ਨਹਿਰ 'ਚ ਡੁੱਬਣ ਨਾਲ ਬੱਚੇ ਦੀ ਮੌਤ

Monday, Jul 22, 2019 - 12:20 PM (IST)

ਨਹਿਰ 'ਚ ਡੁੱਬਣ ਨਾਲ ਬੱਚੇ ਦੀ ਮੌਤ

ਚੇਤਨਪੁਰਾ/ਰਾਜਾਸਾਂਸੀ (ਨਿਰਵੈਲ) : ਦੇਰ ਸ਼ਾਮ ਲਾਹੌਰ ਨਹਿਰ ਬ੍ਰਾਂਚ 'ਚ ਬੱਚੇ ਦੀ ਡੁੱਬ ਜਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਜਾਣਕਾਰੀ ਅਨੁਸਾਰ ਗੁਰਪ੍ਰਤਾਪ ਸਿੰਘ (9) ਪੁੱਤਰ ਬੋਨੀ ਸਿੰਘ ਜਗਦੇਵ ਕਲਾਂ ਆਪਣੇ ਪਿਤਾ ਨਾਲ ਪਸ਼ੂਆਂ ਦਾ ਚਾਰਾ ਲੈਣ ਗਿਆ ਸੀ। ਉਸ ਦਾ ਪਿਤਾ ਪੱਠੇ ਕੱਟਣ ਲੱਗ ਗਿਆ ਜਦਕਿ ਗੁਰਪ੍ਰਤਾਪ ਸਿੰਘ ਨਹਿਰ ਕਿਨਾਰੇ ਖੇਡ ਰਿਹਾ ਸੀ। ਇਸੇ ਦੌਰਾਨ ਪੈਰ ਤਿਲਕਣ ਕਾਰਨ ਉਹ ਨਹਿਰ 'ਚ ਡਿੱਗ ਗਿਆ। ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰ ਕੇ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।


author

Baljeet Kaur

Content Editor

Related News