ਕੁੜੀ ਦੀ ਸਿਰ ਕੱਟੀ ਲਾਸ਼ ਮਿਲੀ
Monday, Jun 17, 2019 - 10:39 AM (IST)

ਚੇਤਨਪੁਰਾ (ਨਿਰਵੈਲ) : ਲਾਹੌਰ ਨਹਿਰ ਬ੍ਰਾਂਚ ਜਗਦੇਵ ਕਲਾਂ 'ਚ ਪਿੰਡ ਕੰਦੋਵਾਲੀ ਦੇ ਨਜ਼ਦੀਕ ਨਹਿਰ 'ਚੋਂ ਕੁੜੀ ਦੀ ਸਿਰ ਕੱਟੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਥਾਣਾ ਝੰਡੇਰ ਦੇ ਸਬ-ਇੰਸਪੈਕਟਰ ਜਗਬੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈਣ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲਾਸ਼ ਕਰੀਬ 20 ਸਾਲਾ ਕੁੜੀ ਦੀ ਹੈ, ਜਿਸ ਦੇ ਸਿਰ ਅਤੇ ਹੱਥ-ਪੈਰ ਕੱਟੇ ਹੋਏ ਹਨ। ਲੜਕੀ ਨੇ ਚਿੱਟੇ ਰੰਗ ਦੀ ਸ਼ਰਟ ਤੇ ਲਾਲ ਰੰਗ ਦਾ ਲੋਹਰ ਪਾਇਆ ਹੋਇਆ ਹੈ।