ਕੋਰੋਨਾ ਦਾ ਕਰਫਿਊ : ਚੰਡੀਗੜ੍ਹ ''ਚ ਖੁੱਲ੍ਹਦੇ ਸਾਰ ਹੀ ਬੰਦ ਹੋਈਆਂ ਕੈਮਿਸਟ ਦੀਆਂ ਦੁਕਾਨਾਂ

Wednesday, Mar 25, 2020 - 01:51 PM (IST)

ਕੋਰੋਨਾ ਦਾ ਕਰਫਿਊ : ਚੰਡੀਗੜ੍ਹ ''ਚ ਖੁੱਲ੍ਹਦੇ ਸਾਰ ਹੀ ਬੰਦ ਹੋਈਆਂ ਕੈਮਿਸਟ ਦੀਆਂ ਦੁਕਾਨਾਂ

ਚੰਡੀਗੜ੍ਹ (ਭਗਵਤ) : ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਚੰਡੀਗੜ੍ਹ 'ਚ ਕਰਫਿਊ ਲਾ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਸ਼ਹਿਰ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਗਈ ਪਰ ਬੁੱਧਵਾਰ ਸਵੇਰੇ ਲੋਕਾਂ ਨੂੰ ਉਦੋਂ ਥੋੜ੍ਹੀ ਜਿਹੀ ਰਾਹਤ ਮਿਲੀ, ਜਦੋਂ ਉਨ੍ਹਾਂ ਨੂੰ ਕੈਮਿਸਟ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਮਿਲੀਆਂ। ਸ਼ਹਿਰ ਦੇ ਹਰ ਸੈਕਟਰ 'ਚ ਕੈਮਿਸਟ ਦੀਆਂ ਦੁਕਾਨਾਂ ਖੋਲ੍ਹੀਆਂ ਤਾਂ ਗਈਆਂ ਪਰ ਕੁੱਝ ਦੇਰ ਬਾਅਦ ਹੀ ਇਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਕੋਰੋਨਾ ਖਿਲਾਫ ਜੰਗ, ਡਿਊਟੀ ਤੋਂ ਪਹਿਲਾਂ 'ਲਾਠੀਆਂ' ਕਰ ਰਹੀ ਸੈਨੇਟਾਈਜ਼

ਮੈਡੀਕਲ ਦੀਆਂ ਦੁਕਾਨਾਂ ਨੂੰ ਇਸ ਲਈ ਖੋਲ੍ਹਿਆ ਗਿਆ ਸੀ ਤਾਂ ਜੋ ਆਮ ਲੋਕ ਖਾਸ ਕਰਕੇ ਮਰੀਜ਼ ਅਤੇ ਬਜ਼ੁਰਗ ਆਪਣੀਆਂ ਦਵਾਈਆਂ ਆਸਾਨੀ ਨਾਲ ਖਰੀਦ ਸਕਣ ਅਤੇ ਉਨ੍ਹਾਂ ਨੂੰ ਇਕੱਲੇ ਹੋਣ ਕਾਰਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਕਰਫਿਊ ਤੋਂ ਬਾਅਦ ਸ਼ੂਗਰ, ਬੀ. ਪੀ. ਅਤੇ ਹੋਰ ਬੀਮਾਰੀਆਂ ਦੇ ਮਰੀਜ਼ਾਂ ਨੂੰ ਬਹੁਤ ਦਿੱਕਤ ਹੋ ਗਈ ਸੀ ਅਤੇ ਉਨ੍ਹਾਂ ਨੂੰ ਦਵਾਈਆਂ ਨਹੀਂ ਮਿਲ ਪਾ ਰਹੀਆਂ ਸਨ, ਅਜਿਹੇ 'ਚ ਪ੍ਰਸ਼ਾਸਨ ਵਲੋਂ ਕੈਮਿਸਟ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਪਰ ਖੁੱਲ੍ਹਦੇ ਸਾਰ ਹੀ ਇਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ। ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੈਮਿਸਟ ਐਸੋਸੀਏਸ਼ਨ ਨਾਲ ਮਿਲ ਕੇ ਇਕ ਸੂਚੀ ਵੀ ਜਾਰੀ ਕੀਤੀ ਗਈ ਹੈ ਤਾਂ ਕਿ ਜਿਹੜੇ ਲੋਕ ਦੁਕਾਨ 'ਤੇ ਆ ਕੇ ਦਵਾਈਆਂ ਨਹੀਂ ਲੈ ਸਕਦੇ, ਉਹ ਘਰ ਬੈਠੇ ਹੀ ਇਨ੍ਹਾਂ ਫੋਨ ਨੰਬਰਾਂ 'ਤੇ ਕਾਲ ਕਰਕੇ ਸਾਰੀਆਂ ਦਵਾਈਆਂ ਲੈ ਸਕਣ।

PunjabKesari

ਮੋਹਾਲੀ 'ਚ ਸਵੇਰ ਦੇ ਸਮੇਂ ਲੱਗੀ ਲੋਕਾਂ ਦੀ ਭੀੜ
ਬੁੱਧਵਾਰ ਸਵੇਰੇ ਮੋਹਾਲੀ ਦੇ ਫੇਜ਼-11 'ਚ ਕਰਫਿਊ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਜਿਹੜੇ ਕਿ ਜ਼ਰੂਰੀ ਸਮਾਨ ਦੀ ਖਰੀਦਦਾਰੀ ਕਰ ਰਹੇ ਸਨ। ਇੰਨੀ ਸਖਤੀ ਹੋਣ ਦੇ ਬਾਵਜੂਦ ਵੀ ਇਹ ਲੋਕ ਰੇਹੜ਼ੀ ਵਾਲਿਆਂ ਕੋਲੋਂ ਬਿਨਾਂ ਕਿਸੇ ਸੁਰੱਖਿਆ ਦੇ ਸਮਾਨ ਖਰੀਦ ਰਹੇ ਸਨ, ਜਦੋਂ ਕਿ ਰੇਹੜ਼ੀ ਵਾਲੇ ਵੀ ਅੱਗ ਦੇ ਭਾਅ ਆਪਣਾ ਸਮਾਨ ਲੋਕਾਂ ਨੂੰ ਵੇਚ ਰਹੇ ਸਨ। ਹਾਲਾਤ ਨੂੰ ਦੇਖਦੇ ਹੋਏ ਇੱਥੇ ਪੁਲਸ ਨੂੰ ਬੁਲਾਉਣਾ ਪਿਆ, ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਲੋਕਾਂ ਨੂੰ ਇੱਥੋਂ ਖਦੇੜਿਆ। 
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, ਬਿਜਲੀ ਖਪਤਕਾਰਾਂ ਨੂੰ ਅਜੇ ਨਹੀਂ ਮਿਲੇਗੀ ਰਾਹਤ

PunjabKesari


author

Babita

Content Editor

Related News