤ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਹਰ ਰੋਜ਼ ਲੁਧਿਆਣਾ ਵਿਚ 50 ਹਜ਼ਾਰ ਮੁਰਗਾ ਲੁਧਿਆਣਵੀਂ ਖਾਂਦੇ ਹਨ। ਉਸ ਦਾ ਇਹ ਬਿਆਨ ਉਸ ਵੇਲੇ ਮੀਡੀਆ 'ਚ ਵੀ ਛਾਇਆ ਰਿਹਾ ਸੀ ਪਰ ਕਿਸੇ ਨੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ ਪਰ ਹੁਣ ਮੁਰਗੇ ਖਾਣ ਦੇ ਸ਼ੌਕੀਨ ਲੁਧਿਆਣਵੀ ਆਪ ਹੀ ਸੋਚਣ ਕਿ ਉਹ ਮੁਰਗਾ ਹੀ ਖਾ ਰਹੇ ਹਨ ਜਾਂ ਫਿਰ…। ਇਹ ਵੇਰਵਾ ਸਿਰਫ ਮੁਰਗੇ ਦੀ ਵੈਰਾਇਟੀ ਨਾਲ ਹੀ ਸਬੰਧਿਤ ਹੈ, ਮੱਛੀ ਅਤੇ ਮਟਨ ਸਮੇਤ ਨਾਨ ਵੈੱਜ ਦੀਆਂ ਕਿਸਮਾਂ ਦਾ ਮੀਟ ਕਿੰਨਾ ਮਹਾਨਗਰ 'ਚ ਲੱਗਦਾ ਹੈ, ਇਸ ਬਾਰੇ ਪੂਰਨ ਰੂਪ 'ਚ ਪੁਸ਼ਟੀ ਨਹੀਂ ਹੋ ਸਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News